Gippy Grewal: ਪੰਜਾਬੀ ਸਿੰਗਰ ਗਿੱਪੀ ਗਰੇਵਾਲ ਦਾ ਵੱਡਾ ਮੁੰਡਾ ਏਕਓਮ ਸੜਕ 'ਤੇ ਸਿਗਰਟ ਪੀਂਦਾ ਆਇਆ ਨਜ਼ਰ, ਵੀਡੀਓ ਵਾਇਰਲ
ਏਕਓਮ ਦੇ ਸਿਗਰਟ ਪੀਣ 'ਤੇ ਵਿਵਾਦ, ਲੋਕ ਬੋਲੇ ਇਹ ਗੱਲ
Ekom Grewal Smoking Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦਾ ਨਾਮ ਹਰ ਕੋਈ ਜਾਣਦਾ ਹੈ। ਗਾਇਕ ਤੇ ਅਦਾਕਾਰ ਪਿਛਲੇ 2 ਦਹਾਕਿਆਂ ਤੋਂ ਪੰਜਾਬੀ ਮਨੋਰੰਜਨ ਜਗਤ ਵਿੱਚ ਐਕਟਿਵ ਹੈ ਅਤੇ ਉਹ ਅਕਸਰ ਆਪਣੀਆਂ ਫ਼ਿਲਮਾਂ ਤੇ ਨਵੇਂ ਗਾਣਿਆਂ ਨੂੰ ਲੈਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹੁਣ ਇੱਕ ਵਾਰ ਫ਼ਿਰ ਤੋਂ ਗਿੱਪੀ ਗਰੇਵਾਲ ਦਾ ਨਾਮ ਸੁਰਖੀਆਂ ਵਿੱਚ ਹੈ, ਜਿਸ ਦੀ ਵਜ੍ਹਾ ਗਾਇਕ ਦਾ ਵੱਡਾ ਮੁੰਡਾ ਏਕਓਮ ਗਰੇਵਾਲ ਹੈ। ਏਕਓਮ ਨੇ ਹਾਲ ਹੀ ਵਿੱਚ ਗਿੱਪੀ ਦੀ ਫ਼ਿਲਮ 'ਅਕਾਲ' ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਆਪਣੇ ਕਿਰਦਾਰ ਰਾਹੀਂ ਉਸ ਨੇ ਸਭ ਦਾ ਦਿਲ ਜਿੱਤ ਲਿਆ ਸੀ। ਪਰ ਉਸ ਨੇ ਹੁਣ ਇੱਕ ਅਜਿਹੀ ਹਰਕਤ ਕੀਤੀ ਹੈ, ਜਿਸ ਕਰਕੇ ਉਹ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ:
ਦਰਅਸਲ, ਏਕਓਮ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸੜਕ 'ਤੇ ਖੜਾ ਸਿਗਰਟ ਪੀਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਲੈਕੇ ਕਈ ਲੋਕ ਵਿਵਾਦ ਵੀ ਖੜਾ ਕਰ ਰਹੇ ਹਨ ਕਿ 18 ਸਾਲ ਦੀ ਉਮਰ ਵਿੱਚ ਹੀ ਏਕਓਮ ਨੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ, ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਏਕਓਮ ਦੀ ਕਿਸੇ ਫ਼ਿਲਮ ਜਾਂ ਗਾਣੇ ਦੇ ਵੀਡੀਓ ਦੀ ਸ਼ੂਟਿੰਗ ਦਾ ਸੀਨ ਵੀ ਹੋ ਸਕਦਾ ਹੈ। ਇਸ ਵੀਡੀਓ ਨੂੰ ਇੱਕ ਸ਼ਖ਼ਸ ਨੇ ਆਪਣੀ ਕਾਰ ਵਿੱਚੋਂ ਲੁਕ ਕੇ ਬਣਾਇਆ ਅਤੇ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਏਕਓਮ ਨੂੰ ਆਪਣੇ ਦੋਸਤਾਂ ਨਾਲ ਸਿਗਰਟ ਪੀਂਦੇ ਵੇਖਿਆ ਸੀ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:
ਦੱਸ ਦਈਏ ਕਿ ਗਿੱਪੀ ਗਰੇਵਾਲ ਦਾ ਮੁੰਡਾ ਏਕਓਮ ਗਰੇਵਾਲ ਜਲਦ ਹੀ ਆਪਣੀ ਪਹਿਲੀ ਫ਼ਿਲਮ ਵਿੱਚ ਨਜ਼ਰ ਆਉਣ ਵਾਲਾ ਹੈ। ਇਸ ਫ਼ਿਲਮ ਦਾ ਨਾਮ "ਡੈੱਡ ਐਂਡ" ਹੈ। ਜਿਸ ਦਾ ਟੀਜ਼ਰ ਵੀ ਗਿੱਪੀ ਨੇ ਹਾਲ ਹੀ ਵਿੱਚ ਸ਼ੇਅਰ ਕੀਤਾ ਸੀ। ਇਸ ਫ਼ਿਲਮ ਨੂੰ ਲੈਕੇ ਏਕਓਮ ਕਾਫ਼ੀ ਸੁਰਖੀਆਂ ਵਿੱਚ ਹੈ। ਹੁਣ ਲੋਕਾਂ ਦਾ ਕਹਿਣਾ ਹੈ ਕਿ ਉਸ ਦਾ ਸਿਗਰਟ ਪੀਂਦੇ ਦਾ ਵੀਡੀਓ ਇਸੇ ਫ਼ਿਲਮ ਨਾਲ ਜੁੜਿਆ ਹੋਇਆ ਹੈ। ਖ਼ੈਰ ਅਸਲੀਅਤ ਕੀ ਹੈ, ਇਹ ਤਾਂ ਕੋਈ ਨਹੀਂ ਜਾਣਦਾ।