Rajvir Jwanda: ਰਾਜਵੀਰ ਜਵੰਧਾ ਦੇ ਐਕਸੀਡੈਂਟ ਤੋਂ ਪਹਿਲਾਂ ਵੀ ਹੋ ਚੁੱਕੇ ਤਿੰਨ ਅਪਰੇਸ਼ਨ, ਇਸ ਬਿਮਾਰੀ ਤੋਂ ਪੀੜਤ

ਗਾਇਕ ਨੇ ਖ਼ੁਦ ਦੱਸਿਆ ਸੀ ਬਿਮਾਰੀ ਬਾਰੇ

Update: 2025-09-30 18:35 GMT

Rajvir Jwanda Accident: ਰਾਜਵੀਰ ਜਵੰਦਾ ਉਹ ਨਾਮ ਹੈ, ਜੋਂ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ਰਾਜਵੀਰ ਨੂੰ ਉਸਦੀ ਸ਼ਾਨਦਾਰ ਲੁੱਕ, ਸੁੰਦਰ ਰੂਪ ਤੇ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਇੰਨੀ ਦਿਨੀਂ ਜਵੰਦਾ ਦਾ ਨਾਮ ਲਗਾਤਾਰ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ। ਉਸਦਾ 27 ਸਤੰਬਰ ਨੂੰ ਹਿਮਾਚਲ ਵਿਖੇ ਭਿਆਨਕ ਐਕਸੀਡੈਂਟ ਹੋਇਆ ਸੀ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋਇਆ ਸੀ। ਇਸਤੋਂ ਬਾਅਦ ਤੋਂ ਹੀ ਰਾਜਵੀਰ ਹੋਸ਼ ਵਿੱਚ ਨਹੀਂ ਹੈ ਅਤੇ ਉਸਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। 

ਇਸ ਦਰਮਿਆਨ ਰਾਜਵੀਰ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਇਕ ਬਿਮਾਰੀ ਤੋਂ ਪੀੜਤ ਸੀ, ਜਿਸ ਕਰਕੇ ਉਸਨੂੰ ਬਾਰ ਬਾਰ ਹਸਪਤਾਲ ਦੇ ਚੱਕਰ ਕੱਟਣੇ ਪੈਂਦੇ ਸਨ। ਇਹੀ ਨਹੀਂ ਇਸੇ ਬਿਮਾਰੀ ਦਾ ਉਹ ਤਿੰਨ ਵਾਰੀ ਅਪਰੇਸ਼ਨ ਕਰਵਾ ਚੁੱਕਿਆ ਸੀ, ਪਰ ਉਸਦੀ ਜ਼ਿੱਦੀ ਬਿਮਾਰੀ ਠੀਕ ਹੋਣ ਦਾ ਨਾਮ ਨਹੀਂ ਲੈਂਦੀ ਸੀ। ਦਰਅਸਲ ਗਾਇਕ ਦਾ ਬਾਰ ਬਾਰ ਨੱਕ ਦਾ ਮਾਸ ਵਧ ਜਾਂਦਾ ਹੈ, ਜਿਸਦਾ ਅਪਰੇਸ਼ਨ ਕੀਤੇ ਬਿਨਾਂ ਇਲਾਜ ਸੰਭਵ ਹੀ ਨਹੀਂ ਹੈ। ਕੁੱਝ ਸਮੇਂ ਪਹਿਲਾਂ ਰਾਜਵੀਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੇ ਚਾਹੁਣ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਉਸਨੇ ਆਪਣੀ ਪੋਸਟ ਵਿੱਚ ਦੱਸਿਆ ਸੀ ਕਿ ਉਸਦੇ ਨੱਕ ਦਾ ਮਾਸ ਬਾਰ ਬਾਰ ਵਧ ਜਾਂਦਾ ਹੈ। ਜਿਸ ਤੋਂ ਉਹ ਕਾਫ਼ੀ ਪ੍ਰੇਸ਼ਾਨ ਹੈ।

ਰਾਜਵੀਰ ਜਵੰਦਾ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਬੀਮਾਰੀ ਹਾਲ ਹੀ 'ਚ ਨਹੀਂ ਹੋਈ ਸਗੋਂ ਉਹ ਤਾਂ ਇਸ ਬੀਮਾਰੀ ਦਾ 2 ਵਾਰ ਆਪ੍ਰੇਸ਼ਨ ਵੀ ਕਰਵਾ ਚੁੱਕੇ ਹਨ। ਕੁਝ ਸਾਲਾਂ 'ਚ ਹੀ ਨੱਕ ਦਾ ਮਾਸ ਮੁੜ ਵਧ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦੋਬਾਰਾ ਇਸ ਦਾ ਇਲਾਜ ਕਰਵਾਉਣਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਨੱਕ ਦਾ ਪਹਿਲਾਂ ਆਪ੍ਰੇਸ਼ਨ ਸਾਲ 2011 'ਚ ਹੋਇਆ ਸੀ, ਜਿਸ ਮਗਰੋਂ ਦੁਬਾਰਾ ਦੂਜਾ ਆਪ੍ਰੇਸ਼ਨ 2018 'ਚ ਕਰਵਾਇਆ ਅਤੇ ਤੀਜਾ ਥੋੜੇ ਸਮੇਂ ਪਹਿਲਾਂ।

ਦੱਸ ਦਈਏ ਕਿ ਰਾਜਵੀਰ ਤੇ ਇਸ ਸਮੇਂ ਮੁਸ਼ਕਿਲ ਸਮਾਂ ਚੱਲ ਰਿਹਾ ਹੈ। ਉਹ ਐਕਸੀਡੈਂਟ ਤੋਂ ਬਾਅਦ ਤੋਂ ਹੀ ਹੋਸ਼ ਵਿੱਚ ਨਹੀਂ ਹੈ। ਇਹੀ ਨਹੀਂ ਉਸਦੀ ਸਿਹਤ ਨੂੰ ਲੈਕੇ ਫੋਰਟਿਸ ਹਸਪਤਾਲ ਨੇ ਤਾਜ਼ਾ ਬੁਲੇਟਿਨ ਵੀ ਜਾਰੀ ਕੀਤਾ ਸੀ, ਜਿਸ ਦੇ ਮੁਤਾਬਕ ਉਸਦਾ ਦਿਮਾਗ਼ ਬਹੁਤ ਹੀ ਘੱਟ ਰੀਸਪੋਂਸ ਕਰ ਰਿਹਾ ਹੈ। ਉਸਦੇ ਸਰੀਰ ਦੇ ਅੰਗਾਂ ਵਿੱਚ ਵੀ ਜ਼ਿਆਦਾ ਗਤੀਵਿਧੀ ਨਹੀਂ ਹੈ। ਉਸਨੂੰ ਹਜੇ ਥੋੜਾ ਸਮਾਂ ਹੋਰ ਲਾਈਫ ਸਪੋਰਟ ਸਿਸਟਮ ਤੇ ਰਹਿਣਾ ਪੈ ਸਕਦਾ ਹੈ।

Tags:    

Similar News