Dharmendra: ਧਰਮਿੰਦਰ ਦੀ ਮੌਤ ਹੁੰਦੇ ਹੀ ਦਿਓਲ ਪਰਿਵਾਰ ਨੇ ਦਿਖਾਇਆ ਅਸਲੀ ਰੰਗ? ਹੇਮਾ ਮਾਲਿਨੀ ਨੂੰ ਇੰਝ ਕੀਤਾ ਜ਼ਲੀਲ
ਧਰਮਿੰਦਰ ਦੀ ਪ੍ਰਾਰਥਨਾ ਸਭਾ ਵਿੱਚ ਹੇਮਾ ਨੂੰ ਨਹੀਂ ਬੁਲਾਇਆ
Dharmendra Death: ਬਜ਼ੁਰਗ ਅਦਾਕਾਰ ਧਰਮਿੰਦਰ ਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ। ਕੱਲ੍ਹ, 27 ਨਵੰਬਰ ਨੂੰ ਉਨ੍ਹਾਂ ਦੀ ਯਾਦ ਵਿੱਚ ਇੱਕ ਪ੍ਰਾਰਥਨਾ ਸਭਾ ਰਖਵਾਈ ਗਈ ਸੀ। ਪ੍ਰਾਰਥਨਾ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ। ਪਰ ਹੇਮਾ ਮਾਲਿਨੀ ਉਸ ਪ੍ਰਾਰਥਨਾ ਸਭਾ ਤੋਂ ਗਾਇਬ ਰਹੀ, ਇਹੀ ਨਹੀਂ ਈਸ਼ਾ ਤੇ ਅਹਾਨਾ ਦਿਓਲ ਨੇ ਵੀ ਇਸ ਪ੍ਰਾਰਥਨਾ ਸਭਾ ਤੋਂ ਦੂਰੀ ਬਣਾ ਕੇ ਰੱਖੀ। ਉਲਟਾ, ਹੇਮਾ ਮਾਲਿਨੀ ਨੇ ਆਪਣੇ ਘਰ ਵਿੱਚ ਅਲੱਗ ਤੋਂ ਧਰਮਿੰਦਰ ਲਈ ਪ੍ਰਾਰਥਨਾ ਸਭਾ ਰਖਵਾਈ, ਜਿਸ ਵਿੱਚ ਕਈ ਬਾਲੀਵੁੱਡ ਹਸਤੀਆਂ ਸ਼ਾਮਲ ਹੋਈਆਂ। ਇਸ ਸਭ ਤੋਂ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧਰਮਿੰਦਰ ਦਾ ਦਿਹਾਂਤ ਹੁੰਦੇ ਸਾਰ ਦਿਓਲ ਪਰਿਵਾਰ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਦਿਓਲ ਪਰਿਵਾਰ ਦੀ ਕਮਾਨ ਹੁਣ ਸੰਨੀ ਦਿਓਲ ਦੇ ਹੱਥ ਵਿੱਚ ਹੈ ਅਤੇ ਸਭ ਕੁੱਝ ਉਨ੍ਹਾਂ ਦੀ ਹੀ ਮਰਜ਼ੀ ਨਾਲ ਚੱਲ ਰਿਹਾ ਹੈ। ਸੰਨੀ ਦਿਓਲ ਹੇਮਾ ਤੋਂ ਨਫ਼ਰਤ ਕਰਦੇ ਸਨ, ਜਿਸਦੀ ਵਜ੍ਹਾ ਕਰਕੇ ਉਹਨਾਂ ਨੇ ਹੇਮਾ ਦਾ ਬਾਈਕਾਟ ਕੇ ਦਿੱਤਾ ਹੈ।
ਧਰਮਿੰਦਰ ਦੇ ਅੰਤਿਮ ਸੰਸਕਾਰ ਵਿੱਚ ਕੀ ਹੋਇਆ?
