ਵਿਨੇਸ਼ ਫੋਗਾਟ ਦੇ ਰਿਟਾਇਰਮੈਂਟ ਦੇ ਐਲਾਨ 'ਤੇ ਨਕੁਲ ਮਹਿਤਾ ਨੇ ਪ੍ਰਗਟਾਇਆ ਦੁੱਖ

ਟੈਲੀਵਿਜ਼ਨ ਐਕਟਰ ਨਕੁਲ ਮਹਿਤਾ ਨੇ ਵੀ ਸੋਸ਼ਲ ਮੀਡੀਆ 'ਤੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ । ਨਕੁਲ ਨੇ ਉਨ੍ਹਾਂ ਵੱਲੋਂ ਪਾਈ ਪੋਸਟ ਦਾ ਸਕ੍ਰੀਨ ਸ਼ਾਟ ਲੈਕੇ ਆਪਣੇ ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤਾ

Update: 2024-08-08 09:09 GMT

ਮੁੰਬਈ : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 ਵਿੱਚ ਸੋਨ ਤਗਮੇ ਦੇ ਮੈਚ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ 8 ਅਗਸਤ ਦੀ ਸਵੇਰ ਨੂੰ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ । ਉਸ ਦੀ ਅਯੋਗਤਾ ਇਸ ਆਧਾਰ 'ਤੇ ਘੋਸ਼ਿਤ ਕੀਤੀ ਗਈ ਸੀ ਕਿ ਉਹ ਫ੍ਰੀਸਟਾਈਲ ਕੁਸ਼ਤੀ ਸ਼੍ਰੇਣੀ ਵਿੱਚ 100 ਗ੍ਰਾਮ ਵੱਧ ਭਾਰ ਸੀ । ਵਿਨੇਸ਼ ਫੋਗਾਟ ਨੇ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੀਤੀ ਭਾਵੁਕ ਪੋਸਟ ਨੇ ਭਾਰਤੀਆਂ ਦੇ ਦਿਲ ਤੋੜ ਦਿੱਤੇ ਹਨ । ਉਸ ਦੇ ਅਯੋਗ ਹੋਣ ਤੋਂ ਬਾਅਦ ਕਈ ਟੈਲੀਵਿਜ਼ਨ ਹਸਤੀਆਂ ਨੇ ਵਿਨੇਸ਼ ਫੋਗਾਟ ਦਾ ਇਸ ਦੁਖ ਦੀ ਘੜੀ ਚ ਸਾਥ ਦਿੱਤਾ । ਜਿਸ 'ਚ ਪੂਜਾ ਭੱਟ, ਐਲਵਿਸ਼ ਯਾਦਵ, ਦਿਵਯੰਕਾ ਤ੍ਰਿਪਾਠੀ ਅਤੇ ਅੰਕਿਤਾ ਲੋਖੰਡੇ ਸਮੇਤ ਕਈਆਂ ਨੇ ਦਿਲ ਦਹਿਲਾਉਣ ਵਾਲੀ ਖਬਰ 'ਤੇ ਪ੍ਰਤੀਕਿਰਿਆ ਦਿੱਤੀ। ਤਜਰਬੇਕਾਰ ਪਹਿਲਵਾਨ ਬਾਰੇ ਅਜਿਹੀਆਂ ਖਬਰਾਂ ਆਉਣ ਤੋਂ ਬਾਅਦ ਸ਼ੁਰੂ ਵਿੱਚ ਲੋਕਾਂ ਨੂੰ ਇਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਪਰ ਜਦੋਂ ਇਸਦੀ ਪੁਸ਼ਟੀ ਹੋਈ ਤਾਂ ਹੁਣ ਟੈਲੀਵਿਜ਼ਨ ਐਕਟਰ ਨਕੁਲ ਮਹਿਤਾ ਨੇ ਵੀ ਸੋਸ਼ਲ ਮੀਡੀਆ 'ਤੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ । ਨਕੁਲ ਨੇ ਉਨ੍ਹਾਂ ਵੱਲੋਂ ਪਾਈ ਪੋਸਟ ਦਾ ਸਕ੍ਰੀਨ ਸ਼ਾਟ ਲੈਕੇ ਆਪਣੇ ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤਾ ਜਿਸ ਚ ਸਾਫ ਦਿਖਾਈ ਦੇ ਰਿਹਾ ਹੈ ਕਿ ਵਿਨੇਸ਼ ਫੋਗਾਟ ਨੇ ਆਪਣੀ ਰਿਟਾਇਰਮੈਂਟ ਪੋਸਟ 'ਚ ਲਿਖਿਆ, 'ਮਾਂ ਕੁਸ਼ਤੀ ਮੇਰੇ ਤੋਂ ਜਿੱਤੀ ਤੇ ਮੈਂ ਹਾਰ ਗਈ । ਮਾਫ ਕਰਨਾ, ਤੇਰਾ ਸੁਪਨਾ, ਮੇਰਾ ਹੌਂਸਲਾ, ਸਭ ਕੁਝ ਟੁੱਟ ਗਿਆ, ਮੇਰੇ ਕੋਲ ਹੁਣ ਇਸ ਤੋਂ ਵੱਧ ਕੋਈ ਤਾਕਤ ਨਹੀਂ ਹੈ. ਅਲਵਿਦਾ ਕੁਸ਼ਤੀ 2001-2024, ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦਾ ਰਿਣੀ ਰਹਾਂਗੀ । ਵਿਨੇਸ਼ ਦੀ ਇਸ ਪੋਸਟ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕੀਤਾ ਹੈ ਠੀਕ ਉਸ ਤਰ੍ਹਾਂ ਹੀ ਨਕੁਲ ਨੇ ਵੀ ਇਸ ਪੋਸਟ ਨੂੰ ਸ਼ੇਅਰ ਕਰ ਵਿਨੇਸ਼ ਨੂੰ ਅਯੋਗ ਕਰਾਰ ਦੇਣ ਵਾਲੀ ਘਟਨਾ ਤੇ ਦੁਖ ਪ੍ਰਗਟਾਇਆ ਹੈ ।

Tags:    

Similar News