Dharmendra; "ਧਰਮਿੰਦਰ 'ਤੇ ਦਵਾਈਆਂ ਨਹੀਂ ਕੇ ਰਹੀਆਂ ਅਸਰ", ਪਰਿਵਾਰਕ ਸੂਤਰ ਨੇ ਦਿੱਤਾ ਬਿਆਨ

ਸਲਮਾਨ ਖਾਨ ਵੀ ਪਹੁੰਚੇ ਹਸਪਤਾਲ, ਧਰਮ ਪਾਜੀ ਦਾ ਪਰਿਵਾਰ ਪਹਿਲਾਂ ਹੀ ਮੌਜੂਦ

Update: 2025-11-10 15:10 GMT

Dharmendra Health News: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਹਾਲਤ ਗੰਭੀਰ ਹੈ। ਅਦਾਕਾਰ ਨੂੰ ਪਿਛਲੇ ਕਈ ਦਿਨਾਂ ਤੋਂ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਪਹਿਲਾਂ ਆਈਸੀਯੂ ਵਿੱਚ ਸਨ। ਏਬੀਪੀ ਨਿਊਜ਼ ਦੇ ਸੂਤਰਾਂ ਅਨੁਸਾਰ, ਅੱਜ ਉਨ੍ਹਾਂ ਦੀ ਹਾਲਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਅਦਾਕਾਰ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।

89 ਸਾਲਾ ਧਰਮਿੰਦਰ ਨੂੰ 31 ਅਕਤੂਬਰ ਨੂੰ ਨਿਯਮਤ ਜਾਂਚ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ, ਹੇਮਾ ਮਾਲਿਨੀ ਨੇ ਹਵਾਈ ਅੱਡੇ 'ਤੇ ਜਨਤਾ ਨੂੰ ਸਿਹਤ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਠੀਕ ਹਨ। ਹਾਲਾਂਕਿ, ਅੱਜ ਸਵੇਰੇ, ਅਦਾਕਾਰ ਦੀ ਹਾਲਤ ਵਿਗੜ ਗਈ, ਜਿਸ ਕਾਰਨ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਆਉਣਾ-ਜਾਣਾ ਵਧ ਗਿਆ।

ਹਾਲਤ ਖ਼ਰਾਬ ਹੁੰਦੀ ਜਾ ਰਹੀ : ਸੂਤਰ

ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਧਰਮਿੰਦਰ ਦੀ ਹਾਲਤ ਕਾਫ਼ੀ ਜ਼ਿਆਦਾ ਨਾਜ਼ੁਕ ਹੈ। ਹੁਣ ਉਹਨਾਂ ਦਾ ਸਰੀਰ ਤੇ ਦਵਾਈ ਵੀ ਅਸਰ ਨਹੀਂ ਕਰ ਰਹੀ ਹੈ। ਇਸ ਤੋਂ ਪਹਿਲਾਂ ਇਸ ਸੂਤਰ ਨੇ ਦੱਸਿਆ ਸੀ ਕਿ ਧਰਮ ਪਾਜੀ ਦੀ ਹਾਲਤ ਬਾਰੇ ਜਾਣ ਬੁੱਝ ਕੇ ਕੋਈ ਖ਼ੁਲਾਸਾ ਨਹੀਂ ਕੀਤਾ ਜਾ ਰਿਹਾ ਹੈ, ਕਿਉੰਕਿ ਇਸ ਨਾਲ ਲੋਕਾਂ ਵਿੱਚ ਹਲਚਲ ਮਚ ਸਕਦੀ ਹੈ, ਪਰ ਪੇ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਧਰਮਿੰਦਰ ਦੀ ਹਾਲਤ ਕਾਫ਼ੀ ਨਾਜ਼ੁਕ ਹੈ। 

ਸਲਮਾਨ ਖਾਨ ਪਤਾ ਲੈਣ ਆਏ

ਧਰਮਿੰਦਰ ਦੀ ਵਿਗੜਦੀ ਸਿਹਤ ਬਾਰੇ ਸੁਣ ਕੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਵੀ ਉਨ੍ਹਾਂ ਨੂੰ ਮਿਲਣ ਗਏ। ਉਨ੍ਹਾਂ ਨੂੰ ਆਮ ਲੁੱਕ ਵਿੱਚ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਹੁੰਦੇ ਦੇਖਿਆ ਗਿਆ।

ਬੌਬੀ ਦਿਓਲ ਦੀ ਪਤਨੀ ਵੀ ਹਸਪਤਾਲ ਪਹੁੰਚੀ

ਹੇਮਾ ਮਾਲਿਨੀ, ਸੰਨੀ ਦਿਓਲ ਅਤੇ ਉਨ੍ਹਾਂ ਦੇ ਪੁੱਤਰਾਂ ਤੋਂ ਬਾਅਦ, ਬੌਬੀ ਦਿਓਲ ਦੀ ਪਤਨੀ ਤਾਨਿਆ ਦਿਓਲ ਵੀ ਹਸਪਤਾਲ ਵਿੱਚ ਧਰਮਿੰਦਰ ਨੂੰ ਮਿਲਣ ਗਈ। ਉਨ੍ਹਾਂ ਦੇ ਚਿਹਰੇ 'ਤੇ ਪਰੇਸ਼ਾਨੀ ਸਾਫ਼ ਦਿਖਾਈ ਦੇ ਰਹੀ ਸੀ।

Tags:    

Similar News