'ਬਾਹੂਬਲੀ' ਦੀ ਦੇਵਸੇਨਾ ਨੂੰ ਹੋਈ ਹੱਸਣ ਦੀ ਬਿਮਾਰੀ!

ਕਿਵੇਂ ਦਾ ਲੱਗੇਗਾ ਤੁਹਾਨੂੰ ਜਦੋਂ ਤੁਹਾਡਾ ਕੋਈ ਦੋਸ ਜਾਂ ਕੋਈ ਵੀ ਰਿਲੇਟਿਵ ਜਦੋਂ ਹੱਸਣਾ ਸ਼ੁਰੂ ਕਰੇ ਤਾਂ ਅੱਧੇ ਘੰਟੇ ਤੱਕ ਓਹ ਹੱਸਦਾ ਹੀ ਜਾਏ, ਹੱਸਦਾ ਹੀ ਜਾਏ। ਵੈਸੇ ਤਾਂ ਜਦੋਂ ਕੋਈ ਹੱਸਦਾ ਹੈ ਤਾਂ ਸਾਨੂੰ ਕੋਈ ਗੱਲ ਦਾ ਪਤਾ ਹੋਵੇ ਜਾਂ ਨਾ ਹੋਵੇ ਉਸਦੀ ਹੱਸੀ ਦੇਖ ਕੇ ਸਾਨੂੰ ਵੀ ਹੱਸੀ ਆ ਜਾਂਦੀ ਹੈ।

Update: 2024-06-26 12:18 GMT

ਮੁੰਬਈ: ਕਿਵੇਂ ਦਾ ਲੱਗੇਗਾ ਤੁਹਾਨੂੰ ਜਦੋਂ ਤੁਹਾਡਾ ਕੋਈ ਦੋਸ ਜਾਂ ਕੋਈ ਵੀ ਰਿਲੇਟਿਵ ਜਦੋਂ ਹੱਸਣਾ ਸ਼ੁਰੂ ਕਰੇ ਤਾਂ ਅੱਧੇ ਘੰਟੇ ਤੱਕ ਓਹ ਹੱਸਦਾ ਹੀ ਜਾਏ, ਹੱਸਦਾ ਹੀ ਜਾਏ। ਵੈਸੇ ਤਾਂ ਜਦੋਂ ਕੋਈ ਹੱਸਦਾ ਹੈ ਤਾਂ ਸਾਨੂੰ ਕੋਈ ਗੱਲ ਦਾ ਪਤਾ ਹੋਵੇ ਜਾਂ ਨਾ ਹੋਵੇ ਉਸਦੀ ਹੱਸੀ ਦੇਖ ਕੇ ਸਾਨੂੰ ਵੀ ਹੱਸੀ ਆ ਜਾਂਦੀ ਹੈ। ਤੇ ਜੇਕਰ ਸਾਡਾ ਸਾਹਮਣਾ ਰੋਜ਼ ਹੀ ਅਜਿਹੇ ਬੰਦੇ ਨਾਲ ਹੋਵੇ ਜੋ ਹੱਸਦਾ ਹੈ ਤਾਂ ਅੱਧੇ ਘੰਟੇ ਤੱਕ ਹੱਸਦਾ ਹੀ ਰਹਿ ਜਾਂਦਾ ਹੈਂ ਤਾਂ ਸ਼ਾਇਦ ਕੁਝ ਦਿਨ ਤੁਹਾਨੂੰ ਚੰਗਾ ਲੱਗੇ ਪਰ ਬਾਅਦ ਵਿੱਚ ਸ਼ਆਇਦ ਤੁਸੀਂ ਇਰਿਰਿਟੇਟ ਹੋ ਜਾਓ। ਖੈਰ ਤੁਹਾਨੂੰ ਦੱਸ ਦਈਏ ਕਿ ਇੱਕ ਆਦਾਕਾਰਾ ਜਿਸਨੂੰ ਹੱਸਣ ਦੀ ਬਿਮਾਰੀ ਹੋ ਗਈ ਹੈ ਤੇ ਓਹ ਇਸ ਹੱਸਣ ਦੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਹੋ ਗਈ ਹੈ।

