ਸਾਰਿਆਂ ਸਾਹਮਣੇ Kareena Kapoor ਨੇ Actor ਨੂੰ ਜੜ’ਤੇ 15 ਥੱਪੜ
ਬਾਲੀਵੁੱਡ ਦੀ ਬੇਬਾਕ ਅਦਾਕਾਰਾ ਵਜੋਂ ਜਾਣੀ ਜਾਂਦੀ ਕਰੀਨਾ ਕਪੂਰ ਖਾਨ ਜਨਤਕ ਪਲੇਟਫਾਰਮਾਂ 'ਤੇ ਕੁਝ ਵੀ ਕਹਿਣ ਜਾਂ ਸ਼ੇਅਰ ਕਰਨ ਤੋਂ ਨਹੀਂ ਝਿਜਕਦੀ ਹੈ। ਇਨ੍ਹੀਂ ਦਿਨੀਂ ਉਹ 'ਦ ਬਕਿੰਘਮ ਮਰਡਰਜ਼' ਵਿੱਚ ਇੱਕ ਜਾਸੂਸ ਦੀ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਫਿਲਮ ਦੀ ਕਹਾਣੀ ਅਤੇ ਉਸ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।;
ਮੁੰਬਈ (ਕਵਿਤਾ) : ਬਾਲੀਵੁੱਡ ਦੀ ਬੇਬਾਕ ਅਦਾਕਾਰਾ ਵਜੋਂ ਜਾਣੀ ਜਾਂਦੀ ਕਰੀਨਾ ਕਪੂਰ ਖਾਨ ਜਨਤਕ ਪਲੇਟਫਾਰਮਾਂ 'ਤੇ ਕੁਝ ਵੀ ਕਹਿਣ ਜਾਂ ਸ਼ੇਅਰ ਕਰਨ ਤੋਂ ਨਹੀਂ ਝਿਜਕਦੀ ਹੈ। ਇਨ੍ਹੀਂ ਦਿਨੀਂ ਉਹ 'ਦ ਬਕਿੰਘਮ ਮਰਡਰਜ਼' ਵਿੱਚ ਇੱਕ ਜਾਸੂਸ ਦੀ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਫਿਲਮ ਦੀ ਕਹਾਣੀ ਅਤੇ ਉਸ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕਰੀਨਾ ਕਪੂਰ ਇੱਕ ਹੋਰ ਰਨਾਮੇ ਨੂੰ ਲੈ ਕੇ ਸੁਰਖੀਆ ਵਿੱਚ ਹੈ ਦਰਅਸਲ ਐਕਟਰ ਨੇ ਖੁਲਾਸਾ ਕੀਤਾ ਹੈ ਕਿ ਕਰੀਨਾ ਨੇ ਉਸਨੂੰ ਸੈੱਟ ਤੇ 15 ਥੱਪੜ ਮਾਰੇ। ਜੀ ਹਾਂ ਤੁਸੀਂ ਬਿਲਕੁੱਲ ਸਹੀ ਸੁਣਿਆ। ਪਰ ਹੁਣ ਐਥੇ ਸਵਾਲ ਇਹ ਉੱਠਦਾ ਹੈ ਕਿ ਆਖਰ ਸੈੱਟ ਉੱਤੇ ਐਕਟਰ ਨੂੰ ਥੱਪੜ ਮਾਰਿਆਂ ਕਿਉਂ ਗਿਆ। ਆਓ ਫਿਰ ਜਾਣਦੇ ਹਾਂ ਕਿ ਐਕਟਰ ਨੇ ਕੀ ਕੁੱਝ ਖੁਲਾਸਾ ਕੀਤਾ ਕਰੀਨਾ ਕਪੂਰ ਖਾਨ ਨੂੰ ਲੈ ਕੇ ਅੱਜ ਦੇ ਇਸ ਰਿਪੋਰਟ ਵਿੱਚ।
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਦ ਬਕਿੰਘਮ ਮਡਰਸ' (The Buckingham Muders) ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਵਿਚਾਲੇ ਫਿਲਮ ਵਿੱਚ ਅਦਾਕਾਰਾ ਦੇ ਇੱਕ ਸ਼ੂਟਿੰਗ ਸੀਨ ਨੂੰ ਲੈ ਕਾਫੀ ਚਰਚਾ ਹੋ ਰਹੀ ਹੈ। ਦਰਅਸਲ, ਖਬਰ ਸਾਹਮਣੇ ਆ ਰਹੀ ਹੈ ਕਿ ਉਸ ਨੇ ਸ਼ੂਟਿੰਗ ਦੌਰਾਨ ਇੱਕ ਅਦਾਕਾਰ ਨੂੰ ਲਗਾਤਾਰ 15 ਵਾਰ ਥੱਪੜ ਮਾਰੇ ਸੀ।
