Jaswinder Bhalla: ਜਦੋਂ ਅੰਮ੍ਰਿਤਸਰ ਵਿੱਚ ਫਸ ਗਏ ਸੀ ਜਸਵਿੰਦਰ ਭੱਲਾ, ਪਨਾਹ ਲੈਣ ਲਈ ਖੜਕਾਇਆ ਹਰ ਘਰ ਦਾ ਦਰਵਾਜ਼ਾ, ਪਰ ਨਹੀਂ ਮਿਲੀ ਮਦਦ

ਜਾਣੋ ਫਿਰ ਕਿਸਨੇ ਕੀਤੀ ਸੀ ਭੱਲਾ ਦੀ ਮਦਦ

Update: 2025-08-22 05:51 GMT

Jaswinder Bhalla Death: ਪੰਜਾਬੀ ਸਿਨੇਮਾ ਦੀ ਆਨ, ਬਾਨ ਤੇ ਸ਼ਾਨ ਜਸਵਿੰਦਰ ਭੱਲਾ ਅੱਜ ਸਾਡੇ ਦਰਮਿਆਨ ਨਹੀਂ ਹਨ। ਉਹਨਾਂ ਨੇ ਆਪਣੇ ਟੈਲੇਂਟ ਤੇ ਵੱਖਰੇ ਅੰਦਾਜ਼ ਨਾਲ ਤਕਰੀਬਨ 5 ਦਹਾਕਿਆਂ ਤੱਕ ਸਾਡਾ ਸਾਰਿਆਂ ਦਾ ਮਨੋਰੰਜਨ ਕੀਤਾ ਹੈ। ਅੱਜ ਉਹੀ ਭੱਲਾ ਸਾਡੀ ਸਾਰਿਆਂ ਦੀ ਅੱਖਾਂ ਨਮ ਕਰਕੇ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਦੱਸ ਦਈਏ ਕਿ ਭੱਲਾ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਚ ਆਖਰੀ ਸਾਹ ਲਏ। ਓਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਕੱਲ ਬਲੌਂਗੀ ਚ ਕੀਤਾ ਜਾਵੇਗਾ।

ਇਸ ਦਰਮਿਆਨ ਜਸਵਿੰਦਰ ਭੱਲਾ ਦਾ ਇੱਕ ਕਿੱਸਾ ਬੜਾ ਮਸ਼ਹੂਰ ਹੋ ਰਿਹਾ ਹੈ। ਇਹ 90 ਦੇ ਦਹਾਕਿਆਂ ਦੀ ਗੱਲ ਹੈ, ਜਦੋਂ ਜਸਵਿੰਦਰ ਭੱਲਾ ਅੰਮ੍ਰਿਤਸਰ ਵਿੱਚ ਫਸ ਗਏ ਸਨ। ਇਸ ਦਰਮਿਆਨ ਨਾ ਤਾਂ ਭੱਲਾ ਕੋਲ ਪੈਸੇ ਸੀ ਤੇ ਨਾ ਹੀ ਕੋਈ ਰਿਸ਼ਤੇਦਾਰ। ਫਿਰ ਕੀ ਸੀ। ਭੱਲਾ ਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ। ਘਰ ਦਾ ਦਰਵਾਜ਼ਾ ਖੁੱਲਿਆ ਅਤੇ ਭੱਲਾ ਨੇ ਕਿਹਾ ਕਿ ਮੈਂ ਟੀਵੀ 'ਤੇ ਆਉਂਦਾ ਹਾਂ। ਅੱਗੋਂ ਜਵਾਬ ਮਿਿਲਿਆ, 'ਅਸੀਂ ਕੀ ਕਰਨਾ ਆਈ ਜਾਓ।' ਫਿਰ ਭੱਲਾ ਨੇ ਕਿਹਾ ਕਿ ਮੈਂ ਇੱਕ ਰਾਤ ਕੱਟਣੀ ਹੈ, ਮੈਨੂੰ ਆਪਣੇ ਘਰ 'ਚ ਪਨਾਹ ਦੇ ਦਿਓ। ਅੱਗੋਂ ਉਸ ਸ਼ਖਸ ਨੇ ਜਵਾਬ ਦਿੱਤਾ ਕਿ 'ਇਹ ਧੀਆਂ ਭੈਣਾਂ ਵਾਲਾ ਘਰ ਹੈ। ਅਸੀਂ ਤੁਹਾਨੂੰ ਨਹੀਂ ਜਾਣਦੇ।' ਇਸ ਤੋਂ ਬਾਅਦ ਜਸਵਿੰਦਰ ਭੱਲਾ ਨੇ ਹੋਰ ਘਰਾਂ ਦੇ ਦਰਵਾਜ਼ੇ ਖੜਕਾਏ ਤਾਂ ਉਹੀ ਜਵਾਬ ਮਿਿਲਿਆ। ਇਸ ਤੋਂ ਬਾਅਦ ਜੋ ਹੋਇਆ ਦੇਖੋ ਇਸ ਵੀਡੀਓ 'ਚ:

ਇਸ ਕਿੱਸੇ ਨੂੰ ਭੱਲਾ ਨੇ ਖੁਦ ਸਭਦੇ ਨਾਲ ਸਾਂਝਾ ਕੀਤਾ ਸੀ। ਕਬਿਲੇਗੌਰ ਹੈ ਕਿ ਭੱਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚਾਚਾ ਚਤਰਾ ਬਣ ਕੇ ਕੀਤੀ ਸੀ। ਉਹਨਾਂ ਦੀ ਛਣਕਾਟਾ ਸੀਰੀਜ਼ ਅੱਜ ਤੱਕ ਲੋਕਾਂ ਦੇ ਦਿਲਾਂ ਚ ਤਾਜ਼ਾ ਹੈ। ਪਰ ਅਫਸੋਸ ਅੱਜ ਬਾਲੇ, ਨੀਲੂ ਤੇ ਚਾਚੇ ਦੀ ਜੋੜੀ ਹਮੇਸ਼ਾ ਲਈ ਟੁੱਟ ਗਈ ਹੈ। 

Tags:    

Similar News