Rajvir Jwanda: ਜਦੋਂ ਕਿਸੇ ਦੇ ਜਵਾਨ ਪੁੱਤ ਚਲੇ ਜਾਂਦੇ... ਰਾਜਵੀਰ ਜਵੰਧਾ ਦਾ ਗਾਣਾ ਉਸ 'ਤੇ ਹੀ ਲੱਗ ਗਿਆ

ਇਹ ਗਾਣਾ ਸੁਣ ਫੈਨਜ਼ ਹੋ ਰਹੇ ਭਾਵੁਕ

Update: 2025-10-08 08:29 GMT

Rajvir Jwanda Death: ਰਾਜਵੀਰ ਜਵੰਧਾ ਦੀ ਬੇਵਕਤੀ ਮੌਤ ਨੇ ਸਭ ਨੂੰ ਗ਼ਮ ਚ ਡੁਬੋ ਦਿੱਤਾ ਹੈ। ਹਰ ਕੋਈ ਆਪਣੇ ਚਹੇਤੇ ਪੰਜਾਬੀ ਗਾਇਕ ਦੀ ਮੌਤ ਦਾ ਸੋਗ ਮਨਾ ਰਿਹਾ ਹੈ। ਰਾਜਵੀਰ ਜਵੰਦਾ ਬਹੁਤ ਹੀ ਟੈਲੇਂਟਡ ਗਾਇਕ ਸਨ, ਉਹਨਾਂ ਦੀ ਸਾਫ ਸੁਥਰੀ ਗਾਇਕੀ ਨੂੰ ਸਦੀਆਂ ਤੱਕ ਯਾਦ ਕੀਤਾ ਜਾਵੇਗਾ। ਇਸ ਦਰਮਿਆਨ ਜਵੰਦਾ ਦਾ "ਮਾਵਾਂ" ਨਾਮ ਦਾ ਇੱਕ ਗਾਣਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਗੀਤ ਦੇ ਬੋਲ "ਪੁੱਤ ਮਰੇ ਨੀ ਭੁੱਲਦੀਆਂ ਮਾਵਾਂ, ਖਾਣਾ ਪੀਣਾ ਭੁੱਲ ਜਾਂਦੀਆਂ" ਹਰ ਕਿਸੇ ਨੂੰ ਭਾਵੁਕ ਕਰ ਰਹੇ ਹਨ। ਲੋਕ ਕਹਿ ਰਹੇ ਹਨ ਕਿ ਇਹ ਗਾਣਾ ਰਾਜਵੀਰ ਨੇ ਗਾਇਆ ਅਤੇ ਹੁਣ ਹੁਣ ਇਸਦੇ ਬੋਲ ਉਸ ਉੱਤੇ ਹੀ ਜਾ ਲੱਗੇ। ਇਸ ਗਾਣੇ ਵਿੱਚ ਰਾਜਵੀਰ ਨੇ ਉਸ ਮਾਂ ਦੇ ਦਰਦ ਨੂੰ ਬਿਆਨ ਕੀਤਾ ਹੈ, ਜਿਸ ਦਾ ਜਵਾਨ ਪੁੱਤਰ ਚਲਾ ਗਿਆ ਅਤੇ ਉਹ ਆਪਣੀ ਸੁੱਧ ਬੁੱਧ ਗਵਾ ਬੈਠੀ ਹੈ। ਦੇਖੋ ਇਹ ਗਾਣਾ: 

Rajvir Jwanda maavan song listen here by clicking on the link

ਗਾਣੇ ਬਾਰੇ ਗੱਲ ਕਰੀਏ ਤਾਂ ਜਵੰਧੇ ਦਾ ਇਹ ਗੀਤ ਸਾਲ 2022 ਵਿੱਚ ਰੀਲੀਜ਼ ਹੋਇਆ ਸੀ।  ਇਹ ਗਾਣਾ ਉਸ ਸਮੇਂ ਜ਼ਬਰਦਸਤ ਹਿਟ ਹੋਇਆ ਸੀ। ਇਹੀ ਨਹੀਂ ਇਸ ਗਾਣੇ ਤੇ 3.5 ਮਿਲੀਅਨ ਯਾਨੀ 35 ਲੱਖ ਵਿਊਜ਼ ਹਨ। ਇਸ ਗਾਣੇ ਨੂੰ ਦਰਸ਼ਕਾਂ ਤੇ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਸੀ। ਹੁਣ ਰਾਜਵੀਰ ਦੀ ਮੌਤ ਤੋਂ ਬਾਅਦ ਇਹ ਗਾਣਾ ਫਿਰ ਤੋਂ ਚੱਲ ਰਿਹਾ ਹੈ।

ਦੱਸ ਦਈਏ ਕਿ ਜਵੰਦਾ ਦਾ 27 ਸਤੰਬਰ ਨੂੰ ਬੱਦੀ ਵਿਖੇ ਐਕਸੀਡੈਂਟ ਹੋਇਆ ਸੀ, ਉਸਤੋਂ ਬਾਅਦ ਤੋਂ ਹੀ ਉਸਦੀ ਹਤ ਗੰਭੀਰ ਸੀ। ਉਸਦੇ ਪਰਿਵਾਰ ਦਾ ਉਦੋਂ ਤੋਂ ਹੀ ਕਾਫੀ ਬੁਰਾ ਹਾਲ ਹੈ। ਇਸ ਗਾਣੇ ਦੇ ਬੋਲ ਸੁਣ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਵੀਰ ਦੀ ਮਾਂ ਤੇ ਕੀ ਬੀਤ ਰਹੀ ਹੋਵੇਗੀ। ਆਖ਼ਰ ਇੱਕ ਮਾਂ ਨੇ ਆਪਣਾ ਜਵਾਨ ਪੁੱਤ ਗਵਾਇਆ ਹੈ।

Tags:    

Similar News