Dev Anand: ਜਦੋਂ ਇੰਦਰਾ ਗਾਂਧੀ ਨੇ ਬਾਲੀਵੁੱਡ ਐਕਟਰ ਦੇਵ ਆਨੰਦ ਤੇ ਲਗਾਇਆ ਦੀ ਬੈਨ, ਐਕਟਰ ਨੇ ਇੰਝ ਲਿਆ ਦੀ ਬਦਲਾ

ਤਤਕਾਲੀਨ ਪ੍ਰਧਾਨ ਮੰਤਰੀ ਨੂੰ ਮੰਗਣੀ ਪਈ ਸੀ ਆਨੰਦ ਤੋਂ ਮੁਆਫ਼ੀ

Update: 2025-09-26 14:29 GMT

Dev Anand Birthday; ਸਦਾਬਹਾਰ ਸਿਨੇਮੈਟਿਕ ਅਦਾਕਾਰ ਦੇਵ ਆਨੰਦ ਦਾ ਜਨਮਦਿਨ ਅੱਜ, ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ। ਦੇਵ ਆਨੰਦ ਆਪਣੇ ਜ਼ਮਾਨੇ ਦੇ ਸੁਪਰਸਟਾਰ ਰਹੇ ਹਨ। ਕਿਹਾ ਜਾਂਦਾ ਹੈ ਕਿ ਸੁਨਹਿਰੀ ਦੌਰ ਦੇ ਬਾਲੀਵੁੱਡ ਦੇ ਸਮੇਂ ਚ ਕੁੜੀਆਂ ਦੇਵ ਆਨੰਦ ਦੀਆਂ ਦੀਵਾਨੀ ਹੁੰਦੀਆਂ ਸਨ। ਕੀ ਤੁਹਾਨੂੰ ਪਤਾ ਹੈ ਕਿ ਦੇਵ ਆਨੰਦ ਪਰਦੇ ਤੇ ਜਿੰਨ੍ਹੇ ਦਮਦਾਰ ਸਨ, ਉਹਨਾਂ ਹੀ ਓਹ ਅਸਲ ਜ਼ਿੰਦਗੀ ਵਿੱਚ ਵੀ ਬਹਾਦਰ ਸਨ। ਇੱਕ ਵਾਰ ਦੇਵ ਆਨੰਦ ਦਾ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਪੰਗਾ ਪਿਆ ਤਾਂ ਐਕਟਰ ਨੇ ਗਾਂਧੀ ਨੂੰ ਨਾਨੀ ਚੇਤੇ ਕਰਵਾ ਦਿੱਤੀ ਸੀ।

ਇਹ ਤਾਂ ਸਭ ਜਾਣਦੇ ਹਨ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਤਿਹਾਸ ਦੇ ਸਭ ਤੋਂ ਜ਼ਿਆਦਾ ਤਾਨਾਸ਼ਾਹ ਲੀਡਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਉਨ੍ਹਾਂ ਦੇ ਤਾਨਾਸ਼ਾਹੀ ਦੇ ਕਿੱਸੇ ਦੁਨੀਆ ਭਰ 'ਚ ਮਸ਼ਹੂਰ ਇੱਥੋਂ ਤੱਕ ਕਿ 70-80 ਦੇ ਦਹਾਕਿਆਂ ਦੌਰਾਨ ਬਾਲੀਵੁੱਡ ਇੰਡਸਟਰੀ ਵੀ ਇੰਦਰਾ ਗਾਂਧੀ ਦੇ ਤਾਨਾਸ਼ਾਹ ਰਵੱਈਏ ਦਾ ਸ਼ਿਕਾਰ ਬਣੀ ਸੀ।  

ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਕਈ ਬਾਲੀਵੁੁੱਡ ਕਲਾਕਾਰਾਂ 'ਤੇ ਬੈਨ ਲਗਾ ਦਿੱਤਾ ਸੀ, ਜਿਨ੍ਹਾਂ ਵਿੱਚ ਕਿਸ਼ੋਰ ਕੁਮਾਰ ਤੇ ਸੰਜੀਵ ਕੁਮਾਰ ਵਰਗੇ ਸਟਾਰਜ਼ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਬਾਲੀਵੁੱਡ ਸੁਪਰਸਟਾਰ ਦੇਵ ਆਨੰਦ ਦਾ ਵੀ ਸੀ। 

