Palak Muchhal : ਇਸ ਗਾਇਕਾ ਨੇ 3000 ਮਾਸੂਮ ਬੱਚਿਆਂ ਨੂੰ ਦਿਤੀ ਨਵੀਂ ਜ਼ਿੰਦਗੀ, ਦਿਲ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਮੁਫਤ ਕਰਵਾਈ ਸਰਜਰੀ

ਪਲਕ ਨਾਅ ਦੀ ਗਾਇਕਾ ਬਿਮਾਰ ਬੱਚਿਆ ਲਈ ਮਸੀਹਾ ਬਣ ਰਹੀ ਹੈ। ਗਾਇਕਾ ਨੇ ਹੁਣ ਤੱਕ 3000 ਬੱਚਿਆ ਦੇ ਸਫਲ ਆਪ੍ਰੇਸ਼ਨ ਕਰਵਾ ਚੁੱਕੀ ਹੈ। ਹਾਲ ਹੀ ਵਿੱਚ ਪਲਕ ਨੇ ਇਕ ਇੰਦੌਰ ਦੇ ਇਕ ਅੱਠ ਸਾਲ ਦੇ ਬੱਚੇ ਦੀ ਸਰਜਰੀ ਕਰਵਾਈ ਹੈ।

Update: 2024-06-13 09:11 GMT

Palak Muchhal Save children life : ਪੰਜਾਬੀ ਵਿੱਚ ਇਕ ਕਹਾਵਤ ਹੈ ਮਾਰਨ ਵਾਲੇ ਨਾਲੋ ਬਚਾਉਣ ਵਾਲ ਜਿਆਦਾ ਬਲੀ ਹੁੰਦਾ ਹੈ ਭਾਵ ਮਾਰਨ ਵਾਲੇ ਵਿਅਕਤੀ ਨਾਲੋ ਬਚਾਉਣ ਵਾਲ ਜਿਆਦਾ ਤਾਕਤਵਾਰ ਹੁੰਦਾ ਹੈ। ਪਲਕ ਨਾਅ ਦੀ ਗਾਇਕਾ ਬਿਮਾਰ ਬੱਚਿਆ ਲਈ ਮਸੀਹਾ ਬਣ ਰਹੀ ਹੈ। ਗਾਇਕਾ ਨੇ ਹੁਣ ਤੱਕ 3000 ਬੱਚਿਆ ਦੇ ਸਫਲ ਆਪ੍ਰੇਸ਼ਨ ਕਰਵਾ ਚੁੱਕੀ ਹੈ। ਹਾਲ ਹੀ ਵਿੱਚ ਪਲਕ ਨੇ ਇਕ ਇੰਦੌਰ ਦੇ ਇਕ ਅੱਠ ਸਾਲ ਦੇ ਬੱਚੇ ਦੀ ਸਰਜਰੀ ਕਰਵਾਈ ਹੈ। ਪਲਕ ਆਪਣੇ ਫੰਡ ਰੇਜ਼ਰ, ਸੇਵਿੰਗ ਲਿਟਲ ਹਾਰਟਸ ਰਾਹੀਂ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੀ ਜਾਨ ਬਚਾ ਰਹੀ ਹੈ।

ਪਲਕ ਨੇ ਪੋਸਟ ਪਾ ਕੇ ਲੋਕਾਂ ਦਾ ਕੀਤਾ ਧੰਨਵਾਦ

ਹਾਲ ਹੀ ਵਿੱਚ, ਉਸ ਨੇ ਆਪਣੀ ਪ੍ਰਾਪਤੀ ਬਾਰੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਪੋਸਟ ਕੀਤਾ। 11 ਜੂਨ ਨੂੰ, ਪਲਕ ਨੇ ਇੰਦੌਰ ਦੇ ਇੱਕ ਅੱਠ ਸਾਲ ਦੇ ਲੜਕੇ ਆਲੋਕ ਸਾਹੂ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਦੀ ਸਫਲਤਾਪੂਰਵਕ ਸਰਜਰੀ ਹੋਈ। ਉਨ੍ਹਾਂ ਨੇ ਲਿਖਿਆ, "ਆਲੋਕ ਵਾਸਤੇ ਕੀਤੀਆਂ ਤੁਹਾਡੀਆਂ ਦੁਆਵਾਂ ਲਈ ਧੰਨਵਾਦ! ਸਰਜਰੀ ਸਫਲ ਰਹੀ ਅਤੇ ਉਹ ਹੁਣ ਬਿਲਕੁਲ ਠੀਕ ਹਨ।"

ਗਾਇਕਾ ਨੇ ਸੇਵਾ ਦੀ ਦੱਸੀ ਦਾਸਤਾਨ

ਪਲਕ ਨੇ ਕਿਹਾ ਹੈ ਕਿ ਜਦੋਂ ਮੈਂ ਮਿਸ਼ਨ ਸ਼ੁਰੂ ਕੀਤਾ ਸੀ, ਉਸ ਸਮੇਂ ਇੱਕ ਸੱਤ ਸਾਲ ਦੀ ਬੱਚੀ ਦੁਆਰਾ ਸ਼ੁਰੂ ਕੀਤੀ ਗਈ ਇੱਕ ਛੋਟੀ ਜਿਹੀ ਪਹਿਲ ਸੀ ਅਤੇ ਹੁਣ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਿਸ਼ਨ ਬਣ ਗਿਆ ਹੈ ਕਿ ਇੱਥੇ 413 ਬੱਚੇ ਹਨ ਜੋ ਦਿਲ ਦੀਆਂ ਸਰਜਰੀਆਂ ਲਈ ਉਡੀਕ ਸੂਚੀ ਵਿੱਚ ਹਨ। ਪਰਮੇਸ਼ੁਰ ਨੇ ਮੈਨੂੰ ਅਜਿਹਾ ਕਰਨ ਲਈ ਇੱਕ ਮਾਧਿਅਮ ਵਜੋਂ ਚੁਣਿਆ ਹੈ।

ਇਕ ਪ੍ਰੋਗਰਾਮ ਨਾਲ 3-14 ਸਰਜਰੀਆ ਹੋ ਜਾਂਦੀਆਂ

ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਉਹ ਫਿਲਮਾਂ ਲਈ ਨਹੀਂ ਗਾਉਂਦੀ ਸੀ, ਤਾਂ ਉਹ ਲਗਾਤਾਰ ਤਿੰਨ ਘੰਟੇ ਗਾਉਂਦੀ ਸੀ ਅਤੇ ਸਿਰਫ ਇੱਕ ਬੱਚੇ ਲਈ ਚੰਦਾ ਇਕੱਠਾ ਕਰਨ ਦੇ ਯੋਗ ਸੀ। ਜਿਵੇਂ-ਜਿਵੇਂ ਉਸ ਦੇ ਗੀਤ ਪ੍ਰਸਿੱਧ ਹੋਣ ਲੱਗੇ, ਉਸ ਦੀ ਫੀਸ ਵਧਦੀ ਗਈ। ਹੁਣ ਉਸ ਦਾ ਇੱਕ ਸੰਗੀਤ ਪ੍ਰੋਗਰਾਮ 13-14 ਸਰਜਰੀਆਂ ਦੇ ਖਰਚੇ ਨੂੰ ਪੂਰਾ ਕਰ ਸਕਦਾ ਹੈ, ਇਸ ਲਈ ਉਸ ਨੇ ਹਮੇਸ਼ਾ ਇਸ ਨੂੰ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਇੱਕ ਮਾਧਿਅਮ ਵਜੋਂ ਦੇਖਿਆ ਹੈ।

Tags:    

Similar News