Malaika Arora: 52 ਦੀ ਉਮਰ ਵਿੱਚ ਦੂਜਾ ਵਿਆਹ ਕਰੇਗੀ ਸਲਮਾਨ ਖਾਨ ਦੀ ਸਾਬਕਾ ਭਰਜਾਈ ਮਲਾਇਕਾ ਅਰੋੜਾ
ਅਭਿਨੇਤਰੀ ਨੇ ਖ਼ੁਦ ਕਹੀ ਇਹ ਗੱਲ
Malaika Arora Marriage; ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅਤੇ ਉਹਨਾਂ ਦਾ ਪਰਿਵਾਰ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਇਹੀ ਨਹੀਂ ਸਲਮਾਨ ਦੀ ਸਾਬਕਾ ਭਰਜਾਈ ਮਲਾਇਕਾ ਅਰੋੜਾ ਵੀ ਕਿਸੇ ਤੋਂ ਘੱਟ ਨਹੀਂ ਹੈ। ਉਹ ਵੀ ਖ਼ੂਬ ਸੁਰਖ਼ੀਆਂ ਬਟੋਰਦੀ ਹੈ। ਉਸਨੇ ਨੇ ਹਾਲ ਹੀ ਵਿੱਚ ਇੱਕ ਇੰਟਰਵਿਯੂ ਦੌਰਾਨ ਆਪਣੇ ਪੁਰਾਣੇ ਰਿਸ਼ਤੇ ਬਾਰੇ ਗੱਲ ਕੀਤੀ। ਇਸ ਦੌਰਾਨ ਉਹ ਭਾਵੁਕ ਵੀ ਦਿਖਾਈ ਦਿੱਤੀ। ਅਦਾਕਾਰਾ ਨੇ ਨੌਜਵਾਨਾਂ ਨੂੰ ਵਿਆਹ ਬਾਰੇ ਸਲਾਹ ਦਿੱਤੀ। ਆਓ ਜਾਣਦੇ ਹਾਂ ਮਲਾਇਕਾ ਦਾ ਕੀ ਕਹਿਣਾ ਸੀ।
ਮਲਾਇਕਾ ਅਰੋੜਾ ਨੂੰ 16 ਸਾਲ ਪਹਿਲਾਂ ਦੇ ਆਪਣੇ ਤਜ਼ਰਬਿਆਂ ਬਾਰੇ ਸਾਂਝਾ ਕਰਨ ਲਈ ਕਿਹਾ ਗਿਆ। ਅਦਾਕਾਰਾ ਨੇ ਜਵਾਬ ਦਿੱਤਾ, "ਨੌਜਵਾਨਾਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਲਈ ਸਮਾਂ ਕੱਢਣਾ ਚਾਹੀਦਾ ਹੈ। ਮੈਨੂੰ ਨਹੀਂ ਪਤਾ ਕਿ ਕੁੜੀਆਂ ਇੰਨੀ ਜਲਦੀ ਵਿਆਹ ਕਿਉਂ ਕਰਨਾ ਚਾਹੁੰਦੀਆਂ ਹਨ; ਇਸਦੀ ਕੋਈ ਲੋੜ ਨਹੀਂ ਹੈ। ਜ਼ਿੰਦਗੀ ਨੂੰ ਥੋੜ੍ਹਾ ਸਮਝੋ, ਪਹਿਲਾਂ ਥੋੜ੍ਹਾ ਕੰਮ ਕਰੋ।"
ਅੱਗੇ ਵਧਦੇ ਹੋਏ, ਅਦਾਕਾਰਾ ਨੇ ਕਿਹਾ, "ਜਦੋਂ ਮੈਂ ਵਿਆਹ ਕੀਤਾ ਤਾਂ ਮੈਂ ਬਹੁਤ ਛੋਟੀ ਸੀ।" ਫਿਰ ਉਸਨੂੰ ਦੁਬਾਰਾ ਵਿਆਹ ਕਰਨ ਅਤੇ ਦੁਬਾਰਾ ਰਿਸ਼ਤੇ ਵਿੱਚ ਆਉਣ ਬਾਰੇ ਪੁੱਛਿਆ ਗਿਆ। ਉਸਨੇ ਜਵਾਬ ਦਿੱਤਾ, "ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਮੈਂ ਪਿਆਰ ਵਿੱਚ ਵਿਸ਼ਵਾਸ ਰੱਖਦੀ ਹਾਂ।"
ਦੱਸ ਦਈਏ ਕਿ ਮਲਾਇਕਾ ਦਾ ਵਿਆਹ ਸਲਮਾਨ ਦੇ ਛੋਟੇ ਭਰਾ ਅਰਬਾਜ਼ ਨਾਲ 1998 ਵਿੱਚ ਵਿਆਹ ਹੋਇਆ ਸੀ। ਉਸ ਸਮੇਂ, ਮਲਾਇਕਾ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਰਹੀ ਸੀ, ਪਰ ਉਸਨੇ ਆਪਣੇ ਕਰੀਅਰ ਨੂੰ ਦਰਕਿਨਾਰ ਕਰਕੇ ਪਰਿਵਾਰ ਨੂੰ ਚੁਣਿਆ। ਇਹ ਦੋਵੇਂ ਬਾਲੀਵੁੱਡ ਦੇ ਸਭ ਤੋਂ ਵਧੀਆ ਜੋੜਿਆਂ ਵਿੱਚੋਂ ਇੱਕ ਸਨ, ਪਰ 19 ਸਾਲਾਂ ਦੇ ਵਿਆਹ ਤੋਂ ਬਾਅਦ, ਮਲਾਇਕਾ ਨੇ 2017 ਵਿੱਚ ਅਰਬਾਜ਼ ਨੂੰ ਤਲਾਕ ਦੇ ਦਿੱਤਾ। ਅਰਬਾਜ਼ ਅਤੇ ਮਲਾਇਕਾ ਦੋਵਾਂ ਦੇ ਪਰਿਵਾਰ ਇਸ ਤੋਂ ਖੁਸ਼ ਨਹੀਂ ਸਨ, ਪਰ ਮਲਾਇਕਾ ਨੇ ਵੱਖ ਹੋਣ ਦਾ ਫੈਸਲਾ ਲਿਆ ਸੀ। ਉਨ੍ਹਾਂ ਦਾ ਇੱਕ ਪੁੱਤਰ ਹੈ, ਜੋ ਮਲਾਇਕਾ ਨਾਲ ਰਹਿੰਦਾ ਹੈ।