Rajvir Jwanda: ਮਰਹੂਮ ਗਾਇਕ ਰਾਜਵੀਰ ਜਵੰਧਾ ਦੇ ਨਾਂ 'ਤੇ ਬਣਾਇਆ ਜਾਵੇਗਾ ਸਟੇਡੀਅਮ
ਪੰਜਾਬ ਸਰਕਾਰ ਨੇ ਕੀਤਾ ਐਲਾਨ
Rajvir Jwanda Sports Stadium: ਪੰਜਾਬੀ ਗਾਇਕ ਰਾਜਵੀਰ ਜਵੰਧਾ ਦੀ ਮੌਤ 10 ਅਕਤੂਬਰ ਨੂੰ ਹੋਈ ਸੀ। ਗਾਇਕ ਦੀ ਅੱਜ ਉਹਨਾਂ ਦੇ ਜੱਦੀ ਪਿੰਡ ਲੁਧਿਆਣਾ ਦੇ ਪੋਨਾ ਵਿਖੇ ਹੋਈ। ਜਵੰਦੇ ਦੇ ਅੰਤਿਮ ਅਰਦਾਸ ਵਿੱਚ ਪੂਰੀ ਪੰਜਾਬੀ ਇੰਡਸਟਰੀ ਸ਼ਾਮਲ ਹੋਈ ਅਤੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਦਰਮਿਆਨ ਅੰਤਿਮ ਅਰਦਾਸ ਵਿੱਚ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਹੋਏ। ਕੈਬਿਨੇਟ ਮੰਤਰੀ ਨੇ ਐਲਾਨ ਕੀਤਾ ਕਿ ਰਾਜਵੀਰ ਜਵੰਦਾ ਦੇ ਨਾਮ ਤੇ ਇੱਕ ਖੇਡ ਸਟੇਡੀਅਮ ਬਣਾਇਆ ਜਾਵੇਗਾ, ਜਿਸ ਵਿੱਚ ਜਵੰਦੇ ਦੀ ਯਾਦ ਵਿੱਚ ਉਸਦੀ ਮੂਰਤੀ ਵੀ ਸਥਾਪਤ ਕੀਤੀ ਜਾਵੇਗੀ। ਇਹੀ ਨਹੀਂ ਕੈਬਿਨੇਟ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇੱਕ ਸੜਕ ਦਾ ਨਾਮ ਵੀ ਜਵੰਦੇ ਦੇ ਨਾਮ ਤੇ ਰੱਖਿਆ ਜਾਵੇਗਾ।
ਇਸਦੇ ਨਾਲ ਹੀ ਉਨ੍ਹਾਂ ਦੇ ਨਾਮ 'ਤੇ ਇੱਕ ਯਾਦਗਾਰੀ ਗੇਟ ਬਣਾਇਆ ਜਾਵੇਗਾ। ਖੁੱਡੀਆਂ ਨੇ ਕਿਹਾ ਕਿ ਰਾਜਵੀਰ ਜਵੰਦਾ ਨੇ ਛੋਟੀ ਉਮਰ ਵਿੱਚ ਹੀ ਦੁਨੀਆ ਭਰ ਵਿੱਚ ਆਪਣਾ ਨਾਮ ਰੌਸ਼ਨ ਕਰ ਦਿੱਤਾ। ਉਹਨਾਂ ਦੇ ਲਈ ਇਹ ਸਨਮਾਨ ਬਣਦਾ ਹੈ।
ਰਾਜਵੀਰ ਜਵੰਦਾ ਦੀ ਧੀ ਦੀਆਂ ਗੱਲਾਂ ਨੇ ਸਭ ਨੂੰ ਕੀਤਾ ਭਾਵੁਕ
ਰਾਜਵੀਰ ਜਵੰਦਾ ਲਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਵਿੱਚ, ਉਨ੍ਹਾਂ ਦੀ ਮਾਸੂਮ ਧੀ ਨੇ ਸੈਂਕੜੇ ਲੋਕਾਂ ਦੇ ਸਾਹਮਣੇ ਆਪਣੇ ਪਿਤਾ ਦੇ ਸ਼ਬਦ ਦੁਹਰਾਏ। ਇਸ ਦਰਮਿਆਨ ਸ਼੍ਰੀ ਸਹਿਜ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਆਏ ਰਾਗੀ ਸਿੰਘਾਂ ਨੇ ਕਥਾ ਕੀਰਤਨ ਕੀਤਾ। ਸਟੇਜ ਦੀ ਮੇਜ਼ਬਾਨੀ ਕਲਾਕਾਰ ਕੰਵਰ ਗਰੇਵਾਲ ਨੇ ਕੀਤੀ।
