Harman Sidhu: ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ
37 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਹੋਇਆ ਰੁਖ਼ਸਤ
Punjabi Singer Harman Sidhu Death: ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਮਿਲ ਰਹੀ ਹੈ। ਇੱਕ ਹੋਰ ਗਾਇਕ ਭਰੀ ਜਵਾਨੀ ਵਿੱਚ ਹੀ ਦੁਨੀਆ ਛੱਡ ਕੇ ਚਲਾ ਗਿਆ ਹੈ। ਇਹ ਗਾਇਕ ਹੈ ਹਰਮਨ ਸਿੱਧੂ, ਜਿਸ ਦੀ 37 ਸਾਲ ਦੀ ਉਮਰ ਵਿੱਚ ਅਚਾਨਕ ਹੋਈ ਮੌਤ ਨੇ ਪੰਜਾਬੀ ਸੰਗੀਤ ਉਦਯੋਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਅਤੇ ਉਸਦੇ ਪ੍ਰਸ਼ੰਸਕ ਬਹੁਤ ਦੁਖੀ ਹਨ।
ਰਿਪੋਰਟ ਅਨੁਸਾਰ, ਗਾਇਕ ਸ਼ੁੱਕਰਵਾਰ ਦੇਰ ਸ਼ਾਮ ਮਾਨਸਾ ਤੋਂ ਆਪਣੇ ਪਿੰਡ ਖਿਆਲਾ ਜਾਂਦੇ ਸਮੇਂ ਇੱਕ ਦੁਖਦਾਈ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਉਸਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ, ਇਹ ਟੱਕਰ ਇੰਨੀ ਭਿਆਨਕ ਸੀ ਕਿ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਮਾਨਸਾ ਸਿਵਲ ਹਸਪਤਾਲ ਲਿਜਾਇਆ ਗਿਆ, ਅਤੇ ਉਸਦੇ ਪਰਿਵਾਰ ਨੂੰ ਤੁਰੰਤ ਸੂਚਿਤ ਕੀਤਾ ਗਿਆ। ਹਾਦਸੇ ਦੇ ਸਹੀ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।
ਹਰਮਨ ਸਿੱਧੂ ਆਪਣੇ ਪ੍ਰਸਿੱਧ ਕੈਸੇਟ ਗੀਤ "ਪੇਪਰ ਤੇ ਪਿਆਰ" ਨਾਲ ਪ੍ਰਸਿੱਧੀ ਹਾਸਲ ਕੀਤੀ ਅਤੇ ਇੱਕ ਮਸ਼ਹੂਰ ਸਟੇਜ ਕਲਾਕਾਰ ਬਣ ਗਿਆ।
ਆਪਣੀ ਪ੍ਰਸਿੱਧੀ ਨੂੰ ਹੋਰ ਵਧਾਉਣ ਲਈ, ਉਸਨੇ ਕਈ ਐਲਬਮਾਂ 'ਤੇ ਪੰਜਾਬੀ ਸੰਗੀਤਕਾਰ ਮਿਸ ਪੂਜਾ ਨਾਲ ਕੋਲੈਬ ਕੀਤਾ। ਉਹ ਬੇਹੱਦ ਟੈਲੇਂਟਡ ਗਾਇਕ ਸੀ, ਜਿਸਦੀ ਅਵਾਜ਼ ਵਿੱਚ ਖਣਕ ਸੀ। ਉਸਦੇ ਗੀਤ ਉਸਦੀ ਵਿਲੱਖਣ ਆਵਾਜ਼ ਦਾ ਸਬੂਤ ਹਨ, ਉਸਦੇ ਗੀਤਾਂ ਵਿੱਚ "ਕੋਈ ਚੱਕਰ ਨਹੀਂ," "ਬੇਬੇ ਬਾਪੂ," "ਬੱਬਰ ਸ਼ੇਰ," ਅਤੇ "ਮੁਲਤਾਨ VS ਰੂਸ" ਸ਼ਾਮਲ ਹਨ। ਹਰਮਨ ਸਿੱਧੂ ਆਪਣੇ ਪਿੱਛੇ ਪਤਨੀ ਅਤੇ ਧੀ ਨੂੰ ਛੱਡ ਗਿਆ ਹੈ।
ਪ੍ਰਸ਼ੰਸਕਾਂ, ਦੋਸਤਾਂ ਅਤੇ ਸਹਿਕਰਮੀਆਂ ਨੇ ਸੋਸ਼ਲ ਮੀਡੀਆ 'ਤੇ ਉਸਨੂੰ ਸ਼ਰਧਾਂਜਲੀਆਂ ਦੇ ਰਹੇ ਹਨ, ਉਸਦੀ ਮੌਤ ਦਾ ਪੰਜਾਬ ਵਿੱਚ ਸੋਗ ਮਨਾਇਆ ਜਾ ਰਿਹਾ ਹੈ।