Indian Dogs: ਸੋਨਮ ਬਾਜਵਾ ਤੋਂ ਉਪਾਸਨਾ ਸਿੰਘ ਪੰਜਾਬੀ ਅਦਾਕਾਰਾਂ ਨੇ ਬੇਜ਼ੁਬਾਨ ਜਾਨਵਰਾਂ ਦੇ ਹੱਕ 'ਚ ਚੁੱਕੀ ਆਵਾਜ਼
ਬੋਲੀ, "ਇਨਸਾਨੀਅਤ ਮਰ ਗਈ"
Save Indian Dogs: ਇੱਕ ਵਾਰ ਅਵਾਰਾ ਕੁੱਤਿਆਂ ਦਾ ਮੁੱਦਾ ਭਖਿਆ ਹੋਇਆ ਹੈ। ਸੁਪਰੀਮ ਕੋਰਟ ਦੇ ਨਿਰਦਈ ਫੈਸਲੇ ਤੋਂ ਬਾਅਦ ਹੁਣ ਪੂਰਾ ਦੇਸ਼ ਗੁੱਸੇ ਵਿੱਚ ਹੈ। ਖ਼ਾਸ ਕਰਕੇ ਡੌਗ ਲਵਰਜ਼ ਵਿੱਚ ਗੁੱਸੇ ਦੀ ਲਹਿਰ ਹੈ। ਹਰ ਕਿਸੇ ਨੂੰ ਫ਼ਿਕਰ ਹੋ ਰਹੀ ਹੈ ਕਿ ਆਖ਼ਰ ਇਹਨਾਂ ਬੇਜ਼ੁਬਾਨ ਜਾਨਵਰਾਂ ਨੂੰ ਕਿਵੇਂ ਬਚਾਇਆ ਜਾਵੇ, ਕਿਵੇਂ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾਇਆ ਜਾਵੇ। ਕਿਉੰਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਪੂਰੀ ਤਰ੍ਹਾਂ ਮਨੁੱਖਤਾ ਵਿਰੋਧੀ ਹੈ। ਬੀਤੇ ਦਿਨ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਕੁੱਤਿਆਂ ਨੂੰ ਸਾਰੇ ਸਰਕਾਰੀ ਅਦਾਰਿਆਂ ਚੋਂ ਬਾਹਰ ਕੱਢਿਆ ਜਾਵੇ, ਕਿਉੰਕਿ ਇਸ ਨਾਲ ਦੇਸ਼ ਦੀ ਸਾਖ਼ ਖ਼ਰਾਬ ਹੋ ਰਹੀ ਹੈ। ਖ਼ਾਸ ਕਰਕੇ ਸਕੂਲਾਂ ਅਤੇ ਕਾਲਜਾਂ ਵਿੱਚੋਂ। ਸਾਰੇ ਸਰਕਾਰੀ ਹਸਪਤਾਲਾਂ ਵਿਚੋਂ ਤੇ ਹੋਰ ਸਰਕਾਰੀ ਦਫਤਰਾਂ ਤੋਂ। ਇਸ ਫ਼ੈਸਲੇ ਨੇ ਡੌਗ ਲਵਰਜ਼ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਲੋਕ ਇੱਕ ਵਾਰ ਫਿਰ ਤੋਂ ਸੜਕਾਂ ਤੇ ਉੱਤਰ ਆਏ ਹਨ।
ਉੱਧਰ ਕੁੱਝ ਫ਼ਿਲਮੀ ਹਸਤੀਆਂ ਵੀ ਹਨ, ਜਿਹਨਾਂ ਨੇ ਬੇਜ਼ੁਬਾਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਹਨਾਂ ਵਿੱਚ ਸੋਨਮ ਬਾਜਵਾ ਅਤੇ ਉਪਾਸਨਾ ਸਿੰਘ ਦੇ ਨਾਮ ਸ਼ਾਮਲ ਹਨ। ਉਪਾਸਨਾ ਸਿੰਘ ਨੇ ਆਪਣੀ ਨਵੀਂ ਫਿਲਮ ਦੇ ਪ੍ਰਮੋਸ਼ਨ ਦੌਰਾਨ ਕਿਹਾ ਕਿ "ਉਹਨਾਂ ਨੂੰ ਸਮਝ ਨਹੀਂ ਲੱਗਦਾ ਕਿ ਆਖ਼ਰ ਲੋਕਾਂ ਨੂੰ ਬੇਜ਼ੁਬਾਨ ਜਾਨਵਰਾਂ ਤੋਂ ਪ੍ਰੌਬਲਮ ਕੀ ਹੈ। ਮੈਂ ਆਪਣੇ ਭਾਰਤੀ ਕੁੱਤਿਆਂ ਨੂੰ ਬਹੁਤ ਪਿਆਰ ਕਰਦੀ ਹਾਂ, ਪਰ ਜਦੋਂ ਕਦੇ ਮੈਂ ਸੋਸ਼ਲ ਮੀਡੀਆ ਚਲਾਉਂਦੀ ਹਾਂ, ਤਾਂ ਦੇਖਦੀ ਹਾਂ ਕਿ ਕਿਸੇ ਨੇ ਕੁੱਤੇ ਤੇ ਗਰਮ ਪਾਣੀ ਸੁੱਟ ਦਿੱਤਾ, ਕਿਸੇ ਨੇ ਇਹਨਾਂ ਨੂੰ ਮਰਿਆ, ਪਹਿਲਾਂ ਅਸੀਂ ਹੀ ਇਹਨਾਂ ਤੇ ਜ਼ੁਲਮ ਕਰਦੇ ਹਾਂ, ਫਿਰ ਅਸੀਂ ਹੀ ਕਹਿੰਦੇ ਹਾਂ ਕਿ ਇਹ ਵੱਢਦੇ ਹਨ। ਦੂਜੇ ਪਾਸੇ, ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੀਬਾ ਵੀ ਇਸ ਮੌਕੇ ਤੇ ਮੌਜੂਦ ਸੀ, ਜਿਸਨੇ ਕਿਹਾ ਕਿ ਲੋਕਾਂ ਦੀ ਇਨਸਾਨੀਅਤ ਮਰ ਚੁੱਕੀ ਹੈ। ਦੇਖੋ ਇਹ ਵੀਡੀਓ, ਲਿੰਕ ਤੇ ਕਰੋ ਕਲਿੱਕ
ਉੱਧਰ , ਅਦਾਕਾਰਾ ਸੋਨਮ ਬਾਜਵਾ ਨੇ ਵੀ ਬੇਜ਼ੁਬਾਨ ਜਾਨਵਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਟੋਰੀਆਂ ਸ਼ੇਅਰ ਕੀਤੀਆਂ ਹਨ, ਜਿਹਨਾਂ ਵਿੱਚ ਉਸਨੇ ਬੇਜ਼ੁਬਾਨ ਲਈ ਇਨਸਾਫ ਦੀ ਮੰਗ ਕੀਤੀ ਹੈ, ਨਾਲ ਹੀ ਸਕੂਲਾਂ ਤੇ ਹੋਰ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਜ਼ੁਬਾਨ ਦੇ ਹੱਕ ਵਿੱਚ ਅੱਗੇ ਆਉਣ। ਦੇਖੋ ਉਸ ਦੀਆਂ ਪੋਸਟਾਂ
ਕਬਿਲੇਗੌਰ ਹੈ ਕਿ ਕੁੱਤੇ ਸਦੀਆਂ ਤੋਂ ਇਨਸਾਨ ਦੇ ਬੈਸਟ ਫ੍ਰੇਂਡ ਰਹੇ ਹਨ। ਕੁੱਤੇ ਪਾਲਣ ਦਾ ਰਿਵਾਜ਼ ਸਦੀਆਂ ਤੋਂ ਚਲਦਾ ਆ ਰਿਹਾ ਹੈ। ਸਾਡੇ ਪੁਰਖੇ ਜਦੋਂ ਆਦਿਮਾਨਵ ਦੇ ਤੌਰ ਤੇ ਰਹਿੰਦੇ ਸਨ ਤਾਂ ਹੋਰਨਾਂ ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਲਈ ਇਹਨਾਂ ਕੁੱਤਿਆਂ ਨੂੰ ਰੱਖਦੇ ਸਨ। ਉਦੋਂ ਤੋਂ ਇਹ ਸਾਡੇ ਪੱਕੇ ਦੋਸਤ ਬਣ ਗਏ। ਪਰ ਜਿਵੇਂ ਜਿਵੇਂ ਦੁਨੀਆ ਦੀ ਆਬਾਦੀ ਵਧ ਰਹੀ ਹੈ ਤਾਂ ਕੁੱਝ ਲੋਕ ਇਹਨਾਂ ਬੇਜ਼ੁਬਾਨ ਜਾਨਵਰਾਂ ਤੇ ਜ਼ੁਲਮ ਕਰਨ ਲੱਗ ਪਏ ਹਨ। ਕੁੱਤੇ ਅਤੇ ਹੋਰ ਜਾਨਵਰਾਂ ਜਾਂ ਜੀਵਾਂ ਦਾ ਸੁਭਾਅ ਹੈ ਕਿ ਜਦੋਂ ਤੱਕ ਤੁਸੀ ਉਹਨਾਂ ਨੂੰ ਨਹੀਂ ਛੇੜਦੇ ਉਹ ਕੁੱਝ ਨਹੀਂ ਕਹਿੰਦੇ। ਪਰ ਜੇਂ ਕਿਸੇ ਨੂੰ ਇਹ ਮਾਰਦੇ ਹਨ ਤਾਂ ਉਲਟਾ ਇਹਨਾਂ ਬੇਜ਼ੁਬਾਨਾਂ ਨੂੰ ਹੀ ਦੋਸ਼ੀ ਮੰਨਿਆ ਜਾਂਦਾ ਹੈ, ਕਿਉੰਕਿ ਇਹ ਆਪਣੇ ਬਚਾਅ ਵਿੱਚ ਬੋਲ ਨਹੀਂ ਸਕਦੇ।