Rajveer Jwandha: ਪੰਜਾਬੀ ਗਾਇਕ ਰਾਜਵੀਰ ਜਵੰਧਾ ਦਾ ਹੋਇਆ ਭਿਆਨਕ ਐਕਸੀਡੈਂਟ, ਹਾਲਤ ਗੰਭੀਰ

ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ

Update: 2025-09-27 12:54 GMT

Rajveer Jwanda Accident: ਪੰਜਾਬੀ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਹੈ। ਜਾਣਕਾਰੀ ਮੁਤਾਬਕ ਜਦੋਂ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਉਹ ਮੋਟਸਾਈਕਲ ਉੱਤੇ ਸਵਾਰ ਸਨ। ਰਾਜਵੀਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਮੋਟਰਸਾਈਕਲ ਚਲਾਉਣ ਦੇ ਸ਼ੌਕੀਨ ਹਨ, ਇਹੀ ਨਹੀਂ ਪੰਜਾਬੀ ਮਨੋਰੰਜਨ ਜਗਤ ਉਹਨਾਂ ਨੂੰ ਬਾਈਕਰ ਵੀ ਕਹਿੰਦੀ ਹੈ। ਇਹ ਹਾਦਸਾ ਵੀ ਉਹਨਾਂ ਦੇ ਮੋਟਸਾਈਕਲ ਚਲਾਉਣ ਦੇ ਸ਼ੌਕ ਨਾਲ ਜੁੜਿਆ ਹੋਇਆ ਹੈ। ਸੂਤਰਾਂ ਮੁਤਾਬਕ ਉਹ ਮੋਟਸਾਈਕਲ ਤੇ ਗੇੜੀ ਲਾਉਣ ਲਈ ਨਿਕਲੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਫ਼ਿਲਹਾਲ ਗਾਇਕ ਦਾ ਫੋਰਟਿਸ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ, ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਫੈਨ ਨੂੰ ਹੋਣ ਲੱਗੀ ਚਿੰਤਾ

ਦੱਸ ਦਈਏ ਕਿ ਰਾਜਵੀਰ ਦੇ ਐਕਸੀਡੈਂਟ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਆਪਣੇ ਮਨਪਸੰਦ ਸਿੰਗਰ ਲਈ ਦੁਆਵਾਂ ਮੰਗ ਰਹੇ ਹਨ। ਇਸਦਾ ਪਤਾ ਗਾਇਕ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਲਗਦਾ ਹੈ। ਹਾਲਾਂਕਿ ਗਾਇਕ ਨੇ ਕੋਈ ਨਵੀਂ ਪੋਸਟ ਨਹੀਂ ਪਾਈ ਹੈ, ਪਰ ਫੈਨਜ਼ ਉਹਨਾਂ ਦੀ ਪੁਰਾਣੀ ਪੋਸਟਾਂ ਉਪਰ ਕਮੈਂਟਸ ਕਰਕੇ ਉਹਨਾਂ ਦੀ ਖ਼ੈਰ ਖ਼ਬਰ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਜਵੰਦਾ ਦੀ ਪੋਸਟ ਤੇ ਲਿਖਿਆ, "ਬਾਈ ਜਲਦੀ ਠੀਕ ਹੋ ਜਾਓ"। ਇੱਕ ਹੋਰ ਸ਼ਖਸ ਨੇ ਲਿਖਿਆ, "ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ"। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਮੈਂਟਸ ਕਰਕੇ ਲੋਕ ਰਾਜਵੀਰ ਦਾ ਹਾਲ ਚਾਲ ਪੁੱਛ ਰਹੇ ਹਨ।

Tags:    

Similar News