Zubeen Garg: ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ, ਮੌਤ ਦੇ ਸਰਟੀਫਿਕੇਟ ਤੋਂ ਖ਼ੁਲਾਸਾ
ਅਸਾਮ ਦੇ CM ਨੇ ਦਿੱਤੇ ਜਾਂਚ ਦੇ ਹੁਕਮ
Zubeen Garg Death: ਸਿੰਗਾਪੁਰ ਹਾਈ ਕਮਿਸ਼ਨ ਵੱਲੋਂ ਗਾਇਕ ਜ਼ੁਬੀਨ ਗਰਗ ਦਾ ਮੌਤ ਸਰਟੀਫਿਕੇਟ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਭੇਜਿਆ ਗਿਆ ਹੈ। ਮੌਤ ਸਰਟੀਫਿਕੇਟ ਵਿੱਚ ਗਾਇਕ ਦੀ ਮੌਤ ਦਾ ਕਾਰਨ ਸਪੱਸ਼ਟ ਤੌਰ 'ਤੇ ਲਿਖਿਆ ਹੈ। ਇਹ ਮੌਤ ਸਰਟੀਫਿਕੇਟ ਮਿਲਣ ਦੇ ਬਾਵਜੂਦ, ਅਸਾਮ ਦੇ ਮੁੱਖ ਮੰਤਰੀ ਨੇ ਜ਼ੁਬੀਨ ਦੀ ਮੌਤ ਦੀ ਜਾਂਚ ਦਾ ਪਰਿਵਾਰ ਨੂੰ ਭਰੋਸਾ ਦਿੱਤਾ ਹੈ।
ਹਿਮੰਤ ਬਿਸਵਾ ਸਰਮਾ ਨੇ ਕਿਹਾ, "ਅਸੀਂ ਦਸਤਾਵੇਜ਼ ਸੀਆਈਡੀ ਨੂੰ ਭੇਜਾਂਗੇ"
ਏਐਨਆਈ ਦੇ ਅਨੁਸਾਰ, ਮੀਡੀਆ ਨਾਲ ਗੱਲ ਕਰਦੇ ਹੋਏ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ, "ਸਿੰਗਾਪੁਰ ਹਾਈ ਕਮਿਸ਼ਨ ਨੇ ਜ਼ੁਬੀਨ ਗਰਗ ਦਾ ਮੌਤ ਸਰਟੀਫਿਕੇਟ ਭੇਜਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਮੌਤ ਡੁੱਬਣ ਨਾਲ ਹੋਈ ਹੈ, ਪਰ ਇਹ ਪੋਸਟਮਾਰਟਮ ਰਿਪੋਰਟ ਨਹੀਂ ਹੈ। ਪੋਸਟਮਾਰਟਮ ਰਿਪੋਰਟ ਮੌਤ ਸਰਟੀਫਿਕੇਟ ਤੋਂ ਵੱਖਰੀ ਹੈ। ਅਸੀਂ ਦਸਤਾਵੇਜ਼ ਸੀਆਈਡੀ ਨੂੰ ਭੇਜਾਂਗੇ। ਅਸਾਮ ਸਰਕਾਰ ਦੇ ਮੁੱਖ ਸਕੱਤਰ ਸਿੰਗਾਪੁਰ ਦੇ ਰਾਜਦੂਤ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਜਲਦੀ ਤੋਂ ਜਲਦੀ ਪੋਸਟਮਾਰਟਮ ਰਿਪੋਰਟ ਪ੍ਰਾਪਤ ਕੀਤੀ ਜਾ ਸਕੇ।"
ਗਾਇਕਾ ਜ਼ੁਬੀਨ ਦੀ ਮੌਤ ਕਿਵੇਂ ਹੋਈ?
ਗਾਇਕ ਜ਼ੁਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਇੱਕ ਸਕੂਬਾ ਡਾਈਵਿੰਗ ਹਾਦਸੇ ਵਿੱਚ ਮੌਤ ਹੋ ਗਈ। ਗਾਇਕ ਜ਼ੁਬੀਨ ਉੱਤਰ-ਪੂਰਬੀ ਭਾਰਤ ਫੈਸਟੀਵਲ ਲਈ ਸਿੰਗਾਪੁਰ ਵਿੱਚ ਸੀ। ਉਸਦੀ ਮੌਤ ਤੋਂ ਬਾਅਦ, ਫੈਸਟੀਵਲ ਪ੍ਰਬੰਧਕਾਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜ਼ੁਬੀਨ ਗਰਗ ਨੂੰ ਸਕੂਬਾ ਡਾਈਵਿੰਗ ਦੌਰਾਨ ਸਾਹ ਲੈਣ ਵਿੱਚ ਮੁਸ਼ਕਲ ਆਈ ਅਤੇ ਸਿੰਗਾਪੁਰ ਜਨਰਲ ਹਸਪਤਾਲ ਲਿਜਾਣ ਤੋਂ ਪਹਿਲਾਂ ਉਸਨੂੰ ਸੀਪੀਆਰ ਦਿੱਤਾ ਗਿਆ। ਜ਼ੁਬੀਨ ਨੂੰ ਵਾਪਸ ਲਿਆਉਣ ਦੀ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ। ਬਾਅਦ ਵਿੱਚ ਉਸਦੀ ਲਾਸ਼ ਨੂੰ ਦਿੱਲੀ ਭੇਜਿਆ ਗਿਆ। ਗਾਇਕ ਦੀ ਲਾਸ਼ ਐਤਵਾਰ ਸਵੇਰੇ ਗੁਹਾਟੀ ਪਹੁੰਚੀ।