'ਖਤਰੇ ਤੋਂ ਬਾਹਰ' ਜੈਸਮੀਨ ਭਸੀਨ, ਪੋਸਟ ਸਾਂਝੀ ਕਰ ਦਿੱਤੀ ਅਹਿਮ ਜਾਣਕਾਰੀ

ਟੈਲੀਵਿਜ਼ਨ ਅਭਿਨੇਤਰੀ ਜੈਸਮੀਨ ਭਸੀਨ ਨੇ ਆਪਣੇ ਇੰਸਟਾਗ੍ਰਾਮ ਸਟੇਟਸ 'ਤੇ ਆਪਣੀ ਇਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਹੁਣ ਉਸ ਦੀ ਅੱਖ ਪੂਰੀ ਤਰ੍ਹਾਂ ਠੀਕ ਹੋ ਗਈ ਹੈ ।;

Update: 2024-07-28 12:02 GMT

ਮੁੰਬਈ : ਟੈਲੀਵਿਜ਼ਨ ਅਭਿਨੇਤਰੀ ਜੈਸਮੀਨ ਭਸੀਨ ਨੇ ਆਪਣੇ ਇੰਸਟਾਗ੍ਰਾਮ ਸਟੇਟਸ 'ਤੇ ਆਪਣੀ ਇਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਹੁਣ ਉਸ ਦੀ ਅੱਖ ਪੂਰੀ ਤਰ੍ਹਾਂ ਠੀਕ ਹੋ ਗਈ ਹੈ । ਉਨ੍ਹਾਂ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਹੁਣ ਉਹ ਅੱਖਾਂ ਦੇ ਪੈਚ ਤੋਂ ਆਜ਼ਾਦ ਹੋ ਗਏ ਨੇ ਅਤੇ ਹੁਣ ਉਹ ਖਤਰੇ ਤੋਂ ਵੀ ਬਾਹਰ ਨੇ । ਉਨ੍ਹਾਂ ਨੇ ਆਪਣੇ ਚਿਹਰੇ 'ਤੇ ਮੁਸਕਾਨ ਵਾਪਸ ਲਿਆਉਣ ਲਈ ਡਾਕਟਰਾਂ ਦਾ ਵੀ ਧੰਨਵਾਦ ਕੀਤਾ ਹੈ । ਜੈਸਮੀਨ ਭਸੀਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਅੱਖਾਂ ਦੀ ਸਮੱਸਿਆ ਤੋਂ ਡਰਦੀ ਨੇ ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਲਈ ਹੁਣ ਖੁਸ਼ਖਬਰੀ ਆਈ ਹੈ ਜਿਸ ਚ ਕਿਹਾ ਜਾ ਰਿਹਾ ਹੈ ਕਿ ਉਹ ਹੁਣ ਖਤਰੇ ਤੋਂ ਬਾਹਰ ਹਨ । ਦੱਸਦਈਏ ਕਿ ਇਲਾਜ ਤੋਂ ਬਾਅਦ ਪਤਾ ਲੱਗਾ ਕਿ ਉਸ ਨੇ ਡਾਕਟਰ ਦੀ ਸਲਾਹ ਅਨੁਸਾਰ ਜੈਸਮਿਨ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਸੀ, ਜਿਸ ਤੋਂ ਬਾਅਦ ਜੈਸਮਿਨ ਵੱਲੋਂ ਇਸ ਦੀ ਪਾਲਨਾ ਕੀਤੀ ਗਈ ਜਿਸ ਕਾਰਨ ਉਹ ਜਲਦ ਹੀ ਇਸ ਤੋਂ ਰਿਕਵਰ ਹੋ ਪਾਏ ਨੇ । ਉਨ੍ਹਾਂ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਇੰਸਟਾਗ੍ਰਾਮ ਪੋਸਟ ਤੇ ਲਿਖਿਆ ਕਿ ਮੈਂ ਖੁਸ਼ ਸੀ ਕਿ ਆਖਰਕਾਰ ਮੇਰੀਆਂ ਅੱਖਾਂ ਦੇ ਪੈਚ ਹਟਾ ਦਿੱਤੇ ਗਏ ਨੇ । ਇਸ ਮੌਕੇ 'ਤੇ ਉਨ੍ਹਾਂ ਨੇ ਆਪਣੇ ਇਲਾਜ ਕਰਨ ਵਾਲੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ, ਪੋਸਟ ਚ ਲਿਖਿਆ , "ਮੇਰੇ ਚਿਹਰੇ 'ਤੇ ਇਹ ਮੁਸਕਰਾਹਟ ਵਾਪਸ ਲਿਆਉਣ ਲਈ ਤੁਹਾਡਾ ਧੰਨਵਾਦ।" ਦੱਸਦਈਕੇ ਕੁਝ ਸਮਾਂ ਪਹਿਲਾਂ ਜੈਸਮੀਨ ਦੇ ਕੰਟੈਕਟ ਲੈਂਸ ਨਾਲ ਦੁਰਘਟਨਾ ਹੋਣ ਕਾਰਨ ਕੋਰਨੀਆ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਕਾਰਨ ਉਸ ਦੀ ਨਜ਼ਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ । ਇਸ ਘਟਨਾ ਬਾਰੇ ਦੱਸਦਿਆਂ ਜੈਸਮੀਨ ਨੇ ਕਿਹਾ ਸੀ ਕਿ ਇਹ ਉਦੋਂ ਵਾਪਰਿਆ ਜਦੋਂ ਉਹ ਦਿੱਲੀ 'ਚ ਸੀ। ਅਭਿਨੇਤਰੀ ਨੇ 17 ਜੁਲਾਈ ਨੂੰ ਇੱਕ ਸਮਾਗਮ ਵਿੱਚ ਜਾਣਾ ਸੀ, ਪਰ ਜਦੋਂ ਉਸਨੇ ਲੈਂਸ ਪਹਿਨੇ ਤਾਂ ਉਸਦੀ ਅੱਖਾਂ ਵਿੱਚ ਦਰਦ ਸ਼ੁਰੂ ਹੋ ਗਿਆ।

Tags:    

Similar News