Mandy Takhar: ਪਰਮੀਸ਼ ਵਰਮਾ ਤੋਂ ਬਾਅਦ ਅਦਾਕਾਰਾ ਮੈਂਡੀ ਤੱਖੜ ਪਤੀ ਤੋਂ ਹੋਈ ਵੱਖ? ਵਿਆਹ ਦੀਆਂ ਫੋਟੋਆਂ ਕੀਤੀਆਂ ਡਿਲੀਟ
ਸ਼ੇਖਰ ਤੇ ਮੈਂਡੀ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਵੀ ਕੀਤਾ ਅਨਫਾਲੋ
ਐਨੀ ਖੋਖਰ ਦੀ ਰਿਪੋਰਟ
Punjabi Actress Mandy Takhar Separated From Husband Shekhar Kaushal: ਪੰਜਾਬੀ ਮਨੋਰੰਜਨ ਜਗਤ ਲਈ ਸਾਲ 2026 ਮਾੜਾ ਚੜ੍ਹਿਆ ਹੈ। ਇਸ ਸਾਲ ਪੰਜਾਬੀ ਇੰਡਸਟਰੀ ਤੋਂ ਬੁਰੀਆਂ ਖਬਰਾਂ ਆ ਰਹੀਆਂ ਹਨ। ਪਹਿਲਾਂ ਪੰਜਾਬੀ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ਦੇ ਤਲਾਕ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕੀਤਾ ਅਤੇ ਹੁਣ ਇੱਕ ਹੋਰ ਪੰਜਾਬੀ ਅਦਾਕਾਰਾ ਬਾਰੇ ਬੁਰੀ ਖ਼ਬਰ ਆ ਰਹੀ ਹੈ। ਇਹ ਖ਼ਬਰ ਅਦਾਕਾਰਾ ਮੈਂਡੀ ਤੱਖੜ ਨਾਲ ਜੁੜੀ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ
ਮੈਂਡੀ ਤੱਖੜ ਪਤੀ ਤੋਂ ਹੋਈ ਵੱਖ?
ਦੱਸ ਦਈਏ ਕਿ ਪਰਮੀਸ਼ ਵਰਮਾ ਤੋਂ ਬਾਅਦ ਅਦਾਕਾਰਾ ਮੈਂਡੀ ਤੱਖੜ ਦੇ ਤਲਾਕ ਦੀਆਂ ਖਬਰਾਂ ਸੁਰਖੀਆਂ ਬਟੋਰ ਰਹੀਆਂ ਹਨ। ਇਹ ਅਸੀਂ ਖੁਦ ਨਹੀਂ ਕਹਿ ਰਹੇ, ਇਸ ਦਾ ਸਬੂਤ ਮਿਲਦਾ ਹੈ ਮੈਂਡੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ। ਮੈਂਡੀ ਨੇ ਸ਼ੇਖਰ ਕੌਸ਼ਲ ਨਾਲ ਸਾਲ 2024 ਵਿੱਚ ਵਿਆਹ ਕੀਤਾ ਸੀ। ਉਸਨੇ ਆਪਣੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਖੁਦ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸ਼ੇਅਰ ਕੀਤੀਆਂ ਸੀ, ਪਰ ਹੁਣ ਇਹ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੋਂ ਗ਼ਾਇਬ ਹੋ ਗਈਆਂ ਹਨ। ਇਹੀ ਨਹੀਂ ਮੈਂਡੀ ਨੇ ਆਪਣੇ ਪਤੀ ਨਾਲ ਹੋਲੀ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਸ਼ੱਕ ਇਸ ਗੱਲ ਤੋਂ ਹੋਰ ਡੂੰਘਾ ਹੋ ਜਾਂਦਾ ਹੈ ਕਿ ਸ਼ੇਖਰ ਅਤੇ ਮੈਂਡੀ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਵੀ ਅਨਫਾਲੋ ਕਰ ਦਿੱਤਾ ਹੈ। ਇਹ ਸਾਰੀਆਂ ਗੱਲਾਂ ਮਿਲ ਕੇ ਇਸ਼ਾਰਾ ਕਰਦੀਆਂ ਹਨ ਕਿ ਕੁੱਝ ਗੜਬੜ ਤਾਂ ਜ਼ਰੂਰ ਹੈ। ਪਰ ਮੈਂਡੀ ਅਤੇ ਸ਼ੇਖਰ ਦੋਵਾਂ ਵਿਚੋਂ ਕਿਸੇ ਨੇ ਵੀ ਹਾਲੇ ਤੱਕ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਲਈ ਇਹਨਾਂ ਖਬਰਾਂ ਦੀ ਪ੍ਰਮਾਣਿਕਤਾ 'ਤੇ ਮੋਹਰ ਨਹੀਂ ਲਗਾਈ ਜਾ ਸਕਦੀ।
ਦੱਸ ਦਈਏ ਕਿ ਮੈਂਡੀ ਨੇ ਸਾਲ 2024 ਵਿੱਚ ਵਿਆਹ ਕੀਤਾ ਸੀ। ਇਸ ਸਾਲ ਫਰਵਰੀ ਵਿੱਚ ਮੈਂਡੀ ਦੇ ਵਿਆਹ ਨੂੰ 2 ਸਾਲ ਪੂਰੇ ਹੋ ਜਾਣਗੇ। ਵਿਆਹ ਤੋਂ ਸਿਰਫ ਦੋ ਸਾਲਾਂ ਬਾਅਦ ਹੀ ਮੈਂਡੀ ਬਾਰੇ ਅਜਿਹੀਆਂ ਖਬਰਾਂ ਆ ਰਹੀਆਂ ਹਨ, ਜਿਸ ਨੂੰ ਸੁਣ ਕੇ ਫੈਨਜ਼ ਵੀ ਹੈਰਾਨ ਹੋ ਰਹੇ ਹਨ।