ਜਾਣੋ ਵਿੱਕੀ ਕੌਸਲ ਦੀ ਬੈਡ ਨਿਊਜ਼ ਦੀ ਬਾਕਸ ਆਫਿਸ ਤੇ ਕੁਲੈਕਸ਼ਨ ਰਿਪੋਰਟ
ਰਿਪੋਰਟ ਦੇ ਅਨੁਸਾਰ, ਬੈਡ ਨਿਊਜ਼ ਨੇ ਐਤਵਾਰ ਨੂੰ 11.15 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਤੋਂ ਬਾਅਦ ਇਸ ਦੇ ਸ਼ੁਰੂਆਤੀ ਵੀਕੈਂਡ ਲਈ ਕੁੱਲ ₹29.7 ਕਰੋੜ ਦੀ ਕਮਾਈ ਹੋਈ ਹੈ ।;
ਮੁੰਬਈ : ਜਿੱਥੇ ਆਪਣੀ ਅਦਾਕਾਰੀ ਕਾਰਨ ਵਿੱਕੀ ਕੌਸ਼ਲ ਜਾਣੇ ਜਾਂਦੇ ਨੇ ਉੱਥੇ ਹੀ ਅੱਜ ਕੱਲ੍ਹ ਉਹ ਆਪਣੀ ਨਵੀਂ ਫਿਲਮ 'ਬੈਡ ਨਿਊਜ਼' ਨੂੰ ਲੈਕੇ ਸੁਰਖੀਆਂ 'ਚ ਬਣੇ ਹੋਏ ਨੇ । ਜੇਕਰ ਵਿੱਕੀ ਦੀ ਨਵੀਂ ਰਿਲੀਜ਼ ਹੋਈ ਫਿਲਮ ਦੀ ਤੁਲਨਾ ਸਾਲ 2019 ਚ ਰਿਲੀਜ਼ ਹੋਈ 'ਉੜੀ: ਦਿ ਸਰਜੀਕਲ ਸਟ੍ਰਾਈਕ' ਨਾਲ ਕੀਤੀ ਜਾਵੇ ਤਾਂ ਅੰਕੜਿਆਂ ਅਨੁਸਾਰ ਨੂੰ ਉਸ ਫਿਲਮ ਨੂੰ ਪਛਾੜਦਿਆਂ ਇਸ ਫਿਲਮ ਨੇ ਸ਼ੁੱਕਰਵਾਰ ਨੂੰ 8.5 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਫਿਲਮ ਨੇ ਵੀਕੈਂਡ ਦੌਰਾਨ ਕਮਾਈ 'ਚ ਭਾਰੀ ਵਾਧਾ ਦਿਖਾਈ ਦਿੱਤਾ ਹੈ । ਆਪਣੇ ਪਹਿਲੇ ਸ਼ਨੀਵਾਰ ਨੂੰ, ਆਨੰਦ ਤਿਵਾਰੀ ਨਿਰਦੇਸ਼ਤ ਫਿਲਮ ਨੇ ਆਪਣੇ ਪਹਿਲੇ ਦਿਨ ਨਾਲੋਂ 2 ਕਰੋੜ ਰੁਪਏ ਦੀ ਕਮਾਈ ਕਰਕੇ, ਕੁੱਲ ਕਮਾਈ 'ਚ 23% ਤੋਂ ਵੱਧ ਦਾ ਵਾਧਾ ਕੀਤਾ ਹੈ । ਰਿਪੋਰਟ ਦੇ ਅਨੁਸਾਰ, ਬੈਡ ਨਿਊਜ਼ ਨੇ ਐਤਵਾਰ ਨੂੰ 11.15 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਤੋਂ ਬਾਅਦ ਇਸ ਦੇ ਸ਼ੁਰੂਆਤੀ ਵੀਕੈਂਡ ਲਈ ਕੁੱਲ ₹29.7 ਕਰੋੜ ਦੀ ਕਮਾਈ ਹੋਈ ਹੈ । ਦਿਨ 3 ਦੇ ਸ਼ਨੀਵਾਰ ਦੀ 10.25 ਕਰੋੜ ਰੁਪਏ ਦੀ ਕਮਾਈ ਤੋਂ ਮਾਮੂਲੀ ਵਾਧਾ ਦਰਜ ਕੀਤਾ । ਬੈਡ ਨਿਊਜ਼, ਜਿਸ ਵਿੱਚ ਤ੍ਰਿਪਤੀ ਡਿਮਰੀ, ਐਮੀ ਵਿਰਕ ਅਤੇ ਵਿੱਕੀ ਕੌਸ਼ਲ ਮੁੱਖ ਭੂਮਿਕਾਵਾਂ ਵਿੱਚ ਸਨ, ਨੇ ਐਤਵਾਰ ਨੂੰ ਰਾਤ ਦੇ ਮੁਕਾਬਲੇ ਦੁਪਹਿਰ ਅਤੇ ਸ਼ਾਮ ਦੇ ਸ਼ੋਅ ਦੌਰਾਨ ਫਿਲਮ ਨੇ ਵਧੀਆ ਪ੍ਰਦਰਸ਼ਨ ਕੀਤਾ । ਜਦੋਂ ਕਿ ਦੁਪਹਿਰ ਦੇ ਸ਼ੋਅ ਵਿੱਚ 34.64% ਦਾ ਪ੍ਰਦਰਸ਼ਨ ਰਿਹਾ, ਸ਼ਾਮ ਦੇ ਸ਼ੋਅ ਵਿੱਚ 41% ਤੋਂ ਵੱਧ ਭੀੜ ਇਸ ਮੂਵੀ ਲਈ ਥੀਏਟਰਾਂ ਵਿੱਚ ਦਿਖਾਈ ਦਿੱਤੀ ।