Sonam Bajwa: ਇਸ ਫਿਲਮ ਆਲੋਚਕ ਨੇ ਸੋਨਮ ਬਾਜਵਾ ਨੂੰ ਕਿਹਾ "ਬਦਸੂਰਤ", ਵੀਡਿਓ ਵਾਇਰਲ
ਕਿਹਾ, "ਮੈਂ ਉਸਦੀ ਸ਼ਕਲ ਵੱਲ ਦੇਖ ਵੀ ਨਹੀਂ ਸਕਦਾ.."
KRK On Sonam Bajwa: ਪੰਜਾਬੀ ਅਦਾਕਾਰਾ ਤੇ ਮਾਡਲ ਸੋਨਮ ਬਾਜਵਾ ਇੰਨੀ ਦਿਨੀਂ ਖੂਬ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਉਸਦੀ ਨਵੀਂ ਬਾਲੀਵੁੱਡ ਫਿਲਮ "ਏਕ ਦੀਵਾਨੇ ਕੀ ਦੀਵਾਨੀਅਤ" ਰਿਲੀਜ਼ ਹੋਈ ਹੈ। ਇਹ ਫਿਲਮ ਜੈਨ ਜ਼ੈੱਡ ਦਾ ਖੂਬ ਦਿਲ ਜਿੱਤ ਰਹੀ ਹੈ। ਇਹੀ ਨਹੀਂ ਫਿਲਮ ਦੇ ਗਾਣੇ ਵੀ ਜ਼ਬਰਦਸਤ ਹਨ। ਇਸਦੇ ਨਾਲ ਨਾਲ ਸੋਨਮ ਬਾਜਵਾ ਦੀ ਬਾਲੀਵੁੱਡ ਐਕਟਰ ਹਰਸ਼ਵਰਧਨ ਰਾਣੇ ਨਾਲ ਜੋੜੀ ਨੂੰ ਖੂਬ ਸਲਾਹਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਸੋਨਮ ਬਾਜਵਾ ਇੰਨੀ ਦਿਨੀਂ ਆਪਣੀ ਕਾਮਯਾਬੀ ਦਾ ਅਨੰਦ ਮਾਣ ਰਹੀ ਹੈ। ਪਰ ਇਸ ਸਭ ਦੇ ਦਰਮਿਆਨ ਇੱਕ ਅਜਿਹਾ ਸ਼ਖ਼ਸ ਹੈ ਜੋਂ ਸੋਨਮ ਬਾਜਵਾ ਦੀ ਰੱਜ ਕੇ ਨਿੰਦਾ ਕਰ ਰਿਹਾ ਹੈ। ਉਹ ਹੋਰ ਕੋਈ ਨਹੀਂ ਬਲਕਿ ਕਮਾਲ ਆਰ ਖ਼ਾਨ ਉਰਫ ਕੇਆਰਕੇ ਹੈ। ਇਸ ਸ਼ਖਸ ਨੇ ਸੋਨਮ ਬਾਜਵਾ ਨੂੰ ਬਦਸੂਰਤ ਕਿਹਾ ਹੈ। ਕੇਆਰਕੇ ਨੇ ਸੋਨਮ ਦੀ ਨਵੀਂ ਫ਼ਿਲਮ ਦਾ ਰੀਵਿਊ ਕੀਤਾ ਸੀ।
ਉਸਨੇ ਕਿਹਾ, "ਇੱਕ ਜ਼ਮਾਨੇ ਵਿੱਚ ਇਹ ਕੁੜੀ ਬਹੁਤ ਹੀ ਖੂਬਸੂਰਤ ਹੁੰਦੀ ਸੀ, ਪਰ ਹੁਣ ਇਸਨੇ ਇੰਨੀ ਸਰਜਰੀ ਕਰਵਾ ਲਈ ਹੈ ਕਿ ਹੁਣ ਇਸਦੇ ਚਿਹਰੇ ਵੱਲ ਦੇਖਿਆ ਹੀ ਨਹੀਂ ਜਾਂਦਾ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਸਨੂੰ ਹੀਰੋਇਨ ਕਿਸਨੇ ਬਣਾ ਦਿੱਤਾ। ਬਾਕੀ ਤੁਸੀਂ ਦੇਖੋ ਇਹ ਵੀਡੀਓ, ਲਿੰਕ ਤੇ ਕਰੋ ਕਲਿੱਕ:
ਕਾਬਿਲੇਗੌਰ ਹੈ ਕਿ ਸੋਨਮ ਬਾਜਵਾ ਦਾ ਫ਼ਿਲਮੀ ਕਰੀਅਰ 2013 ਵਿੱਚ ਪੰਜਾਬੀ ਫਿਲਮ "ਲੱਕੀ ਦੀ ਅਨਲੱਕੀ ਸਟੋਰੀ" ਤੋਂ ਹੋਇਆ ਸੀ। ਪਰ ਉਸਨੂੰ ਅਸਲ ਕਾਮਯਾਬੀ ਮਿਲੀ ਦਿਲਜੀਤ ਦੀ ਫਿਲਮ "1984" ਤੋਂ। ਇਸ ਫਿਲਮ ਵਿੱਚ ਸੋਨਮ ਦੀ ਖੂਬਸੂਰਤੀ ਅਤੇ ਉਸਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਸਤੋਂ ਬਾਅਦ ਹੁਣ ਤੱਕ ਪੰਜਾਬੀ ਇੰਡਸਟਰੀ ਤੇ ਸੋਨਮ ਬਾਜਵਾ ਹੀ ਰਾਜ ਕਰ ਰਹੀ ਹੈ। ਸੋਨਮ ਨੇ ਪਿਛਲੇ ਸਾਲ 2024 ਵਿੱਚ ਬਾਲੀਵੁੱਡ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇੱਥੇ ਵੀ ਉਸਨੂੰ ਖ਼ੂਬ ਪ੍ਰਸਿੱਧੀ ਮਿਲੀ ਹੈ। ਹਾਲ ਹੀ ਵਿੱਚ ਸੋਨਮ ਦੋ ਨਵੀਂ ਬਾਲੀਵੁੱਡ ਫਿਲਮ ਰਿਲੀਜ਼ ਹੋਈ ਹੈ, ਜਿਸਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।