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਹੱਸਣਾ ਸਿਹਤ ਲਈ ਚੰਗਾ ਹੁੰਦਾ ਹੈ ਪਰ ਸਾਊਥ ਅਦਾਕਾਰਾ ਅਨੁਸ਼ਕਾ ਸ਼ੈੱਟੀ ਲਈ ਇਹ ਸਮੱਸਿਆ ਬਣ ਗਈ ਹੈ। 'ਬਾਹੂਬਲੀ' ਦੀ ਦੇਵਸੇਨਾ ਹੱਸਣ ਦੀ ਬੀਮਾਰੀ ਤੋਂ ਪੀੜਤ ਹੈ। ਫਿਲਮ 'ਬਾਹੂਬਲੀ' 'ਚ ਦੇਵਸੇਨਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਸਾਊਥ ਅਦਾਕਾਰਾ ਅਨੁਸ਼ਕਾ ਸ਼ੈੱਟੀ ਬਾਰੇ ਇਕ ਅਜੀਬ ਖਬਰ ਸਾਹਮਣੇ ਆਈ ਹੈ। ਉਸਨੂੰ ਹਾਸੇ ਦੀ ਇੱਕ ਦੁਰਲੱਭ ਬਿਮਾਰੀ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਹੱਸਣ ਨਾਲ ਉਨ੍ਹਾਂ ਦੀ ਹਾਲਤ ਵਿਗੜ ਜਾਂਦੀ ਹੈ। ਖਾਸ ਤੌਰ 'ਤੇ ਸ਼ੂਟਿੰਗ ਦੌਰਾਨ ਕਾਮੇਡੀ ਸੀਨ ਦਿੰਦੇ ਹੋਏ ਉਹ ਇੰਨਾ ਹੱਸਦੀ ਹੈ ਕਿ ਜ਼ਮੀਨ 'ਤੇ ਲੋਟ ਪੋਟ ਹੋ ਜਾਂਦੀ ਹੈ।

'ਨਿਸ਼ਬਦਮ' ਅਤੇ 'ਬਾਗਮਤੀ' ਸਮੇਤ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਅਨੁਸ਼ਕਾ ਸ਼ੈੱਟੀ ਇਕ ਦੁਰਲੱਭ ਬੀਮਾਰੀ ਸਯੂਡੋਬੁਲਬਰ ਇਫੈਕਟ (ਪੀਬੀਏ) ਤੋਂ ਪੀੜਤ ਹੈ, ਜਿਸ ਕਾਰਨ ਉਹ ਆਪਣੇ ਹਾਸੇ ਜਾਂ ਰੋਣ 'ਤੇ ਕਾਬੂ ਨਹੀਂ ਰੱਖ ਪਾ ਰਹੀ ਹੈ। ਇਹ ਇੱਕ ਤੰਤੂ ਵਿਗਿਆਨਿਕ ਵਿਕਾਰ ਹੈ ਜੋ ਸਿੱਧੇ ਤੌਰ 'ਤੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬੇਹਿਸਾਬ ਹੱਸਣ ਜਾਂ ਰੋਣ ਦਾ ਕਾਰਨ ਬਣਦਾ ਹੈ।

ਇੱਕ ਰਿਪੋਰਟ ਮੁਤਾਬਕ 42 ਸਾਲਾ ਅਨੁਸ਼ਕਾ ਸ਼ੈੱਟੀ ਨੇ ਖੁਲਾਸਾ ਕੀਤਾ, 'ਮੈਨੂੰ ਹੱਸਣ ਦੀ ਸਮੱਸਿਆ ਹੈ। ਤੁਸੀਂ ਸ਼ਾਇਦ ਸੋਚੋ, 'ਕੀ ਹੱਸਣਾ ਕੋਈ ਸਮੱਸਿਆ ਹੈ?' ਮੇਰੇ ਲਈ, ਇਹ ਸਮੱਸਿਆ ਹੈ... ਜੇ ਮੈਂ ਹੱਸਣਾ ਸ਼ੁਰੂ ਕਰ ਦੇਵਾਂ, ਤਾਂ ਮੈਂ 15 ਤੋਂ 20 ਮਿੰਟ ਤੱਕ ਨਹੀਂ ਰੁਕ ਸਕਦੀ। ਕਾਮੇਡੀ ਸੀਨ ਦੇਖਦੇ ਜਾਂ ਸ਼ੂਟ ਕਰਦੇ ਸਮੇਂ, ਮੈਂ ਸੱਚਮੁੱਚ ਹੱਸਦੀ ਹੋਈ ਫਰਸ਼ 'ਤੇ ਲੋਟ ਪੋਟ ਹੋ ਜਾਂਦੀ ਹਾਂ। , ਅਤੇ ਕਈ ਵਾਰ ਸ਼ੂਟਿੰਗ ਬੰਦ ਕਰਨੀ ਪਈ ਹੈ। ਹਾਲਾਂਕਿ ਇਸ ਖਬਰ ਦੀ ਹਮਦਰਦ ਟੀਵੀ ਪੁਸ਼ਟੀ ਨਹੀਂ ਕਰਦਾ। ਤੇ ਇੱਕ ਰਿਪੋਰਟ ਮੁਤਾਬਕ ਅਨੁਸ਼ਕਾ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਇਸ ਬੀਮਾਰੀ ਤੋਂ ਪੀੜਤ ਹੈ, ਹਾਲਾਂਕਿ ਪੀਬੀਏ ਦੇ ਲੱਛਣ ਉਨ੍ਹਾਂ ਨਾਲ ਮਿਲਦੇ-ਜੁਲਦੇ ਹਨ, ਜਿਨ੍ਹਾਂ ਦਾ ਜ਼ਿਕਰ ਉਸ ਨੇ ਇੰਟਰਵਿਊ 'ਚ ਕੀਤਾ ਸੀ।

