ਪੰਜਾਬੀ ਗਾਇਕ ਕਰਨ ਔਜਲਾ ਨੇ ਸੰਗੀਤ ਨਾਲ ਬਾਲੀਵੁੱਡ ‘ਚ ਕੀਤੀ ਐਂਟਰੀ

ਕਰਨ ਔਜਲਾ ਨੇ ਬਾਲੀਵੁੱਡ ਸੰਗੀਤ ਜਗਤ ਵਿੱਚ ਐਂਟਰੀ ਕੀਤੀ ਹੈ। ਉਨ੍ਹਾਂ ਦਾ ਗੀਤ ਧਰਮਾ ਪ੍ਰੋਡਕਸ਼ਨ ਦੇ ਤਹਿਤ ਸ਼ੂਟ ਕੀਤਾ ਗਿਆ ਹੈ। ਉਸ ਗੀਤ ਨੂੰ ਫ਼ਿਲਮ "ਬੈਡ ਨਿਊਜ਼" ਵਿੱਚ ਸ਼ਾਮਲ ਕੀਤਾ ਜਾਵੇਗਾ।

Update: 2024-06-11 09:53 GMT

ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਗੀਤ ਸਿਰਫ ਪੰਜਾਬ ਜਾਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿਚਾਲੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਔਜਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬੀ ਗਾਇਕ ਦੀ ਬਾਲੀਵੁੱਡ ਇੰਡਸਟਰੀ ਵਿੱਚ ਐਂਟਰੀ ਹੋ ਚੁੱਕੀ ਹੈ। ਇਸ ਗੱਲ ਦਾ ਖੁਲਾਸਾ ਕਲਾਕਾਰ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਰਾਹੀਂ ਹੋਇਆ ਹੈ। .

ਦਰਅਸਲ, ਖਬਰਾਂ ਮੁਤਾਬਕ ਕਰਨ ਔਜਲਾ ਨੇ ਬਾਲੀਵੁੱਡ ਸੰਗੀਤ ਜਗਤ ਵਿੱਚ ਐਂਟਰੀ ਕੀਤੀ ਹੈ। ਉਨ੍ਹਾਂ ਦਾ ਗੀਤ ਧਰਮਾ ਪ੍ਰੋਡਕਸ਼ਨ ਦੇ ਤਹਿਤ ਸ਼ੂਟ ਕੀਤਾ ਗਿਆ ਹੈ। ਉਸ ਗੀਤ ਨੂੰ ਫ਼ਿਲਮ "ਬੈਡ ਨਿਊਜ਼" ਵਿੱਚ ਸ਼ਾਮਲ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਫ਼ਿਲਮ ਦੀ ਵਿੱਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਕਰਨ ਔਜਲਾ ਦਾ ਇਹ ਪਹਿਲਾ ਬਾਲੀਵੁੱਡ ਗੀਤ ਹੈ, ਜੋ ਪੰਜਾਬੀ ਫੈਨਜ਼ ਲਈ ਵੀ ਮਾਣ ਵਾਲੀ ਗੱਲ ਹੈ।

ਦੱਸ ਦੇਈਏ ਕਿ ਇਹ ਫਿਲਮ ਅਗਲੇ ਮਹੀਨੇ 19 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ। ਇਸ ਫਿਲਮ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਵਿੱਚ ਐਮੀ ਵਿਰਕ ਪਹਿਲੀ ਵਾਰ ਵਿੱਕੀ ਅਤੇ ਤ੍ਰਿਪਤੀ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ ਜੋ ਕਿ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ। ਇਸਦੇ ਨਾਲ ਹੀ ਪੰਜਾਬੀ ਅਤੇ ਹਿੰਦੀ ਸਿਨੇਮਾ ਮਿਲ ਕੇ ਅੱਗੇ ਵੱਧ ਰਿਹਾ ਹੈ।

Tags:    

Similar News