ਇਹ ਗੱਲ ਹੈ ਐਮਰਜੈਂਸੀ ਦੇ ਸਮੇਂ ਦੀ। ਜਦੋਂ ਪੂਰੇ ਦੇਸ਼ 'ਚ ਐਮਰਜੈਂਸੀ ਦਾ ਮਾਹੌਲ ਸੀ। ਉਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ। ਉਸ ਸਮੇਂ ਭਾਰਤ ਸਰਕਾਰ ਨੇ ਐਮਰਜੈਂਸੀ ਨੂੰ ਸਪੋਰਟ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ 'ਚ ਐਮਰਜੈਂਸੀ ਦਾ ਸਮਰਥਨ ਕਰਨ ਅਤੇ ਸਰਕਾਰ ਦੀਆਂ ਨੀਤੀਆਂ ਦਾ ਬਖਾਨ ਕਰਨ ਲਈ ਬਾਲੀਵੁੱਡ ਸਟਾਰ ਦੇਵ ਆਨੰਦ ਨੂੰ ਬੁਲਾਇਆ ਗਿਆ। ਦੇਵ ਆਨੰਦ ਪਹਿਲਾਂ ਹੀ ਦੇਸ਼ 'ਚ ਐਮਰਜੈਂਸੀ ਲੱਗਣ ਕਾਰਨ ਨਾਰਾਜ਼ ਸੀ। ਉਨ੍ਹਾਂ ਨੇ ਇਸ ਸਮਾਰੋਹ 'ਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਪਰ ਇਹ ਬਾਲੀਵੁੱਡ ਸਟਾਰ ਦਾ ਇਹ ਇਨਕਾਰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਜ਼ਮ ਨਹੀਂ ਹੋਇਆ। ਉਨ੍ਹਾਂ ਨੇ ਦੇਵ ਆਨੰਦ ਦੀਆਂ ਫਿਲਮਾਂ ਤੇ ਗੀਤਾਂ ਨੂੰ ਦੂਰਦਰਸ਼ਨ 'ਤੇ ਪ੍ਰਸਾਰਿਤ ਕਰਨ 'ਤੇ ਰੋਕ ਲਗਵਾ ਦਿੱਤੀ। 

ਇਸ ਤੋਂ ਬਾਅਦ ਦੇਵ ਆਨੰਦ ਨੇ ਵੀ ਇੰਦਰਾ ਗਾਂਧੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। ਉਹ ਪਹਿਲਾਂ ਤਾਂ ਸਰਕਾਰ ਨੂੰ ਬੇਨਤੀ ਕਰਨ ਲਈ ਦਿੱਲੀ ਗਈ, ਪਰ ਜਦੋਂ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਸਰਕਾਰ ਖਿਲਾਫ ਬਗ਼ਾਵਤ ਛੇੜ ਦਿੱਤੀ। ਦੇਵ ਆਨੰਦ ਨੇ ਦਿੱਲੀ 'ਚ ਹੀ ਆਪਣੀ ਸਿਆਸੀ ਪਾਰਟੀ 'ਨੈਸ਼ਨਲ ਪਾਰਟੀ ਆਫ ਇੰਡੀਆ' ਬਣਾਉਣ ਦਾ ਐਲਾਨ ਕਰ ਦਿੱਤਾ। ਦੇਵ ਆਨੰਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਰਤ ਸਰਕਾਰ ਦੀਆਂ ਕਾਲੀਆਂ ਨੀਤੀਆਂ ਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰੇਗੀ। 

ਸੁਪਰਸਟਾਰ ਦੇ ਇਸ ਐਲਾਨ ਤੋਂ ਬਾਅਦ ਇੰਦਰਾ ਗਾਂਧੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਬਿਨਾਂ ਦੇਰੀ ਕੀਤੇ ਦੇਵ ਆਨੰਦ ਦੇ ਗੀਤਾਂ ਤੇ ਫਿਲਮਾਂ 'ਤੇ ਲੱਗੀ ਰੋਕ ਨੂੰ ਹਟਵਾਇਆ। ਇਸ ਤਰ੍ਹਾਂ ਸੁਪਰਸਟਾਰ ਦੇਵ ਆਨੰਦ ਨੇ ਨਾ ਸਿਰਫ ਬਿਨਾਂ ਡਰੇ ਇੰਦਰਾ ਗਾਂਧੀ ਦਾ ਸਾਹਮਣਾ ਕੀਤਾ, ਬਲਕਿ ਭਾਰਤ ਸਰਕਾਰ ਨੂੰ ਚੰਗਾ ਸਬਕ ਵੀ ਸਿਖਾਇਆ।

Tags:    

Similar News