Satish Shah: ਦਿੱਗਜ ਐਕਟਰ ਸਤੀਸ਼ ਸ਼ਾਹ ਦੇ ਦਿਹਾਂਤ ਤੇ PM ਮੋਦੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਜੌਨੀ ਲੀਵਰ ਸਣੇ ਇਨ੍ਹਾਂ ਸੈਲੇਬਜ਼ ਨੇ ਜਤਾਇਆ ਦੁੱਖ

Update: 2025-10-25 17:24 GMT

Narendra Modi On Satish Shah: ਆਪਣੀ ਸ਼ਾਨਦਾਰ ਕਾਮੇਡੀ ਲਈ ਮਸ਼ਹੂਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਦਾਕਾਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਜੌਨੀ ਲੀਵਰ, ਕਾਜੋਲ, ਰਾਕੇਸ਼ ਬੇਦੀ ਅਤੇ ਅਨੁਪਮ ਖੇਰ ਸਣੇ ਪੂਰਾ ਬਾਲੀਵੁੱਡ ਦਿੱਗਜ ਅਦਾਕਾਰ ਦੇ ਜਾਣ ਨਾਲ ਗਮ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਹੋਰ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ। 

ਪ੍ਰਧਾਨ ਮੰਤਰੀ ਮੋਦੀ ਨੇ ਸਤੀਸ਼ ਸ਼ਾਹ ਨੂੰ ਮਹਾਨ ਹਸਤੀ ਕਿਹਾ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਵਿੱਚ ਸਤੀਸ਼ ਸ਼ਾਹ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ, "ਸ਼੍ਰੀ ਸਤੀਸ਼ ਸ਼ਾਹ ਜੀ ਦੇ ਦੇਹਾਂਤ 'ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਨੂੰ ਭਾਰਤੀ ਮਨੋਰੰਜਨ ਉਦਯੋਗ ਦੇ ਇੱਕ ਸੱਚੇ ਮਹਾਨ ਕਲਾਕਾਰ ਵਜੋਂ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਬਿਨਾਂ ਕਿਸੇ ਮੁਸ਼ਕਲ ਦੇ ਹਾਸੇ ਅਤੇ ਸ਼ਾਨਦਾਰ ਅਦਾਕਾਰੀ ਨੇ ਅਣਗਿਣਤ ਜ਼ਿੰਦਗੀਆਂ ਵਿੱਚ ਹਾਸਾ ਲਿਆਂਦਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਸੰਵੇਦਨਾ ਹੈ।"

<blockquote class="twitter-tweetang="en" dir="ltr">Deeply saddened by the passing of Shri Satish Shah Ji. He will be remembered as a true legend of Indian entertainment. His effortless humour and iconic performances brought laughter into countless lives. Condolences to his family and admirers. Om Shanti.</p>&mdash; Narendra Modi (@narendramodi) <a href="https://twitter.com/narendramodi/status/1982081401903030562?ref_src=twsrc^tfw">October 25, 2025</a></blockquote> <script async src="https://platform.twitter.com/widgets.js" data-charset="utf-8"></script>

ਜੌਲੀ ਲੀਵਰ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, "ਮੈਨੂੰ ਇਹ ਸਾਂਝਾ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਇੱਕ ਮਹਾਨ ਕਲਾਕਾਰ ਅਤੇ 40 ਸਾਲਾਂ ਤੋਂ ਵੱਧ ਸਮੇਂ ਦੇ ਦੋਸਤ ਨੂੰ ਗੁਆ ਦਿੱਤਾ ਹੈ। ਇਹ ਵਿਸ਼ਵਾਸ ਕਰਨਾ ਔਖਾ ਹੈ। ਮੈਂ ਉਨ੍ਹਾਂ ਨਾਲ ਦੋ ਦਿਨ ਪਹਿਲਾਂ ਹੀ ਗੱਲ ਕੀਤੀ ਸੀ। ਸਤੀਸ਼ ਭਾਈ, ਤੁਹਾਡੀ ਬਹੁਤ ਯਾਦ ਆਵੇਗੀ। ਫਿਲਮ ਅਤੇ ਟੈਲੀਵਿਜ਼ਨ ਵਿੱਚ ਤੁਹਾਡਾ ਵੱਡਾ ਯੋਗਦਾਨ ਕਦੇ ਨਹੀਂ ਭੁੱਲਿਆ ਜਾਵੇਗਾ।"

ਅਨੁਪਮ ਖੇਰ ਨਹੀਂ ਰੋਕ ਸਕੇ ਹੰਝੂ, ਲਿੰਕ ਤੇ ਕਲਿੱਕ ਕਰ ਦੇਖੋ ਵੀਡਿਓ 

Anupam Kher On Satish Shah Watch Video

ਕਾਬਿਲੇ ਗੌਰ ਹੈ ਕਿ ਸਾਰਾਭਾਈ ਵਰਸੀਜ਼ ਸਾਰਾਭਾਈ" ਫੇਮ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਦਾਕਾਰ ਹੁਣ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੂੰ ਗੁਰਦੇ ਫੇਲ੍ਹ ਹੋਣ ਕਾਰਨ ਸ਼ਨੀਵਾਰ ਦੁਪਹਿਰ ਨੂੰ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸਤੀਸ਼ ਸ਼ਾਹ ਕੁਝ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੇ ਸਨ। ਉਹ ਲੰਬੇ ਸਮੇਂ ਤੋਂ ਕਿਸੇ ਵੀ ਜਨਤਕ ਸਮਾਗਮ ਜਾਂ ਫ਼ਿਲਮ ਵਿੱਚ ਨਜ਼ਰ ਨਹੀਂ ਆਏ ਸਨ। ਉਨ੍ਹਾਂ ਦੀ ਆਖਰੀ ਫ਼ਿਲਮ, "ਹਮਸ਼ਕਲਸ", 2014 ਵਿੱਚ ਰਿਲੀਜ਼ ਹੋਈ ਸੀ।

Tags:    

Similar News