Javed Akhtar: ਮਸ਼ਹੂਰ ਫਿਲਮ ਲੇਖਕ ਜਾਵੇਦ ਅਖ਼ਤਰ ਦਾ ਵਿਵਾਦਤ ਬਿਆਨ, ਕਿਹਾ- "ਕਦੇ ਵੀ ਮੁਸਲਮਾਨਾਂ ਵਰਗਾ ਨਾ ਬਣਨਾ"
ਚਾਰੇ ਪਾਸੇ ਹੋ ਰਹੀ ਬਿਆਨ ਦੀ ਨਿੰਦਾ
Javed Akhtar Controversial Statement: ਜਾਵੇਦ ਅਖਤਰ ਆਪਣੇ ਬੇਬਾਕ ਬਿਆਨਾਂ ਦੇ ਲਈ ਜਾਣੇ ਜਾਂਦੇ ਹਨ। ਉਹ ਬਿਨਾਂ ਡਰੇ ਆਪਣੀ ਰਾਇ ਸਭ ਦੇ ਸਾਹਮਣੇ ਰੱਖਦੇ ਹਨ। ਹੁਣ ਅਖ਼ਤਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪ੍ਰਗਟਾਵੇ ਦੀ ਆਜ਼ਾਦੀ ਦੇ ਮੁੱਦੇ 'ਤੇ ਚਰਚਾ ਕਰ ਰਹੇ ਸਨ। ਆਪਣੀ ਚਰਚਾ ਦੌਰਾਨ, ਉਨ੍ਹਾਂ ਨੇ ਧਾਰਮਿਕ ਸਹਿਣਸ਼ੀਲਤਾ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਹਿੰਦੂਆਂ ਨੂੰ "ਮੁਸਲਮਾਨਾਂ ਵਰਗੇ ਨਾ ਬਣਨ" ਦੀ ਅਪੀਲ ਕੀਤੀ। ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਵਿਆਪਕ ਧਿਆਨ ਖਿੱਚਿਆ ਹੈ। ਇੱਕ ਐਕਸ (ਟਵਿੱਟਰ) ਯੂਜ਼ਰ ਨੇ ਇਸ ਬਾਰੇ ਇੱਕ ਪੋਸਟ ਸਾਂਝੀ ਕੀਤੀ। ਇਸਤੋਂ ਬਾਅਦ ਜਾਵੇਦ ਅਖ਼ਤਰ ਖਿਲਾਫ ਮੁਸਲਮਾਨਾਂ ਨੇ ਮੋਰਚਾ ਖੋਲ ਦਿੱਤਾ ਹੈ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ:
Javed Akhtar Video Watch By Clicking
ਇੱਕ ਐਕਸ ਯੂਜ਼ਰ ਨੇ ਪੋਸਟ ਵਿੱਚ ਲਿਖਿਆ, "ਜਾਵੇਦ ਅਖਤਰ ਹਿੰਦੂਆਂ ਨੂੰ ਮੁਸਲਮਾਨਾਂ ਵਰਗੇ ਨਾ ਬਣਨ ਲਈ ਕਹਿੰਦਾ ਹੈ। ਉਨ੍ਹਾਂ ਨੂੰ ਆਪਣੇ ਵਰਗੇ ਬਣਾਓ। ਮੁਸਲਮਾਨਾਂ ਵਰਗੇ ਨਾ ਬਣੋ। ਇਹ ਇੱਕ ਦੁਖਾਂਤ ਹੈ। ਪੱਛਮੀ ਬੰਗਾਲ ਉਰਦੂ ਅਕੈਡਮੀ ਨੇ ਇਸ ਬੇਸ਼ਰਮ ਕੱਟੜਪੰਥੀ ਨੂੰ ਬਾਹਰ ਕੱਢ ਕੇ ਸਹੀ ਕੰਮ ਕੀਤਾ ਜੋ ਬੁੱਧੀਮਾਨ ਹੋਣ ਦਾ ਦਾਅਵਾ ਕਰਦਾ ਹੈ।" ਇਸਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਨੇ ਵੀ ਜਾਵੇਦ ਅਖ਼ਤਰ ਦੀ ਨਿੰਦਾ ਕੀਤੀ ਹੈ।