Zubeen Garg: ਬਾਲੀਵੁੱਡ ਦੇ ਪ੍ਰਸਿੱਧ ਗਾਇਕ ਜ਼ੁਬੀਨ ਗਰਗ ਦਾ ਦੇਹਾਂਤ, ਸਕੂਬਾ ਡਾਈਵਿੰਗ ਕਰਦੇ ਹੋਏ ਵਾਪਰਿਆ ਹਾਦਸਾ
"ਯਾ ਅਲੀ" ਗਾਣਾ ਗਾ ਕੇ ਘਰ ਘਰ ਹੋਏ ਸੀ ਮਸ਼ਹੂਰ
Update: 2025-09-19 15:18 GMT
Zubeen Garg Death: ਮਸ਼ਹੂਰ ਅਸਾਮੀ ਗਾਇਕ ਜ਼ੁਬੀਨ ਗਰਗ ਦਾ ਸਿੰਗਾਪੁਰ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਜਦੋਂ ਉਹ ਸਕੂਬਾ ਡਾਈਵਿੰਗ ਕਰ ਰਹੇ ਸਨ ਤਾਂ ਉਹਨਾਂ ਨਾਲ ਹਾਦਸਾ ਵਾਪਰ ਗਿਆ। ਸਿੰਗਾਪੁਰ ਪੁਲਿਸ ਨੇ ਉਨ੍ਹਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ, ਡਾਕਟਰ ਉਨ੍ਹਾਂ ਨੂੰ ਬਚਾਉਣ ਵਿੱਚ ਅਸਮਰੱਥ ਰਹੇ। ਉਹ 52 ਸਾਲ ਦੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਨੂੰ ਛੱਡ ਗਏ ਹਨ।
ਨੌਰਥ ਈਸਟ ਫੈਸਟੀਵਲ ਦੇ ਪ੍ਰਬੰਧਕਾਂ ਦਾ ਬਿਆਨ
ਨੌਰਥ ਈਸਟ ਫੈਸਟੀਵਲ ਦੇ ਪ੍ਰਬੰਧਕਾਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਬੇਹੱਦ ਦੁੱਖ ਅਤੇ ਭਰੇ ਮਨ ਦੇ ਨਾਲ ਅਸੀਂ ਜ਼ੁਬੀਨ ਗਰਗ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਸਕੂਬਾ ਡਾਈਵਿੰਗ ਦੌਰਾਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਅਤੇ ਉਨ੍ਹਾਂ ਨੂੰ ਤੁਰੰਤ ਸੀਪੀਆਰ ਦਿੱਤਾ ਗਿਆ। ਉਨ੍ਹਾਂ ਨੂੰ ਸਿੰਗਾਪੁਰ ਜਨਰਲ ਹਸਪਤਾਲ ਲਿਜਾਇਆ ਗਿਆ। ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ, ਉਨ੍ਹਾਂ ਨੂੰ ਦੁਪਹਿਰ 2:30 ਵਜੇ ਦੇ ਕਰੀਬ ਆਈਸੀਯੂ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।"
ਪ੍ਰਫੋਰਮੈਂਸ ਤੋਂ ਪਹਿਲਾਂ ਮੌਤ
ਜ਼ੁਬੀਨ ਗਰਗ ਨੌਰਥ ਈਸਟ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਸਿੰਗਾਪੁਰ ਵਿੱਚ ਸਨ, ਜਿੱਥੇ ਉਨ੍ਹਾਂ ਦਾ 20 ਸਤੰਬਰ ਨੂੰ ਪ੍ਰਦਰਸ਼ਨ ਕਰਨਾ ਸੀ। ਉਨ੍ਹਾਂ ਦੀ ਅਚਾਨਕ ਮੌਤ ਨੇ ਪ੍ਰਸ਼ੰਸਕਾਂ ਅਤੇ ਪੂਰੇ ਅਸਾਮੀ ਭਾਈਚਾਰੇ ਨੂੰ ਸਦਮਾ ਪਹੁੰਚਾਇਆ ਹੈ। ਉਨ੍ਹਾਂ ਦੇ ਦੇਹਾਂਤ ਨੇ ਭਾਰਤੀ ਸੰਗੀਤ ਉਦਯੋਗ ਵਿੱਚ ਇੱਕ ਡੂੰਘਾ ਖਲਾਅ ਛੱਡ ਦਿੱਤਾ ਹੈ।
ਅਸਾਮ ਦੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਜ਼ੁਬੀਨ ਗਰਗ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਇੰਸਟਾਗ੍ਰਾਮ 'ਤੇ ਲਿਖਿਆ, "ਅੱਜ ਅਸਾਮ ਨੇ ਆਪਣੇ ਸਭ ਤੋਂ ਪਿਆਰੇ ਪੁੱਤਰਾਂ ਵਿੱਚੋਂ ਇੱਕ ਨੂੰ ਗੁਆ ਦਿੱਤਾ। ਮੇਰੇ ਕੋਲ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਜ਼ੁਬੀਨ ਰਾਜ ਲਈ ਕਿੰਨਾ ਮਾਇਨੇ ਰੱਖਦੇ ਸੀ। ਉਹ ਬਹੁਤ ਜਲਦੀ, ਛੋਟੀ ਉਮਰ ਵਿੱਚ ਹੀ ਚਲੇ ਗਏ।"
Today Assam lost one of its favourite sons. I am in a loss of words to describe what Zubeen meant for Assam. He has gone too early, this was not an age to go.
Zubeen's voice had an unmatched ability to energise people and his music spoke directly to…
— Himanta Biswa Sarma (@himantabiswa) September 19, 2025
ਸਾਬਕਾ ਸੰਸਦ ਮੈਂਬਰ ਨੇ ਸ਼ਰਧਾਂਜਲੀ ਭੇਟ ਕੀਤੀ
ਸਾਬਕਾ ਰਾਜ ਸਭਾ ਮੈਂਬਰ ਰਿਪੂ ਬੋਰਾ ਨੇ ਇੰਸਟਾਗ੍ਰਾਮ 'ਤੇ ਗਾਇਕ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਲਿਖਿਆ, "ਸਾਡੇ ਸੱਭਿਆਚਾਰਕ ਪ੍ਰਤੀਕ ਜ਼ੁਬੀਨ ਗਰਗ ਦੇ ਬੇਵਕਤੀ ਦੇਹਾਂਤ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੀ ਆਵਾਜ਼, ਸੰਗੀਤ ਅਤੇ ਹਿੰਮਤ ਨੇ ਅਸਾਮ ਅਤੇ ਇਸ ਤੋਂ ਬਾਹਰ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਅਜ਼ੀਜ਼ਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ। ਸ਼ਰਧਾਂਜਲੀ।"
His voice, music, and indomitable spirit inspired generations across Assam and beyond.
My heartfelt condolences to his family, fans, and loved ones.
Rest in peace, Legend 💔🙏#ZubeenGarg pic.twitter.com/A11tVpQY43
— Ripun Bora (@ripunbora) September 19, 2025
ਬਾਲੀਵੁੱਡ ਨੂੰ ਦਿੱਤੇ ਕਈ ਸੁਪਰਹਿੱਟ ਗੀਤ
ਜ਼ੁਬੀਨ ਗਰਗ ਨੇ 2006 ਦੀ ਫਿਲਮ "ਗੈਂਗਸਟਰ" ਦਾ "ਯਾ ਅਲੀ" ਗੀਤ ਗਾਇਆ। ਇਸ ਗੀਤ ਨੇ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਦਿਵਾਈ। ਉਨ੍ਹਾਂ ਨੇ 2002 ਦੀ ਫਿਲਮ "ਕਾਂਟੇ" ਦਾ "ਜਾਨੇ ਕਿਆ ਹੋਗਾ ਰਾਮਾ ਰੇ" ਗੀਤ ਗਾਇਆ। ਉਨ੍ਹਾਂ ਨੇ "ਨਮਸਤੇ ਲੰਡਨ" ਦਾ "ਦਿਲਰੂਬਾ" ਵੀ ਗਾਇਆ।
Tags:
Similar News