Deepika Padukone: ਦੀਪਿਕਾ 40 ਦੀ ਉਮਰ 'ਚ 500 ਕਰੋੜ ਜਾਇਦਾਦ ਦੀ ਮਾਲਕਣ, 119 ਕਰੋੜ ਦਾ ਆਲੀਸ਼ਾਨ ਬੰਗਲਾ ਤੇ ਹੋਰ ਬਹੁਤ
ਜਾਣੋ ਅਦਾਕਾਰਾ ਲਗਜ਼ਰੀ ਲਾਈਫ ਬਾਰੇ ਸਭ ਕੁੱਝ
Deepika Padukone Net Worth: ਦੀਪਿਕਾ ਪਾਦੂਕੋਣ ਅੱਜ ਯਾਨੀ 5 ਜਨਵਰੀ ਨੂੰ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਆਪਣੇ ਅੱਜ ਦੇ ਸਪੈਸ਼ਲ ਦਿਨ ਤੇ ਦੀਪਿਕਾ ਆਪਣੇ ਪਤੀ ਰਣਵੀਰ ਸਿੰਘ ਨਾਲ ਅਮਰੀਕਾ ਘੁੰਮਣ ਗਈ ਹੈ। ਇਸਤੋਂ ਪਹਿਲਾਂ ਉਸਨੇ ਮੁੰਬਈ ਹਵਾਈ ਅੱਡੇ ਵਿਖੇ ਆਪਣੇ ਫੈਨਜ਼ ਦੇ ਨਾਲ ਜਨਮਦਿਨ ਦੇ ਕੇਕ ਕੱਟਿਆ ਸੀ। ਇਸਦੀ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਅਦਾਕਾਰਾ ਦਾ ਸਾਦਗੀ ਭਰਿਆ ਅੰਦਾਜ਼ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਇਸਦੇ ਨਾਲ ਨਾਲ ਅਦਾਕਾਰਾ ਆਪਣੀ ਲਗਜ਼ਰੀ ਲਾਈਫ ਨੂੰ ਲੈਕੇ ਵੀ ਕਾਫੀ ਸੁਰਖੀਆਂ ਬਟੋਰਦੀ ਹੈ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਦੀਪਿਕਾ ਪਾਦੂਕੋਣ ਕਿੰਨੇ ਜਾਇਦਾਦ ਦੀ ਮਾਲਕਣ ਹੈ।
ਦੀਪਿਕਾ ਪਾਦੁਕੋਣ ਨੇ ਸਾਲ 2007 'ਚ ਫਿਲਮ 'ਓਮ ਸ਼ਾਂਤੀ ਓਮ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਉਦੋਂ ਤੋਂ ਉਹ 19 ਸਾਲਾਂ ਤੋਂ ਇੰਡਸਟਰੀ ਵਿੱਚ ਹੈ। ਸਾਲ 2025 ਦੀਪਿਕਾ ਲਈ ਰਲਿਆ ਮਿਲਿਆ ਸਾਲ ਸਾਬਤ ਹੋਇਆ। ਉਸਦੀ ਫਿਲਮ "ਕਲਕੀ" ਤੋਂ ਇਲਾਵਾ ਉਸਦੀ ਕੋਈ ਹੋਰ ਫਿਲਮ ਨਹੀਂ ਆਈ। ਇਸ ਫਿਲਮ ਨੇ ਕਾਫ਼ੀ ਕਮਾਈ ਕੀਤੀ ਸੀ।
ਦੀਪਿਕਾ ਪਾਦੂਕੋਣ ਨੇ ਆਪਣੇ ਕਰੀਅਰ 'ਚ ਹੁਣ ਤੱਕ 40 ਫਿਲਮਾਂ ਦਿੱਤੀਆਂ ਹਨ। ਅਭਿਨੇਤਰੀ ਨੂੰ ਜੋ ਵੀ ਰੋਲ ਦਿੱਤਾ ਗਿਆ, ਉਸ ਨੇ ਹਮੇਸ਼ਾ ਉਸ ਕਿਰਦਾਰ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਇਹੀ ਕਾਰਨ ਹੈ ਕਿ ਉਹ ਅੱਜ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਖਬਰਾਂ ਮੁਤਾਬਕ ਦੀਪਿਕਾ ਇਕ ਫਿਲਮ ਲਈ 15 ਤੋਂ 30 ਕਰੋੜ ਰੁਪਏ ਫੀਸ ਚਾਰਜ ਕਰਦੀ ਹੈ।
ਦੀਪਿਕਾ ਪਾਦੂਕੋਣ ਦੀ ਕੁੱਲ ਜਾਇਦਾਦ 500 ਕਰੋੜ ਰੁਪਏ ਆਂਕੀ ਗਈ ਹੈ। ਅਭਿਨੇਤਰੀ ਸਿਰਫ ਫਿਲਮਾਂ ਤੋਂ ਹੀ ਨਹੀਂ ਬਲਕਿ ਕਈ ਬ੍ਰਾਂਡ ਐਂਡੋਰਸਮੈਂਟਾਂ ਤੋਂ ਵੀ ਬਹੁਤ ਕਮਾਈ ਕਰਦੀ ਹੈ। ਉਸ ਦੀ ਮਹੀਨਾਵਾਰ ਆਮਦਨ 3 ਕਰੋੜ ਰੁਪਏ ਹੈ, ਜਦੋਂ ਕਿ ਉਹ ਸਾਲਾਨਾ 40 ਕਰੋੜ ਰੁਪਏ ਕਮਾਉਂਦੀ ਹੈ। ਦੀਪਿਕਾ ਦੀ ਇੱਕ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਉਹ ਇੱਕ ਦਿਨ 'ਚ 10 ਲੱਖ ਰੁਪਏ ਕਮਾਉਂਦੀ ਹੈ। ਇੰਨਾ ਹੀ ਨਹੀਂ ਦੀਪਿਕਾ ਦਾ 'ਕਾ ਪ੍ਰੋਡਕਸ਼ਨ' ਨਾਂ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ।
ਉਸ ਨੇ ਵਿਆਹ ਤੋਂ ਬਾਅਦ ਰਣਵੀਰ ਸਿੰਘ ਨਾਲ ਇਕ ਘਰ ਖਰੀਦਿਆ ਸੀ, ਜਿਸ ਦੀ ਕੀਮਤ 119 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਘਰ ਨੂੰ ਖਰੀਦ ਕੇ ਦੀਪਿਕਾ-ਰਣਵੀਰ ਸ਼ਾਹਰੁਖ ਖਾਨ ਦੇ ਗੁਆਂਢੀ ਬਣ ਗਏ ਸੀ। ਅਦਾਕਾਰਾ ਕਈ ਮਹਿੰਗੀਆਂ ਕਾਰਾਂ ਦੀ ਵੀ ਸ਼ੌਕੀਨ ਹੈ। ਉਸ ਦੀ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਔਡੀ Q7 ਅਤੇ BMW 5 ਵਰਗੀਆਂ ਲਗਜ਼ਰੀ ਕਾਰਾਂ ਹਨ।
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਵਿੱਚ ਨਾਮ ਕਮਾਇਆ ਹੈ। ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਸਾਊਥ ਸਟਾਰ ਅੱਲੁ ਅਰਜੁਨ ਨਾਲ ਨਜ਼ਰ ਆਉਣ ਵਾਲੀ ਹੈ।