Rajvir Jwanda: "ਮੋਟਸਾਈਕਲ ਚਲਾਉਣਾ ਮੇਰਾ ਜਨੂੰਨ ਮੈਂ ਰਹਿ ਨਹੀਂ ਸਕਦਾ", ਰਾਜਵੀਰ ਜਵੰਧਾ ਦੀ ਵੀਡਿਓ ਵਾਇਰਲ

ਐਕਸੀਡੈਂਟ ਤੋਂ ਬਾਅਦ ਗਾਇਕ ਦੀ ਪੁਰਾਣੀ ਵੀਡਿਓ ਵਾਇਰਲ

Update: 2025-09-29 15:37 GMT

Rajvir Jwanda Old Video: ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਨਾਮ ਇਹਨੀਂ ਦਿਨੀਂ ਲਗਾਤਾਰ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ। 27 ਸਤੰਬਰ ਨੂੰ ਗਾਇਕ ਦਾ ਐਕਸੀਡੈਂਟ ਹੋਇਆ ਸੀ, ਉਸਤੋਂ ਬਾਅਦ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਪਰ ਜਿਹੜੇ ਪੰਜਾਬੀ ਕਲਾਕਾਰ ਉਸਦੀ ਖ਼ੈਰ ਖ਼ਬਰ ਲੈਕੇ ਆ ਰਹੇ ਹਨ, ਉਹ ਇਹੀ ਕਹਿ ਰਹੇ ਹਨ ਕਿ ਉਸਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਦਰਮਿਆਨ ਜਵੰਦਾ ਦੀ ਇੱਕ ਪੁਰਾਣੀ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡਿਉ ਵਿੱਚ ਗਾਇਕ ਆਪਣੇ ਬਾਇਕਿੰਗ ਦੇ ਜਨੂੰਨ ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ। 

"ਮੋਟਰਸਾਈਕਲ ਚਲਾਉਣਾ ਤੇ ਖਰੀਦਣਾ ਮੇਰਾ ਜਨੂੰਨ"

ਬ੍ਰਿੱਟ ਏਸ਼ੀਆ ਨਾਮ ਦੇ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਜਵੰਦਾ ਨੇ ਕਿਹਾ ਸੀ ਕਿ "ਮੈਨੂੰ ਬਇਕਿੰਗ ਦਾ ਬਹੁਤ ਸ਼ੌਕ ਆ, ਮੇਰੇ ਕੋਲ 3-4 ਮੋਟਰਸਾਈਕਲ ਹਨ। ਜਦੋਂ ਮੇਰਾ ਦਿਲ ਕਰਦਾ ਮੈਂ ਚੁੱਕ ਕੇ ਤੁਰ ਪੈਂਦਾ। ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਹੋਟਲਾਂ ਵਿੱਚ ਨਾ ਰਹਾਂ, ਮੇਰੇ ਕੋਲ ਮੋਟਰਸਾਈਕਲ ਵਿੱਚ ਸਾਰਾ ਸਮਾਨ ਹੁੰਦਾ। ਮੈਂ ਨਦੀ ਕਿਨਾਰੇ ਟੈਂਟ ਲਗਾ ਕੇ ਸੌਣਾ ਪਸੰਦ ਕਰਦਾ ਹਾਂ। ਬਾਕੀ ਦੇਖੋ ਇਸ ਵੀਡਿਉ ਵਿੱਚ (ਲਿੰਕ ਤੇ ਕਰੋ ਕਲਿੱਕ):

https://www.instagram.com/reel/DPHkiRIkqsm/?igsh=dHhlczQ4YW00Y3kx

27 ਸਤੰਬਰ ਨੂੰ ਹੋਇਆ ਐਕਸੀਡੈਂਟ

ਰਾਜਵੀਰ ਜਵੰਦਾ ਦਾ ਇਹ ਸ਼ੌਕ ਹੀ ਉਸਨੂੰ ਮਹਿੰਗਾ ਪੈ ਗਿਆ। ਉਹ 27 ਸਤੰਬਰ ਨੂੰ ਮੋਟਰਸਾਈਕਲ ਤੇ ਬੱਦੀ ਤੋਂ ਕਾਲਕਾ ਆ ਰਿਹਾ ਸੀ ਕਿ ਉਸ ਦਾ ਐਕਸੀਡੈਂਟ ਹੋ ਗਿਆ। ਉਸਦੀ ਬਾਈਕ ਮੂਹਰੇ ਢੱਠੇ ਦੇ ਆਉਣ ਨਾਲ ਮੋਟਰਸਾਈਕਲ ਬੇਕਾਬੂ ਹੋਕੇ ਕਾਰ ਵਿੱਚ ਜਾ ਵੱਜੀ, ਇਸ ਨਾਲ ਜਵੰਦਾ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ। ਇਹੀ ਨਹੀਂ ਗਾਇਕ ਦੀ ਰੀੜ੍ਹ ਦੀ ਹੱਡੀ ਵੀ ਦੋ ਥਾਈਂ ਟੁੱਟ ਗਈ। ਉਹ ਇਸ ਸਮੇਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ। 

ਜਿਹੜੀ ਬਾਈਕ ਤੇ ਜਵੰਦਾ ਐਕਸੀਡੈਂਟ ਦੇ ਸਮੇਂ ਸਵਾਰ ਸੀ, ਉਸਦੀ ਕੀਮਤ 27 ਲੱਖ

ਐਕਸੀਡੈਂਟ ਦੇ ਵੇਲੇ ਗਾਇਕ ਆਪਣੀ BMW ਬਾਈਕ ਤੇ ਸਵਾਰ ਸੀ, ਜੋਂ ਉਸਨੇ ਕੁੱਝ ਸਮਾਂ ਪਹਿਲਾਂ ਹੀ ਖ਼ਰੀਦੀ ਸੀ। ਉਸ ਬਾਈਕ ਦੀ ਕੀਮਤ 27 ਲੱਖ ਰੁਪਏ ਦੱਸੀ ਜਾਂਦੀ ਹੈ। ਇਸਤੋਂ ਪਤਾ ਲਗਦਾ ਹੈ ਕਿ ਗਾਇਕ ਨੂੰ ਮੋਟਰਸਾਇਕਲਾਂ ਨਾਲ ਕਿੰਨਾ ਪਿਆਰ ਹੈ।

Tags:    

Similar News