ਸ਼ਰਧਾਂਜਲੀ ਸਮਾਰੋਹ ਦੌਰਾਨ, ਜਦੋਂ ਸਵਰਗੀ ਗਾਇਕਾ ਦੀ ਨੌਂ ਸਾਲਾ ਧੀ, ਅਮਾਨਤ ਕੌਰ ਜਵੰਦਾ ਨੇ ਹਜ਼ਾਰਾਂ ਪ੍ਰਸ਼ੰਸਕਾਂ ਦੇ ਸਾਹਮਣੇ ਸਟੇਜ ਤੋਂ ਆਪਣੇ ਪਿਤਾ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ, ਤਾਂ ਪੰਡਾਲ ਵਿੱਚ ਮੌਜੂਦ ਹਰ ਕਿਸੇ ਦੀਆਂ ਅੱਖਾਂ ਭਰ ਆਈਆਂ। ਅਮਾਨਤ ਨੇ ਕਿਹਾ, "ਮੇਰੇ ਪਿਤਾ ਮੈਨੂੰ ਆਪਣਾ ਲੱਕੀ ਚਾਰਮ ਕਹਿੰਦੇ ਸਨ। ਉਹ ਕਹਿੰਦੇ ਸਨ, 'ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਤੂੰ ਕਦੇ ਵੀ ਮੇਰੇ ਤੋਂ ਦੂਰ ਨਾ ਜਾਵੀਂ,' ਪਰ ਉਹ ਖੁਦ ਹੀ ਚਲੇ ਗਏ। ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਾਂਗੀ। ਜੋ ਮੇਰੇ ਪਿਤਾ ਨਾਲ ਹੋਇਆ ਉਹ ਕਿਸੇ ਨਾਲ ਨਹੀਂ ਹੋਣਾ ਚਾਹੀਦਾ।"
ਜਵੰਦਾ ਦੇ ਸਾਰੇ ਪੈਂਡਿੰਗ ਸ਼ੋਅ ਕਰਨਗੇ ਕਲਾਕਾਰ
ਰਾਜਵੀਰ ਜਵੰਦਾ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੇ 54 ਬੁੱਕ ਕੀਤੇ ਸ਼ੋਅ ਬਾਕੀ ਹਨ। ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਐਲਾਨ ਕੀਤਾ ਹੈ ਕਿ ਜਵੰਦਾ ਦੇ ਸਾਰੇ ਬੁੱਕ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਵੰਦਾ ਦਾ ਇੱਕ ਵੀ ਸ਼ੋਅ ਰੱਦ ਨਹੀਂ ਕੀਤਾ ਜਾਵੇਗਾ। ਸਾਰੇ ਸ਼ੋਅ ਉਹ ਖ਼ੁਦ ਕਰਨਗੇ, ਅਤੇ ਇਕੱਠੀ ਹੋਈ ਕਮਾਈ ਉਸਦੇ ਪਰਿਵਾਰ ਨੂੰ ਦਿੱਤੀ ਜਾਵੇਗੀ। ਹਰਭਜਨ ਮਾਨ, ਐਮੀ ਵਿਰਕ, ਬਿੰਨੂ ਢਿੱਲੋਂ, ਜਸਵੀਰ ਜੱਸੀ, ਕਰਮਜੀਤ ਅਨਮੋਲ, ਕੁਲਵਿੰਦਰ ਬਿੱਲਾ, ਇੰਦਰਜੀਤ ਨਿੱਕੂ, ਅਰਜੁਨ, ਸਤਿੰਦਰ ਸੱਤੀ, ਸੁਖਵਿੰਦਰ ਸੁੱਖੀ, ਬੰਟੀ ਬੈਂਸ, ਹਰਬੀ ਸੰਘਾ, ਜਸਵੀਰ ਪਾਲ ਸਿੰਘ ਅਤੇ ਪਿੰਕੀ ਧਾਲੀਵਾਲ ਵੀ ਸ਼ਰਧਾਂਜਲੀ ਸਮਾਰੋਹ ਵਿੱਚ ਮੌਜੂਦ ਸਨ।