ਬਾਲੀਵੁੱਡ ‘ਚ ਵੀ ਹੋ ਗਈ ਪੰਜਾਬੀਆਂ ਦੀ ਬੱਲੇ-ਬੱਲੇ, ਪੱਗ ਨੇ ਜਿੱਤ ਲਿਆ ਸਾਰਿਆਂ ਦਾ ਦਿਲ

ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਫਿਲਮ ਇੰਡਸਟਰੀਜ਼ ਦੇ ਕਲਾਕਾਰ ਇੱਕੋ ਫਿਲਮ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਹਨ।;

Update: 2024-09-24 12:29 GMT

ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਫਿਲਮ ਇੰਡਸਟਰੀਜ਼ ਦੇ ਕਲਾਕਾਰ ਇੱਕੋ ਫਿਲਮ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਹਨ। ਇਸ ਸਾਲ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਕਲਾਕਾਰ ਵੀ ਕਈ ਫਿਲਮਾਂ 'ਚ ਇਕੱਠੇ ਨਜ਼ਰ ਆਏ ਹਨ। ਸਾਡੇ ਪੰਜਾਬੀਆਂ ਨੇ ਤਾਂ ਬਾਲੀਵੁੱਡ ਚ ਧੱਕ ਪਾਈ ਹੋਈ ਹੈ ਚਾਰੇ ਪਾਸੇ ਸਰਦਾਰਾਂ ਦੀ ਵਾਹ ਵਾਹੀ ਹੋ ਰਹੀ ਹੈ। ਆਓ ਫਿਰ ਜਾਣਦੇ ਹਾਂ ਕਿ ਸਾਡੇ ਕਿਹੜੇ ਪੰਜਾਬੀ ਬਾਲੀਵੁੱਡ ਤੇ ਰਾਜ ਕਰ ਰਹੇ ਹਨ। ਸਾਡੇ ਪੰਜਾਬੀ ਕਿਸੇ ਨਾਲੋਂ ਵੀ ਘੱਟ ਨਹੀਂ, ਹਰ ਇੱਕ ਫਿਲਡ ਵਿੱਚ ਪੰਜਾਬੀ ਮੱਲਾਂ ਮਾਰਦੇ ਹਨ ਫਿਰ ਭਾਵੇ ਗੱਭਰੂ ਹੋਣ ਭਾਵੇਂ ਮੁਟਿਆਰ। ਇਸੇ ਤਰੀਕੇ ਨਾਲ ਜਿੱਥੇ ਇੱਕ ਸਮੇਂ ਵਿੱਚ ਪੰਜਾਬੀ ਇੰਡਸਟਰੀ ਬਹੁਤ ਛੋਟੀ ਸੀ ਹੁਣ ਸਾਡੇ ਪੰਜਾਬੀ ਇੰਡਸਟਰੀ ਤੋਂ ਹੀ ਨਿਕਲ ਸਾਡੇ ਪੰਜਾਬੀ ਬਾਲੀਵੁੱਡ ਤੱਕ ਜਾ ਵੀ ਰਹੇ ਨੇ ਅਤੇ ਚਾਰੇ ਪਾਸਿਓਂ ਦੀ ਤਰੀਫਾਂ ਵੀ ਲੁੱਟ ਰਹੇ ਹਨ। ਅੱਜ ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਉਨ੍ਹਾਂ ਪੰਜਾਬੀ ਕਲਾਕਾਰਾਂ ਬਾਰੇ ਗੱਲ ਕਰਾਂਗੇ, ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੇ ਨਜ਼ਰ ਆਏ...। ਜਦੋਂ ਅਸੀਂ ਪੰਜਾਬੀ ਇੰਡਸਰੀਂ ਤੋਂ ਬਾਲੀਵੁੱਡ ਇੰਡਸਟਰੀ ਵੱਲ ਜਾਣ ਵਾਲੇ ਪੰਜਾਬੀ ਕਲਾਕਾਰਾਂ ਦੀ ਗੱਲ ਕਰਦੇ ਹਾਂ ਤਾਂ ਸਾਇਦ ਤੁਹਾਡੇ ਦਿਮਾਗ ਵਿੱਚ ਵੀ ਪਹਿਲਾਂ ਨਾਮ ਦਿਲਜੀਤ ਦੁਸਾਂਝ ਦਾ ਆਉਂਦਾ ਹੋਵੇਗਾ। ਦੇਸ਼ਾਂ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦਾ ਨਾਮ ਚਮਕਾਉਣ ਵਾਲਾ ਦਿਲਜੀਤ ਦੁਸਾਂਝ ਜੋ ਕਿ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ। ਦਿਲਜੀਤ ਦੁਸਾਂਝ ਪੰਜਾਬੀ ਫਿਲਮਾਂ ਦੇ ਸ਼ਾਨਦਾਰ ਅਦਾਕਾਰ ਅਤੇ ਮਸ਼ਹੂਰ ਗਾਇਕ ਹੈ। ਉਹ ਕਈ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਹਾਲ ਹੀ 'ਚ ਉਹ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' 'ਚ ਨਜ਼ਰ ਆਏ ਸਨ। ਪੰਜਾਬੀ ਤੋਂ ਇਲਾਵਾ ਉਹ ਕਈ ਹਿੰਦੀ ਫਿਲਮਾਂ 'ਚ ਵੀ ਐਕਟਿੰਗ ਕਰਦੇ ਨਜ਼ਰ ਆ ਚੁੱਕੇ ਹਨ। ਅਦਾਕਾਰ ਨੂੰ ਆਪਣੀ ਬਹੁਮੁਖੀ ਪ੍ਰਤਿਭਾ ਲਈ ਦੇਸ਼ ਭਰ ਵਿੱਚ ਪਿਆਰ ਕੀਤਾ ਜਾਂਦਾ ਹੈ, ਅਦਾਕਾਰ ਨੇ ਹਿੰਦੀ ਦਰਸ਼ਕਾਂ ਦੇ ਦਿਲਾਂ ਵਿੱਚ ਵੀ ਜਗ੍ਹਾਂ ਬਣਾ ਲਈ ਹੈ। ਇਸ ਸਾਲ ਉਹ 'ਚਮਕੀਲਾ' ਅਤੇ 'ਕਰੂ' ਵਰਗੀਆਂ ਹਿੰਦੀ ਫਿਲਮਾਂ 'ਚ ਨਜ਼ਰ ਆਏ। ਜਿੱਥੇ ਉਨ੍ਹਾਂ ਨੇ ਖੂਬ ਨਾਮਣਾ ਖੱਟਿਆ। ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਬੈਡ ਨਿਊਜ਼' ਇੱਕ ਰੁਮਾਂਟਿਕ-ਕਾਮੇਡੀ ਫਿਲਮ ਹੈ। ਇਸ ਫਿਲਮ 'ਚ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਐਮੀ ਵਿਰਕ ਵੀ ਨਜ਼ਰ ਆਉਣ ਵਾਲੇ ਹਨ। ਐਮੀ ਪੰਜਾਬੀ ਫਿਲਮਾਂ ਦੀ ਬਹੁਤ ਮਸ਼ਹੂਰ ਅਦਾਕਾਰ ਹੈ। ਉਹ ‘ਨਿੱਕਾ ਜ਼ੈਲਦਾਰ’, ‘ਕਿਸਮਤ’, ‘ਲੌਂਗ ਲਾਚੀ’ ਵਰਗੀਆਂ ਸ਼ਾਨਦਾਰ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਹ ਸਾਲ 2021 'ਚ ਰਿਲੀਜ਼ ਹੋਈ ਹਿੰਦੀ ਫਿਲਮ '83' 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਸਾਲ ਉਹ ਦੋ ਫਿਲਮਾਂ 'ਬੈਡ ਨਿਊਜ਼' ਅਤੇ 'ਖੇਲ ਖੇਲ ਮੇਂ' ਰਿਲੀਜ਼ ਹੋਈਆਂ।ਜੱਸੀ ਗਿੱਲ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਉਸਨੇ 2014 ਵਿੱਚ 'ਮਿਸਟਰ ਐਂਡ ਮਿਸਿਜ਼ 420' ਨਾਲ ਪੰਜਾਬੀ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸਨੇ 2018 ਵਿੱਚ ਰਿਲੀਜ਼ ਹੋਈ ਫਿਲਮ 'ਹੈਪੀ ਫਿਰ ਭਾਗ ਜਾਏਗੀ' ਨਾਲ ਹਿੰਦੀ ਫਿਲਮਾਂ ਵਿੱਚ ਡੈਬਿਊ ਕੀਤਾ। ਅਦਾਕਾਰ ਪਿਛਲੇ ਸਾਲ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਵੀ ਨਜ਼ਰ ਆਏ ਸਨ। ਹਾਲ ਹੀ 'ਚ ਉਹ 10 ਜੁਲਾਈ ਨੂੰ ਰਿਲੀਜ਼ ਹੋਈ ਫਿਲਮ ਵਾਇਲਡ ਵਾਇਲਡ ਪੰਜਾਬ' 'ਚ ਵਰੁਣ ਸ਼ਰਮਾ, ਸੰਨੀ ਸਿੰਘ, ਮਨਜੋਤ ਸਿੰਘ, ਇਸ਼ਿਤਾ ਰਾਜ ਆਦਿ ਕਲਾਕਾਰਾਂ ਨਾਲ ਨਜ਼ਰ ਆ ਚੁੱਕੇ ਹਨ।ਵਾਮਿਕਾ ਮਸ਼ਹੂਰ ਭਾਰਤੀ ਅਦਾਕਾਰਾ ਹੈ, ਜੋ ਮੁੱਖ ਤੌਰ 'ਤੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਹਿੰਦੀ ਫਿਲਮ 'ਜਬ ਵੀ ਮੈਟ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆਈ। ਅਦਾਕਾਰਾ ਕੁਝ ਹਿੰਦੀ ਫਿਲਮਾਂ ਅਤੇ ਲੜੀਵਾਰਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਸਾਲ ਉਹ ਆਉਣ ਵਾਲੀ ਹਿੰਦੀ ਫਿਲਮ 'ਬੇਬੀ ਜੌਨ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਵਰੁਣ ਧਵਨ, ਕੀਰਤੀ ਸੁਰੇਸ਼, ਜੈਕੀ ਸ਼ਰਾਫ ਆਦਿ ਕਲਾਕਾਰ ਨਜ਼ਰ ਆਉਣ ਵਾਲੇ ਹਨ।

Tags:    

Similar News