ਜੀ ਹਾਂ, ਇਸ ਗੱਲ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਸ਼ੈੱਫ ਬਣੇ ਅਭਿਨੇਤਾ ਰਣਵੀਰ ਬਰਾੜ ਨੇ ਬਿਆਨ ਕੀਤਾ ਹੈ। ਜਿਵੇਂ ਹੀ ਹੰਸਲ ਮਹਿਤਾ ਦੀ ਫਿਲਮ 'ਦ ਬਕਿੰਘਮ ਮਰਡਰਸ' 'ਚ ਨਜ਼ਰ ਆਏ ਅਭਿਨੇਤਾ ਨੇ ਇਹ ਖੁਲਾਸਾ ਕੀਤਾ ਤਾਂ ਲੋਕ ਹੈਰਾਨ ਰਹਿ ਗਏ ਅਤੇ ਇਸ ਬਾਰੇ ਜਾਣਨ ਲਈ ਉਤਸੁਕ ਹਨ। ਦੱਸ ਦੇਈਏ ਕਿ ਕਰੀਨਾ ਕਪੂਰ ਨੇ ਉਨ੍ਹਾਂ ਨੂੰ ਨਿੱਜੀ ਸਮੱਸਿਆ ਕਾਰਨ ਨਹੀਂ ਬਲਕਿ ਸ਼ੂਟਿੰਗ ਦੌਰਾਨ ਥੱਪੜ ਮਾਰਿਆ ਸੀ। ਫਿਲਮ 'ਚ ਦਲਜੀਤ ਕੋਹਲੀ ਦਾ ਕਿਰਦਾਰ ਨਿਭਾਉਣ ਵਾਲੇ ਰਣਵੀਰ ਬਰਾੜ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ, "ਕਰੀਨਾ ਸ਼ੁਰੂ ਵਿੱਚ ਮੈਨੂੰ ਥੱਪੜ ਮਾਰਨ ਲਈ ਤਿਆਰ ਨਹੀਂ ਸੀ। ਉਹ ਕਹਿੰਦੀ ਰਹੀ, 'ਮੈਂ ਥੱਪੜ ਨਹੀਂ ਮਾਰਾਂਗੀ'।
ਕਰੀਨਾ ਦੇ ਹੱਥ ਹਮੇਸ਼ਾ ਮੈਨੂੰ ਛੂਹੇ ਬਿਨਾਂ ਮੇਰੇ ਨੱਕ ਦੇ ਨੇੜੇ ਤੋਂ ਜਾ ਰਹੇ ਸੀ। ਮੈਨੂੰ ਹਿੱਟ ਹੋਏ ਬਿਨਾਂ ਪ੍ਰਤੀਕਿਰਿਆ ਕਰਨ ਦੀ ਆਦਤ ਨਹੀਂ ਹੈ, ਇਸ ਲਈ ਉਸ ਸੀਨ ਲਈ ਸਾਨੂੰ ਘੱਟੋ-ਘੱਟ 15 ਟੇਕ ਲੱਗੇ। ਹਾਲਾਂਕਿ, ਹਾਲਾਂਕਿ ਮੈਂ ਇਹ ਜ਼ਰੂਰ ਦੱਸਾਂਗਾ ਕਿ ਕਰੀਨਾ ਨੇ ਮੈਨੂੰ ਇੱਕ ਵਾਰ ਵੀ ਛੂਹਿਆ ਨਹੀਂ।
ਹਾਂ, ਸ਼ੂਟਿੰਗ ਦੌਰਾਨ, ਕਪੂਰ ਨੇ 15 ਟੇਕ ਵਿੱਚ ਸੀਨ ਨੂੰ ਠੀਕ ਕਰ ਦਿੱਤਾ ਕਿਉਂਕਿ ਬਿਨਾਂ ਗੱਲ੍ਹਾਂ 'ਤੇ ਥੱਪੜ ਲੱਗੇ ਰਣਵੀਰ ਬਰਾੜ ਉਸ ਤਰ੍ਹਾਂ ਦਾ ਰਿਐਕਸ਼ਨ ਨਹੀਂ ਦੇ ਪਾ ਰਿਹਾ ਸੀ। ਉਨ੍ਹਾਂ ਦੇ ਕਹਿਣ ਦੇ ਬਾਵਜੂਦ ਕਰੀਨਾ ਕਪੂਰ ਨੇ ਉਸ ਨੂੰ ਥੱਪੜ ਨਹੀਂ ਮਾਰਿਆ।
ਓਥੇ ਹੀ ਜੇਕਰ ਗੱਲ ਕਰੀਏ ਕਰੀਨਾ ਕਪੂਰ ਦੀ ਫਿਲਮ 'ਦ ਬਕਿੰਘਮ ਮਰਡਰਸ' ਦੀ ਤਾਂ ਇਹ ਇੱਕ ਕ੍ਰਾਈਮ ਡਰਾਮਾ ਬਾਲੀਵੁੱਡ ਫਿਲਮ ਹੈ, ਜਿਸ ਵਿੱਚ ਕਰੀਨਾ ਕਪੂਰ ਖਾਨ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਇੱਕ ਸਸਪੈਂਸ ਥ੍ਰਿਲਰ, ਫਿਲਮ 'ਦ ਬਕਿੰਘਮ ਮਰਡਰਸ' ਰੋਮਾਂਚ ਅਤੇ ਉਤਸੁਕਤਾ ਨਾਲ ਭਰਪੂਰ ਹੈ। ਹੰਸਲ ਮਹਿਤਾ ਦੁਆਰਾ ਨਿਰਦੇਸ਼ਤ ਅਤੇ ਏਕਤਾ ਕਪੂਰ ਦੁਆਰਾ ਨਿਰਮਿਤ, 'ਦ ਬਕਿੰਘਮ ਮਰਡਰਸ' ਆਪਣੀ ਦਿਲਚਸਪ ਸਕ੍ਰਿਪਟ ਅਤੇ ਥ੍ਰਿਲਰ ਲਈ ਸੁਰਖੀਆਂ ਵਿੱਚ ਹੈ।