KBC 17: 'ਕੌਣ ਬਣੇਗਾ ਕਰੋੜਪਤੀ' 'ਚ ਅਮਿਤਾਭ ਬੱਚਨ ਨਾਲ ਬਦਤਮੀਜ਼ੀ ਕਰਨ ਵਾਲੇ ਬੱਚੇ ਨੇ ਮੰਗੀ ਮੁਆਫੀ

ਬੋਲਿਆ, "ਮੈਨੂੰ ਬਹੁਤ ਪਛਤਾਵਾ"

Update: 2025-10-20 14:49 GMT

Ishit Bhatt Amitabh Bachchan: ਅਮਿਤਾਭ ਬੱਚਨ ਦੇ ਸ਼ੋਅ "ਕੌਨ ਬਨੇਗਾ ਕਰੋੜਪਤੀ" ਦਾ ਸੀਜ਼ਨ 17 ਦਾ ਇੱਕ ਐਪਿਸੋਡ ਸੁਰਖ਼ੀਆਂ ਵਿੱਚ ਹੈ। ਦਰਅਸਲ ਕੁੱਝ ਦਿਨ ਪਹਿਲਾਂ ਕੇ ਬੀ ਸੀ ਜੂਨੀਅਰ ਵਿੱਚ ਇਸ਼ਿਤ ਭੱਟ ਨਾਮ ਦਾ ਇੱਕ ਬੱਚਾ ਆਇਆ ਸੀ, ਜਿਸਨੇ ਅਮਿਤਾਭ ਬੱਚਨ ਦੇ ਨਾਲ ਬਦਤਮੀਜ਼ੀ ਕੀਤੀ ਸੀ। ਉਸਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋਇਆ, ਇਹੀ ਨਹੀਂ ਦਸ ਸਾਲ ਦੇ ਇਸ਼ਿਤ ਭੱਟ ਨੂੰ ਲੋਕਾਂ ਨੇ ਖੂਬ ਗਾਲਾਂ ਵੀ ਕੱਢੀਆਂ। ਖੈਰ ਇਸ ਸਭ ਤੋਂ ਬਾਅਦ ਹੁਣ ਇਸ਼ੀਤ ਭੱਟ ਦਾ ਬਿਆਨ ਆਇਆ ਹੈ। ਉਸਨੇ ਅਮਿਤਾਭ ਬਚਨ ਕੋਲੋਂ ਮੁਆਫੀ ਮੰਗੀ ਹੈ। 

ਦਰਅਸਲ, ਅਮਿਤਾਭ ਬੱਚਨ ਨਾਲ ਆਪਣੇ ਵਿਵਹਾਰ ਲਈ ਇਸ਼ਿਤ ਭੱਟ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤੇ ਜਾਣ ਤੋਂ ਬਾਅਦ, 5ਵੀਂ ਜਮਾਤ ਦੇ ਪ੍ਰਤੀਯੋਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ। ਇਸਨੂੰ ਸਾਂਝਾ ਕਰਨ ਦੇ ਨਾਲ, ਉਸਨੇ ਬਿੱਗ ਬੀ ਤੋਂ ਆਪਣੇ ਵਿਵਹਾਰ ਲਈ ਮੁਆਫੀ ਮੰਗੀ। ਆਪਣਾ "ਕੇਬੀਸੀ" ਵੀਡੀਓ ਸਾਂਝਾ ਕਰਦੇ ਹੋਏ, ਇਸ਼ਿਤ ਨੇ ਇੱਕ ਲੰਮਾ ਕੈਪਸ਼ਨ ਲਿਖਿਆ, "ਮੈਂ ਕੌਨ ਬਨੇਗਾ ਕਰੋੜਪਤੀ 'ਤੇ ਆਪਣੇ ਵਿਵਹਾਰ ਲਈ ਦਿਲੋਂ ਮੁਆਫੀ ਮੰਗਣਾ ਚਾਹੁੰਦਾ ਹਾਂ।" ਮੈਂ ਜਾਣਦਾ ਹਾਂ ਕਿ ਇਸਨੇ ਬਹੁਤ ਸਾਰੇ ਲੋਕਾਂ ਨੂੰ ਦੁੱਖ ਪਹੁੰਚਾਇਆ, ਅਤੇ ਜਿਸ ਤਰ੍ਹਾਂ ਮੈਂ ਬੋਲਿਆ ਉਹ ਦੁਖਦਾਈ ਅਤੇ ਅਪਮਾਨਜਨਕ ਸੀ। ਮੈਨੂੰ ਸੱਚਮੁੱਚ ਇਸਦਾ ਪਛਤਾਵਾ ਹੈ। ਦੇਖੋ ਵੀਡਿਓ: 

ਇਸ਼ਿਤ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, "ਮੈਂ ਉਸ ਸਮੇਂ ਘਬਰਾ ਗਿਆ ਸੀ, ਅਤੇ ਮੇਰਾ ਰਵੱਈਆ ਪੂਰੀ ਤਰ੍ਹਾਂ ਗਲਤ ਸੀ। ਹਾਲਾਂਕਿ, ਮੇਰੇ ਇਰਾਦੇ ਗ਼ਲਤ ਨਹੀਂ ਸਨ। ਮੈਂ ਅਮਿਤਾਭ ਬੱਚਨ ਸਰ ਅਤੇ ਕੇਬੀਸੀ ਟੀਮ ਦਾ ਦਿਲੋਂ ਸਤਿਕਾਰ ਕਰਦਾ ਹਾਂ। 

Ishit Bhatt Apology Watch Here

ਜੇਕਰ ਅਸੀਂ ਕੇਬੀਸੀ 17 'ਤੇ ਇਸ਼ਿਤ ਭੱਟ ਦੇ ਐਪੀਸੋਡ ਬਾਰੇ ਗੱਲ ਕਰੀਏ, ਤਾਂ ਇਸ਼ਿਤ ਨੇ ਹੌਟ ਸੀਟ 'ਤੇ ਪਹੁੰਚਦੇ ਹੀ ਆਪਣਾ ਰੁੱਖਾ ਵਿਵਹਾਰ ਦਿਖਾਇਆ। ਜਦੋਂ ਬਿੱਗ ਬੀ ਸ਼ੋਅ ਦੇ ਨਿਯਮਾਂ ਨੂੰ ਸਮਝਾਉਣਾ ਸ਼ੁਰੂ ਕਰਦੇ ਹਨ, ਤਾਂ ਉਹ ਅਮਿਤਾਭ ਨੂੰ ਟੋਕਦੇ ਹੋਏ ਕਹਿੰਦਾ ਹੈ, "ਹੁਣ ਤੁਸੀਂ ਮੈਨੂੰ ਗੇਮ ਦੇ ਰੂਲਸ ਸਮਝਾਉਣ ਨਾ ਬੈਠ ਜਾਣਾ, ਮੈਨੂੰ ਰੂਲਜ਼ ਪਤਾ ਹਨ। ਇਹੀ ਨਹੀਂ ਉਹ KBC ਵਿੱਚ ਬਹੁਤ ਹੀ ਓਵਰ ਕਾਨਫੀਡੈਂਟ ਲੱਗ ਰਿਹਾ ਸੀ। ਉਸਦਾ ਇਹ ਰੱਵਈਆ ਲੋਕਾਂ ਨੂੰ ਪਸੰਦ ਨਹੀਂ ਆਇਆ।

Tags:    

Similar News