ਕੀ ਸੱਚਮੁੱਚ ਸ਼ਵੇਤਾ ਤਿਵਾਰੀ ਨੂੰ ਡੇਟ ਕਰ ਰਹੇ ਹਨ ਅਦਾਕਾਰ ਫਹਿਮਾਨ ਖਾਨ ?

ਮੀਡੀਆ ਰਿਪੋਰਟਸ ਚ ਉਨ੍ਹਾਂ ਦਾ ਨਾਂ 'ਮੇਰੇ ਡੈਡ ਕੀ ਦੁਲਹਨ' ਦੀ ਕੋ-ਸਟਾਰ ਸ਼ਵੇਤਾ ਤਿਵਾਰੀ ਨਾਲ ਵੀ ਜੁੜਦਾ ਦਿਖਾਈ ਦਿੱਤਾ ਹੈ । ਹਾਲ ਹੀ 'ਚ ਫਹਿਮਾਨ ਨੇ ਇਸ ਖਬਰਾਂ 'ਤੇ ਆਪਣੀ ਚੁੱਪੀ ਵੀ ਤੋੜੀ ਹੈ।;

Update: 2024-07-20 07:59 GMT

ਮੁੰਬਈ : ਫਹਿਮਾਨ ਖਾਨ ਜੋ ਆਪਣੀ ਅਦਾਕਾਰੀ ਅਤੇ ਚੰਗੇ ਸੁਭਾਅ ਲਈ ਜਾਣੇ ਜਾਂਦੇ ਨੇ ਹਾਲੀ ਹੀ ਵਿੱਚ ਕੁਝ ਮੀਡੀਆ ਰਿਪੋਰਟਸ ਚ ਉਨ੍ਹਾਂ ਦਾ ਨਾਂ 'ਮੇਰੇ ਡੈਡ ਕੀ ਦੁਲਹਨ' ਦੀ ਕੋ-ਸਟਾਰ ਸ਼ਵੇਤਾ ਤਿਵਾਰੀ ਨਾਲ ਵੀ ਜੁੜਦਾ ਦਿਖਾਈ ਦਿੱਤਾ ਹੈ । ਹਾਲ ਹੀ 'ਚ ਫਹਿਮਾਨ ਨੇ ਅਭਿਨੇਤਰੀ ਨਾਲ ਆਪਣੇ ਅਫੇਅਰ ਦੀਆਂ ਖਬਰਾਂ 'ਤੇ ਆਪਣੀ ਚੁੱਪੀ ਵੀ ਤੋੜੀ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਕਦੇ ਕਿਸੇ ਸਹਿ-ਸਟਾਰ ਨੂੰ ਡੇਟ ਕਿਉਂ ਨਹੀਂ ਕੀਤਾ । ਜਾਣਕਾਰੀ ਅਨੁਸਾਰ ਫਾਹਮਾਨ ਖਾਨ ਨੂੰ ਆਪਣੇ ਕਰੀਅਰ ਦਾ ਪਹਿਲਾ ਵੱਡਾ ਬ੍ਰੇਕ ਟੀਵੀ ਸ਼ੋਅ 'ਮੇਰੇ ਡੈਡ ਕੀ ਦੁਲਹਨ' ਤੋਂ ਮਿਲਿਆ । ਸ਼ੋਅ 'ਚ ਉਨ੍ਹਾਂ ਦੇ ਨਾਲ ਸ਼ਵੇਤਾ ਤਿਵਾਰੀ ਵੀ ਸੀ, ਜੋ ਉਸ ਸਮੇਂ ਤਲਾਕ ਦੇ ਬੁਰੇ ਦੌਰ 'ਚੋਂ ਲੰਘ ਰਹੀ ਸੀ। ਫਿਰ ਫਹਿਮਾਨ ਖਾਨ ਅਤੇ ਸ਼ਵੇਤਾ ਤਿਵਾਰੀ ਦਾ ਨਾਂ ਆਪਸ ਵਿੱਚ ਜੋੜਿਆ ਜਾਣ ਲੱਗ ਗਿਆ ਸੀ । ਜਦੋਂ ਫਹਿਮਾਨ ਖਾਨ ਨੂੰ ਪੁੱਛਿਆ ਗਿਆ ਕਿ ਕੀ ਉਸ ਸਮੇਂ ਉਹ ਤਲਾਕ ਦੇ ਕਾਰਨ ਸ਼ਵੇਤਾ ਤਿਵਾਰੀ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਅਸੀਂ ਕਿਵੇਂ ਜੁੜੇ ਸੀ, ਅਸੀਂ ਕਿਵੇਂ ਇਕੱਠੇ ਹੋਏ ਅਤੇ ਸਾਡਾ ਰਿਸ਼ਤਾ ਕਿਹੋ ਜਿਹਾ ਸੀ । ਉਨ੍ਹਾਂ ਇਸ ਗੱਲ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਤੁਸੀਂ ਅਸਲ ਵਿੱਚ ਕਿਸੇ ਰਿਸ਼ਤੇ ਵਿੱਚ ਹੁੰਦੇ ਹੋ ਅਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਲੋਕ ਤੁਹਾਡੇ ਰਿਸ਼ਤੇ ਵੱਲ ਧਿਆਨ ਦੇ ਰਹੇ ਹਨ ਤਾਂ ਤੁਸੀਂ ਥੋੜ੍ਹੇ ਸੁਚੇਤ ਹੋ ਜਾਂਦੇ ਹੋ ਕਿ ਸ਼ਾਇਦ ਲੋਕਾਂ ਨੂੰ ਪਤਾ ਲੱਗ ਜਾਵੇਗਾ, ਪਰ ਜੇਕਰ ਅਜਿਹਾ ਕੁਝ ਨਹੀਂ ਹੈ, ਤਾਂ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੀ ਨਹੀਂ ਰਹਿੰਦੀ ।

Tags:    

Similar News