ਸੂਤਰਾਂ ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਹੇਮਾ ਮਾਲਿਨੀ ਅਤੇ ਉਹਨਾਂ ਦੀਆਂ ਕੁੜੀਆਂ ਨੂੰ ਧਰਮਿੰਦਰ ਦੀ ਮੌਤ ਦੀ ਖ਼ਬਰ ਵੀ ਅਚਾਨਕ ਮਿਲੀ ਅਤੇ ਉਹ ਉਦੋਂ ਹੀ ਸ਼ਮਸ਼ਾਨ ਘਾਟ ਪੁੱਜੀਆਂ, ਪਰ ਅੰਤਿਮ ਸਸਕਾਰ ਅੱਧ ਵਿਚਾਲੇ ਛੱਡ ਕੇ ਹੀ ਉਹ ਦੋਵੇਂ ਮੁੜ ਗਈਆਂ। ਇਸਤੋਂ ਬਾਅਦ ਹੇਮਾ ਦੇ ਚਿਹਰਾ ਵੀ ਕਾਫੀ ਉੱਤਰਿਆ ਹੋਇਆ ਨਜ਼ਰ ਆਇਆ, ਜਿਸਤੋਂ ਇਹ ਕਿਆਸ ਲਗਾਇਆ ਜਾ ਰਿਹਾ ਸੀ ਕਿ ਹੇਮਾ ਅਤੇ ਉਹਨਾਂ ਦੀਆਂ ਕੁੜੀਆਂ ਨਾਲ ਦੁਰਵਿਵਹਾਰ ਹੋਇਆ ਹੋ ਸਕਦਾ ਹੈ।
ਹੇਮਾ ਨੇ ਧਰਮਿੰਦਰ ਦੀ ਯਾਦ ਵਿੱਚ ਪਾਈ ਪੋਸਟ
ਅੱਜ, ਹੇਮਾ ਮਾਲਿਨੀ ਨੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਧਰਮਿੰਦਰ ਨਾਲ ਆਪਣੀਆਂ ਕਈ ਅਨਮੋਲ ਫੋਟੋਆਂ ਸਾਂਝੀਆਂ ਕੀਤੀਆਂ। ਧਰਮਿੰਦਰ ਦੀ ਮੌਤ ਤੋਂ ਬਾਅਦ ਹੇਮਾ ਮਾਲਿਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕਈ ਅਣਦੇਖੀਆਂ ਪਰਿਵਾਰਕ ਫੋਟੋਆਂ ਸਾਂਝੀਆਂ ਕੀਤੀਆਂ ਹਨ। ਕੁਝ ਫੋਟੋਆਂ ਵਿੱਚ ਉਨ੍ਹਾਂ ਦੀਆਂ ਧੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਆਪਣੇ ਪਿਤਾ ਧਰਮਿੰਦਰ ਨਾਲ ਮੁਸਕਰਾਉਂਦੇ ਅਤੇ ਹੱਸਦੇ ਹੋਏ ਵੀ ਦਿਖਾਈ ਦੇ ਰਹੇ ਹਨ।
>
ਹੇਮਾ ਮਾਲਿਨੀ ਹੋਈ ਭਾਵੁਕ
ਹੇਮਾ ਨੇ ਇੰਸਟਾਗ੍ਰਾਮ 'ਤੇ ਇਨ੍ਹਾਂ ਅਨਮੋਲ ਅਤੇ ਅਣਦੇਖੀਆਂ ਫੋਟੋਆਂ ਨੂੰ ਸਾਂਝਾ ਕੀਤਾ ਅਤੇ ਕੈਪਸ਼ਨ ਵਿੱਚ ਲਿਖਿਆ, "ਕੁਝ ਬਹੁਤ ਹੀ ਮਿੱਠੇ ਪਰਿਵਾਰਕ ਪਲ... ਇਹ ਫੋਟੋਆਂ ਮੇਰੇ ਲਈ ਅਨਮੋਲ ਹਨ। ਇਹ ਪਹਿਲਾਂ ਕਦੇ ਕਿਸੇ ਨੂੰ ਨਹੀਂ ਦਿਖਾਈਆਂ ਗਈਆਂ। ਇਨ੍ਹਾਂ ਨੂੰ ਦੇਖ ਕੇ ਪੁਰਾਣੀਆਂ ਯਾਦਾਂ ਅਤੇ ਭਾਵਨਾਵਾਂ ਵਾਪਸ ਆ ਜਾਂਦੀਆਂ ਹਨ।"