ਤਲਾਕ ਦੀ ਪੁਸ਼ਟੀ ਤੋਂ ਬਾਅਦ, ਨਤਾਸ਼ਾ ਅਤੇ ਹਾਰਦਿਕ ਦੀ ਨੈੱਟ ਵਰਥ ਬਾਰੇ ਆਈ ਜਾਣਕਾਰੀ ਨੇ ਕੀਤਾ ਸਭ ਨੂੰ ਹੈਰਾਨ

ਮੀਡੀਆ ਰਿਪੋਰਟਸ ਮੁਤਾਬਕ ਨਤਾਸ਼ਾ ਸਟੈਨਕੋਵਿਚ ਦੀ ਨੈੱਟ ਵਰਥ ਅਤੇ ਜਾਇਦਾਦ ਲਗਭਗ 20 ਕਰੋੜ ਰੁਪਏ ਹੈ । ਬਾਲੀਵੁੱਡ ਤੋਂ ਦੂਰ ਜਾਣ ਦੇ ਬਾਵਜੂਦ, ਉਨ੍ਹਾਂ ਨੇ ਕਈ ਪ੍ਰੋਜੈਕਟਾਂ ਰਾਹੀਂ ਕਮਾਈ ਕੀਤੀ ਹੈ ।;

Update: 2024-07-19 03:00 GMT

ਮੁੰਬਈ : 1992 ਚ ਯੂਗੋਸਲਾਵੀਆ ਵਿੱਚ ਪੈਦਾ ਹੋਈ ਨਤਾਸ਼ਾ ਸਟੈਨਕੋਵਿਚ ਨੇ ਭਾਰਤੀ ਮਨੋਰੰਜਨ ਚ ਵੀ ਆਪਣੇ ਟੈਲੇਂਟ ਰਾਹੀਂ ਇੱਕ ਵੱਖਰੀ ਪਹਿਚਾਣ ਬਣਾਈ । ਮਸ਼ਹੂਰ ਡਾਂਸਰ ਅਤੇ ਮਾਡਲ, ਨਤਾਸ਼ਾ ਸਟੈਨਕੋਵਿਚ 2012 ਵਿੱਚ ਇੰਡਸਟਰੀ 'ਚ ਕੰਮ ਕਰਨ ਦੇ ਸੁਪਨੇ ਨਾਲ ਭਾਰਤ ਆਈ ਸੀ । ਸਰਬੀਆ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਬਾਲੀਵੁੱਡ ਵਿੱਚ ਇੱਕ ਪਛਾਣਿਆ ਚਿਹਰਾ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਹੈ । ਜੇਕਰ ਉਨ੍ਹਾਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਸਿਲਵਰ ਸਕਰੀਨ 'ਤੇ ਆਉਣ ਤੋਂ ਪਹਿਲਾਂ ਜੌਨਸਨ ਐਂਡ ਜੌਨਸਨ ਵਰਗੇ ਬ੍ਰਾਂਡਾਂ ਲਈ ਮਾਡਲਿੰਗ ਤੋਂ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਕਈ ਸਾਲਾਂ ਦੀ ਮਿਹਨਤ ਦੌਰਾਨ, ਉਹ ਕਈ ਫਿਲਮਾਂ ਅਤੇ ਵੀਡੀਓਜ਼ ਵਿੱਚ ਦਿਖਾਈ ਦਿੱਤੇ ਅਤੇ ਜਿਸ ਤੋਂ ਬਾਅਦ ਉਹ ਭਾਰਤੀ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ 'ਚ ਵੀ ਕਾਮਯਾਬ ਹੋਏ । ਆਪਣੇ ਕੰਮ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਖਾਸ ਕਰਕੇ ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਨਾਲ ਉਨ੍ਹਾਂ ਦੇ ਰਿਸ਼ਤੇ ਵੀ ਕਾਫੀ ਸੁਰਖੀਆਂ 'ਚ ਰਹੇ ।

ਜਾਣੋ ਨਤਾਸ਼ਾ ਸਟੈਨਕੋਵਿਚ ਨੈੱਟ ਵਰਥ ਅਤੇ ਕਮਾਈ ਬਾਰੇ

ਜਾਣਕਾਰੀ ਅਨੁਸਾਰ ਨਤਾਸ਼ਾ ਸਟੈਨਕੋਵਿਚ ਨੈੱਟ ਵਰਥ ਅਤੇ ਕਮਾਈ ਦੀ ਗੱਲ ਕਰੀਏ ਤਾਂ ਦੀ ਕੁੱਲ ਜਾਇਦਾਦ ਲਗਭਗ 20 ਕਰੋੜ ਰੁਪਏ ਹੈ । ਆਪਣੇ ਵਿਆਹ ਤੋਂ ਬਾਅਦ ਬਾਲੀਵੁੱਡ ਤੋਂ ਦੂਰ ਜਾਣ ਦੇ ਬਾਵਜੂਦ, ਉਨ੍ਹਾਂ ਨੇ ਕਈ ਪ੍ਰੋਜੈਕਟਾਂ ਅਤੇ ਇਸ਼ਤਿਹਾਰਾਂ ਰਾਹੀਂ ਕਮਾਈ ਕੀਤੀ ਹੈ । ਇਸ ਤੋਂ ਇਲਾਵਾ, ਉਨ੍ਹਾਂ ਦੇ ਸਾਬਕਾ ਪਤੀ ਹਾਰਦਿਕ ਪੰਡਯਾ ਦੀ ਕੁੱਲ ਜਾਇਦਾਦ ਲਗਭਗ 91 ਕਰੋੜ ਰੁਪਏ ਹੈ ।

ਇੰਸਟਾਗ੍ਰਾਮ 'ਤੇ ਸਾਂਝਾ ਬਿਆਨ ਜਾਰੀ ਕਰਕੇ ਕੀਤੀ ਤਲਾਕ ਦੀ ਪੁਸ਼ਟੀ

ਮੀਡੀਆ ਰਿਪੋਰਟਸ ਮੁਤਾਬਕ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ । ਇਹ ਘੋਸ਼ਣਾ ਉਨ੍ਹਾਂ ਦੇ ਰਿਸ਼ਤੇ ਦੀ ਸਥਿਤੀ ਅਤੇ ਨਤਾਸ਼ਾ ਨੂੰ ਕਥਿਤ ਤੌਰ 'ਤੇ ਆਪਣੇ ਬੇਟੇ ਅਗਸਤਿਆ ਨਾਲ ਮੁੰਬਈ ਛੱਡਣ ਦੀਆਂ ਚਰਚਾਵਾਂ ਤੋਂ ਬਾਅਦ ਕੀਤੀ ਗਈ ਹੈ । 

Tags:    

Similar News