Sonam Bajwa: ਸੋਨਮ ਬਾਜਵਾ ਨੇ ਪੰਜਾਬੀਆਂ ਦੀ ਕਰਵਾਈ ਬੱਲੇ ਬੱਲੇ, ਪੂਰਾ ਦੇਸ਼ ਹੋਇਆ ਅਦਾਕਾਰਾ ਦਾ ਦੀਵਾਨਾ
ਅਦਾਕਾਰਾ ਦੀ ਨਵੀਂ ਬਾਲੀਵੁੱਡ ਫ਼ਿਲਮ ਹੋਈ ਸੁਪਰਹਿੱਟ
Sonam Bajwa New Movie: ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸੋਨਮ ਬਾਜਵਾ ਇੰਨੀਂ ਦਿਨੀਂ ਖ਼ੂਬ ਸੁਰਖ਼ੀਆਂ ਵਿੱਚ ਹੈ। ਅਦਾਕਾਰਾ ਨੇ ਆਪਣੀ ਨਵੀਂ ਬਾਲੀਵੁੱਡ ਫ਼ਿਲਮ ਵਿੱਚ ਕਮਾਲ ਦੀ ਐਕਟਿੰਗ ਕੀਤੀ ਹੈ। ਉਸਨੇ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਐਕਟਿੰਗ ਨਾਲ ਦੇਸ਼ ਦੁਨੀਆ ਵਿੱਚ ਲੋਕਾਂ ਨੂੰ ਅਪਣਾ ਮੁਰੀਦ ਬਣਾ ਲਿਆ ਹੈ। ਸੋਨਮ ਬਾਜਵਾ ਦੀ ਨਵੀਂ ਫ਼ਿਲਮ "ਏਕ ਦੀਵਾਨੇ ਕੀ ਦੀਵਾਨੀਯਤ" 18 ਅਕਤੂਬਰ ਨੂੰ ਰਿਲੀਜ਼ ਹੋਈ ਸੀ, ਇਹ ਫਿਲਮ ਲੋਕਾਂ ਨੂੰ ਖਾਸ ਕਰਕੇ ਜੈਨ ਜ਼ੈੱਡ ਨੂੰ ਖੂਬ ਪਸੰਦ ਆ ਰਹੀ ਹੈ। ਫਿਲਮ ਦੇ ਡਾਇਲਾਗ ਅਤੇ ਗਾਣੇ ਵੀ ਜ਼ਬਰਦਸਤ ਹਨ।
ਇਸ ਫਿਲਮ ਨੇ ਹੁਣ ਤੱਕ 40 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਫਿਲਮ ਚ ਸੋਨਮ ਦੀ ਬਾਲੀਵੁੱਡ ਐਕਟਰ ਹਰਸ਼ਵਰਧਨ ਰਾਣੇ ਨਾਲ ਕੈਮਿਸਟਰੀ ਨੂੰ ਖੂਬ ਸਲਾਹਿਆ ਜਾ ਰਿਹਾ ਹੈ। ਮਿਲਾਪ ਜ਼ਾਵੇਰੀ ਦੀ "ਏਕ ਦੀਵਾਨੇ ਕੀ ਦੀਵਾਨੀਅਤ" ਬਾਕਸ ਆਫਿਸ 'ਤੇ ਵੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇਹ ਫਿਲਮ ਆਪਣੇ ₹25 ਕਰੋੜ ਦੇ ਬਜਟ ਨੂੰ ਦੁੱਗਣਾ ਕਮਾਈ ਕਰਨ ਦੇ ਨੇੜੇ ਹੈ। ਇਸਨੇ ਰਿਲੀਜ਼ ਦੇ ਪਹਿਲੇ ਦਿਨ ₹9 ਕਰੋੜ ਦੀ ਕਮਾਈ ਕੀਤੀ। ਫਿਲਮ ਦਾ ਛੇਵੇਂ ਦਿਨ ਦਾ ਕਲੈਕਸ਼ਨ ₹7 ਕਰੋੜ ਸੀ।
ਰਿਪੋਰਟ ਦੇ ਅਨੁਸਾਰ, "ਏਕ ਦੀਵਾਨੇ ਕੀ ਦੀਵਾਨੀਅਤ" ਨੇ ਸੋਮਵਾਰ ਨੂੰ ₹3.35 ਕਰੋੜ ਦੀ ਕਮਾਈ ਕੀਤੀ, ਜੋ ਕਿ ਰਿਲੀਜ਼ ਦੇ ਸੱਤਵੇਂ ਦਿਨ ਹੈ।
ਇਸ ਦੇ ਨਾਲ, "ਏਕ ਦੀਵਾਨੇ ਕੀ ਦੀਵਾਨੀਅਤ" ਦੀ ਸੱਤ ਦਿਨਾਂ ਦੀ ਕੁੱਲ ਕਮਾਈ ਭਾਰਤ ਵਿੱਚ ₹44.85 ਕਰੋੜ ਤੱਕ ਪਹੁੰਚ ਗਈ ਹੈ।
ਸੋਨਮ ਦੀ ਚਾਰੇ ਪਾਸੇ ਹੋਈ ਬੱਲੇ ਬੱਲੇ
ਸੋਨਮ ਬਾਜਵਾ ਹੁਣ ਤੱਕ ਪੰਜਾਬ ਦੀ ਹੀ ਸਭ ਤੋਂ ਖੂਬਸੂਰਤ ਤੇ ਟੈਲੇਂਟਡ ਅਦਾਕਾਰਾ ਸੀ, ਪਰ ਉਸਨੇ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਸਾਬਿਤ ਕਰ ਕੇ ਦਿਖਾਇਆ। ਸੋਨਮ ਦੀ ਪਹਿਲੀ ਬਾਲੀਵੁੱਡ ਫ਼ਿਲਮ "ਹਾਊਸਫੁੱਲ 5" ਸੀ। ਇਸਤੋਂ ਬਾਅਦ ਸੋਨਮ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਉਹ ਬਾਲੀਵੁੱਡ ਦੀ ਸੁਪਰ ਸਟਾਰ ਬਣ ਗਈ ਹੈ। ਇਸ ਦਾ ਪਤਾ ਉਸਦੀ ਹਾਲੀਆ ਫਿਲਮ ਏਕ ਦੀਵਾਨੇ ਕੀ ਦੀਵਾਨੀਅਤ ਦਾ ਕਲੈਕਸ਼ਨ ਦੇਖ ਕੇ ਲੱਗਦਾ ਹੈ। ਫਿਲਮ 50 ਕਰੋੜ ਦਾ ਅੰਕੜਾ ਛੂਣ ਦੇ ਕਰੀਬ ਹੈ। ਇਹੀ ਨਹੀਂ ਸੋਨਮ ਬਾਜਵਾ ਫਿਲਮ ਦੀ ਪ੍ਰਮੋਸ਼ਨ ਲਈ ਭਾਰਤ ਟੂਰ ਤੇ ਹੈ। ਲੋਕਾਂ ਵਿੱਚ ਉਸਦੀ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ।