Kapil Sharma: ਸਖ਼ਤ ਸੁਰੱਖਿਆ ਦੇ ਬਾਵਜੂਦ ਕਪਿਲ ਸ਼ਰਮਾ ਦੇ ਕੈਫੇ 'ਤੇ ਹਮਲਾ, ਗੈਂਗਸਟਰਾਂ ਦੀ ਤਾਕਤ ਜਾਂ ਸਿਸਟਮ ਫੇਲ?
ਜਾਣੋ ਕੀ ਮਕਸਦ ਹੈ ਇੰਨਾਂ ਸਮਾਜ ਵਿਰੋਧੀ ਅਨਸਰਾਂ ਦਾ
Firing At Kapil Sharma Cafe In Canada: ਕੈਨੇਡਾ ਤੋਂ ਇੱਕ ਵਾਰ ਫਿਰ ਅਜਿਹੀ ਖ਼ਬਰ ਆਈ, ਜਿਸਨੇ ਇਸ ਮੁਲਕ ਦੇ ਸੁਰੱਖਿਆ ਸਿਸਟਮ ਤੇ ਸਵਾਲ ਖੜੇ ਕਰ ਦਿੱਤੇ ਹਨ। ਇੱਥੋਂ ਦੇ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਫੇ 'ਤੇ ਇੱਕ ਵਾਰ ਫਿਰ ਗੋਲੀਬਾਰੀ ਹੋਈ ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਕਪਿਲ ਦੇ ਕੈਫੇ 'ਤੇ ਹਮਲਾ ਹੋਇਆ ਹੈ। ਪਰ ਇਹ ਸਮਝ ਤੋਂ ਬਾਹਰ ਹੈ ਕਿ ਆਖਰ ਸਖ਼ਤ ਸੁਰੱਖਿਆ ਦੇ ਬਾਵਜੂਦ ਬਾਰ ਬਾਰ ਇਹ ਗੁੰਡੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਕਿਵੇਂ ਦੇ ਪਾ ਰਹੇ ਹਨ।
ਗੈਂਗਸਟਰਾਂ ਦੀ ਤਾਕਤ ਜਾਂ ਸਿਸਟਮ ਫੇਲ?
ਦੱਸਿਆ ਜਾ ਰਿਹਾ ਹੈ ਕਿ ਕਪਿਲ ਦੇ ਕੈਫੇ 'ਤੇ ਚਾਰ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਤੀਜੇ ਹਮਲੇ ਤੋਂ ਬਾਅਦ ਪੁਲਿਸ ਕੈਫੇ 'ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਬਾਵਜੂਦ, ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਹਿਲੀ ਗੋਲੀਬਾਰੀ ਤੋਂ ਪਹਿਲਾਂ ਵੀ, ਕੈਫੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਸੀ। ਕੈਫੇ ਦੇ ਬਾਹਰ ਇੱਕ ਡਮੀ ਕਾਰ ਰੱਖੀ ਗਈ ਸੀ ਅਤੇ ਪੂਰੇ ਖੇਤਰ 'ਤੇ ਨਿਗਰਾਨੀ ਰੱਖੀ ਗਈ ਸੀ। ਇਸ ਦੇ ਬਾਵਜੂਦ, ਹਮਲਾਵਰਾਂ ਨੇ ਉਸੇ ਖਿੜਕੀ ਨੂੰ ਨਿਸ਼ਾਨਾ ਬਣਾਇਆ ਜਿੱਥੇ ਉਨ੍ਹਾਂ ਨੇ ਪਿਛਲੀ ਵਾਰ ਹਮਲਾ ਕੀਤਾ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰ ਲਗਾਤਾਰ ਤੀਜੀ ਵਾਰ ਗੁੰਡੇ ਅਨਸਰ ਇਸ ਤਰ੍ਹਾਂ ਦੀ ਹਰਕਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਕਿਵੇਂ ਹੋਈ? ਆਖ਼ਰ ਕੈਨੇਡਾ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਕਿਵੇਂ ਹਨ। ਇਹ ਸਾਰੀਆਂ ਚੀਜ਼ਾਂ ਕੈਨੇਡਾ ਦੇ ਸੁਰੱਖਿਆ ਸਿਸਟਮ ਤੇ ਸਵਾਲ ਖੜੇ ਕਰਦੀਆਂ ਹਨ। ਕਿਉੰਕਿ ਕੇ ਧਿਆਨ ਦਈਏ ਤਾਂ ਦੁਬਈ ਵੀ ਇੱਕ ਮੁਲਕ ਹੈ, ਪਰ ਉੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਆਖ਼ਰ ਉੱਥੇ ਦੇ ਸਿਸਟਮ ਵਿੱਚ ਅਜਿਹਾ ਕੀ ਹੈ ਜੋ ਉੱਥੇ ਲੋਕ ਆਪਣੇ ਘਰਾਂ ਨੂੰ ਤਾਲੇ ਤੱਕ ਨਹੀਂ ਲਾਉਂਦੇ। ਦੂਜੇ ਪਾਸੇ, ਕੈਨੇਡਾ ਦਾ ਸੁਰੱਖਿਆ ਸਿਸਟਮ ਇੰਨਾ ਕਮਜ਼ੋਰ ਕਿਵੇਂ ਹੈ।
ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ
ਖ਼ਬਰ ਮਿਲ ਰਹੀ ਹੈ ਕਿ ਇਹ ਘਟਨਾ ਅੱਧੀ ਰਾਤ ਤੋਂ ਬਾਅਦ ਵਾਪਰੀ, ਇਸ ਲਈ ਕਿਸੇ ਵੀ ਮਹਿਮਾਨ ਜਾਂ ਕਰਮਚਾਰੀ ਨੂੰ ਨੁਕਸਾਨ ਨਹੀਂ ਪਹੁੰਚਿਆ।" ਇਹ ਲਗਾਤਾਰ ਹੋ ਰਹੇ ਹਮਲੇ ਬਹੁਤ ਚਿੰਤਾਜਨਕ ਹਨ। ਇਨ੍ਹਾਂ ਹਮਲਿਆਂ ਨੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਪਰ ਅਧਿਕਾਰੀਆਂ ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ।"
ਕਪਿਲ ਦੇ ਕੈਫੇ ਤੇ ਲਗਾਤਾਰ ਹੋ ਰਹੀ ਫਾਇਰਿੰਗ
ਕਪਿਲ ਸ਼ਰਮਾ ਦੇ ਕੈਨੇਡਾ ਸਥਿਤ 'ਕੈਪਸ ਕੈਫੇ' 'ਤੇ ਪਹਿਲੀ ਵਾਰ ਜੁਲਾਈ ਵਿੱਚ ਅਤੇ ਦੂਜੀ ਅਗਸਤ ਵਿੱਚ ਗੋਲੀਬਾਰੀ ਕੀਤੀ ਗਈ ਸੀ। ਦੀਵਾਲੀ ਤੋਂ ਪਹਿਲਾਂ ਕਪਿਲ ਦੇ ਕੈਫੇ 'ਤੇ ਇਹ ਤੀਜੀ ਵਾਰ ਗੋਲੀਬਾਰੀ ਹੋਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਕਪਿਲ ਸ਼ਰਮਾ ਦੇ ਕੈਫੇ 'ਤੇ ਪਿਛਲੀ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ; ਇਸੇ ਗੈਂਗ ਨੇ ਇਸ ਤੀਜੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਗੈਂਗ ਬਾਲੀਵੁੱਡ ਹਸਤੀਆਂ ਨੂੰ ਧਮਕੀਆਂ ਦੇਣ ਲਈ ਜਾਣਿਆ ਜਾਂਦਾ ਹੈ।