ਜੇਕਰ ਲ਼ਾਫਿੰਗ ਡਿਜਿਜ਼ ਦੇ ਲੱਛਣਾ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਦਾ ਪਹਿਲਾ ਲੱਛਣ ਤਾਂ ਇਹੀ ਹੈ ਕਿ ਲੋਕ ਅਚਾਨਕ ਹੀ ਇਮੋਸ਼ਨਲ ਹੋ ਜਾਂਦੇ ਹਨ ਜਿਸਤੋਂ ਬਾਅਦ ਜੇਕਰ ਇਨਸਾਨ ਨੂੰ ਹੱਸੀ ਆਉਂਦੀ ਹੈ ਤਾਂ ਉਸਤੇ ਕੰਟਰੋਲ ਨਹੀਂ ਹੁੰਦਾ ਤੇ ਜੇਕਰ ਰੋਣਾ ਆਉਂਦਾ ਹੈ ਤਾਂ ਰੋਣਾ ਨਹੀਂ ਰੁਕਦਾ। ਹਾਲਾਂਕਿ ਇਸਦਾ ਇਲਾਜ ਇੱਕ ਸਪੈਸ਼ਲ ਸਕ੍ਰੀਨਿੰਗ ਟੂਲ ਦੇ ਨਾਲ ਕੀਤਾ ਜਾ ਸਕਦਾ ਹੈ।

ਖੈਰ ਹੁਣ ਜੇਕਰ ਅਨੁਸ਼ਕਾ ਦੀ ਗੱਲ ਕਰੀਏ ਤਾਂ ਤਾਮਿਲ ਫਿਲਮ ਇੰਡਸਟਰੀ ਦੀ ਮਸ਼ਹੂਰ ਹੀਰੋਇਨ ਹੈ। ਉਨ੍ਹਾਂ ਨੇ 2005 'ਚ ਫਿਲਮ 'ਸੁਪਰ' ਨਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਹੁਣ ਤੱਕ 40 ਤੋਂ ਜ਼ਿਆਦਾ ਫਿਲਮਾਂ ਕਰ ਚੁੱਕੀ ਅਨੁਸ਼ਕਾ ਆਖਰੀ ਵਾਰ ਸਾਲ 2023 'ਚ 'Miss Shetty Mr Polishetty' 'ਚ ਨਜ਼ਰ ਆਈ ਸੀ। ਤੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਤੇਲਗੂ ਫਿਲਮ ‘Ghaati’ 'ਚ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਫਿਲਹਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਉਹ ਮਲਿਆਲਮ ਫਿਲਮ Kathanar – The Wild Sorcerer 'ਚ ਵੀ ਨਜ਼ਰ ਆਵੇਗੀ। ਉਨ੍ਹਾਂ ਦੇ ਵਿਆਹ ਦੀ ਵੀ ਕਾਫੀ ਚਰਚਾ ਹੈ। ਹਾਲ ਹੀ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਸਦੀ ਇੱਕ ਕੰਨੜ ਫਿਲਮ ਨਿਰਮਾਤਾ ਨਾਲ ਮੰਗਣੀ ਹੋਈ ਹੈ, ਪਰ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

Tags:    

Similar News