Rajvir Jwanda: ਗਾਇਕ ਰਾਜਵੀਰ ਜਵੰਧਾ ਦੀ ਹਾਲਤ ਵਿੱਚ ਸੁਧਾਰ, ਦਿਮਾਗ਼ 'ਚ ਆਕਸੀਜਨ ਪਹੁੰਚਣਾ ਸ਼ੁਰੂ

ਬੀਤੇ ਦਿਨ ਹੋਇਆ ਸੀ ਐਕਸੀਡੈਂਟ

Update: 2025-09-28 18:08 GMT

Rajvir Jwanda Health Update: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਫੈਨਜ਼ ਲਈ ਰਾਹਤ ਭਰੀ ਖ਼ਬਰ ਹੈ। ਸਾਰਾ ਪੰਜਾਬ ਮਿਲ ਕੇ ਰਾਜਵੀਰ ਲਈ ਜੋਂ ਦੁਆਵਾਂ ਮੰਗ ਰਿਹਾ ਸੀ, ਉਹ ਰੰਗ ਲੈਕੇ ਆਈਆਂ ਹਨ। ਗਾਇਕ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਦੱਸ ਦਈਏ ਕਿ ਗਾਇਕ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਹੈ। ਰਾਜਵੀਰ ਦਾ 27 ਸਤੰਬਰ ਨੂੰ ਬੱਦੀ ਤੋਂ ਕਾਲਕਾ ਆਉਂਦੇ ਦਾ ਐਕਸੀਡੈਂਟ ਹੋ ਗਿਆ ਸੀ। ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋਇਆ ਸੀ। ਇਸਤੋਂ ਬਾਅਦ ਤੋਂ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਸੀ।  ਡਾਕਟਰਾਂ ਨੇ ਗਾਇਕ ਨੂੰ ਬ੍ਰੇਨ ਡੈਡ ਘੋਸ਼ਿਤ ਕਰ ਦਿੱਤਾ ਸੀ। ਜਿਸ ਤੋਂ ਬਾਅਦ ਫੈਨਜ਼ ਦੀ ਚਿੰਤਾ ਵਧ ਗਈ ਸੀ। ਉਸਤੋਂ ਬਾਅਦ ਤੋਂ ਹੀ ਦੁਆਵਾਂ ਦਾ ਦੌਰ ਜਾਰੀ ਸੀ। 

ਇਸੇ ਦਰਮਿਆਨ ਰਾਜਵੀਰ ਦੀ ਸਿਹਤ ਨੂੰ ਲੈਕੇ ਵੱਡਾ ਅਪਡੇਟ ਆਇਆ ਕਿ ਉਸਦੀ ਹਾਲਤ ਹੁਣ ਸਥਿਰ ਹੈ। ਹੁਣ ਉਸਦੇ ਦਿਮਾਗ਼ ਵਿੱਚ ਆਕਸੀਜਨ ਪਹੁੰਚ ਰਹੀ ਹੈ। ਇਹੀ ਨਹੀਂ ਹੁਣ ਉਸਨੂੰ ਸਿਰਫ 25 ਪਰਸੈਂਟ ਆਕਸੀਜਨ ਸਪਲਾਈ ਹੀ ਦਿੱਤੀ ਜਾ ਰਹੀ ਹੈ। ਇਹ ਸੱਚਮੁੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਕਿਉੰਕਿ ਅਕਸਰ ਦੇਖਿਆ ਜਾਂਦਾ ਹੈ ਕਿ ਬ੍ਰੇਨ ਡੈਡ ਇਨਸਾਨ ਦਾ ਵਾਪਸ ਆਉਣਾ ਔਖਾ ਹੋ ਜਾਂਦਾ ਹੈ, ਪਰ ਸ਼ਾਇਦ ਇਹ ਗਾਇਕ ਦੇ ਚੰਗੇ ਕਰਮ ਹੀ ਸੀ ਕਿ ਪਰਮਾਤਮਾ ਨੇ ਉਸਦੀ ਜ਼ਿੰਦਗੀ ਬਖ਼ਸ਼ੀ। 

27 ਸਤੰਬਰ ਨੂੰ ਹੋਇਆ ਐਕਸੀਡੈਂਟ

ਦੱਸ ਦਈਏ ਕਿ ਰਾਜਵੀਰ ਜਵੰਦਾ ਦਾ 27 ਸਤੰਬਰ ਨੂੰ ਐਕਸੀਡੈਂਟ ਹੋਇਆ ਸੀ।  ਜਦੋਂ ਉਹ ਬੱਦੀ ਤੋਂ ਆਪਣੀ BMW ਬਾਈਕ ਤੇ ਕਾਲਕਾ ਵੱਲ ਜਾ ਰਿਹਾ ਸੀ, ਤਾਂ ਰਸਤੇ ਵਿੱਚ ਉਸਦੀ ਮੋਟਰਸਾਈਕਲ ਮੂਹਰੇ ਢੱਠੇ ਆ ਗਏ, ਜਿਸ ਕਰਕੇ ਉਸਦੀ ਬਾਈਕ ਦਾ ਕੰਟਰੋਲ ਖ਼ਰਾਬ ਹੋਇਆ ਅਤੇ ਉਹ ਸਿੱਧਾ ਬੋਲੈਰੋ ਕਾਰ ਵਿੱਚ ਜਾ ਵੱਜਾ। ਇਸ ਹਾਦਸੇ ਵਿੱਚ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗੀ, ਇਹੀ ਨਹੀਂ ਉਸਦੀ ਰੀੜ੍ਹ ਦੀ ਹੱਡੀ ਵੀ ਦੀ ਜਗ੍ਹਾ ਤੋਂ ਟੁੱਟ ਗਈ ਹੈ। ਪਰ ਹੁਣ ਉਸਦੀ ਸਿਹਤ ਹੌਲੀ ਹੌਲੀ ਸੁਧਾਰ ਰਹੀ ਹੈ। 

ਡਾਕਟਰਾਂ ਦੇ ਮੁਤਾਬਕ ਐਕਸੀਡੈਂਟ ਤੋਂ ਬਾਅਦ ਰਾਜਵੀਰ ਨੂੰ ਦੋ ਵਾਰ ਦਿਲ ਦੇ ਦੌਰੇ ਪਏ ਸੀ, ਜਿਸ ਕਰਕੇ ਉਸਦੀ ਸਥਿਤੀ ਹੋਰ ਵਿਗੜ ਗਈ ਸੀ। ਪਰ ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਉਸਦੇ ਦਿਲ ਦੀ ਹਾਲਤ ਵੀ ਠੀਕ ਹੈ। 

Tags:    

Similar News