Varun Dhawan: ਵਰੁਣ ਧਵਨ ਦਾ ਪਿਆ ਪੰਜਾਬ ਨਾਲ ਮੋਹ, ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਬੋਲੇ 'ਦ ਬੈਸਟ'

ਬਾਲੀਵੁੱਡ ਸਟਾਰ ਨੇ ਹਰਮੰਦਿਰ ਸਾਹਿਬ ਟੇਕਿਆ ਮੱਥਾ

Update: 2025-08-11 10:40 GMT

Varun Dhawan In Punjab: ਪੰਜਾਬ ਸ਼ੁਰੂ ਤੋਂ ਹੀ ਬਾਲੀਵੁੱਡ ਇੰਡਸਟਰੀ ਦੀ ਪਹਿਲੀ ਪਸੰਦ ਰਿਹਾ ਹੈ। ਬਾਲੀਵੁੱਡ ਦੇ ਕਈ ਐਕਟਰ ਪੰਜਾਬ ਆ ਕੇ ਸ਼ੂਟਿੰਗ ਕਰਦੇ ਰਹਿੰਦੇ ਹਨ। ਇਨ੍ਹਾਂ ਐਕਟਰਾਂ ਦੀ ਲਿਸਟ 'ਚ ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਆਮਿਰ ਖ਼ਾਨ, ਕਰੀਨਾ ਕਪੂਰ, ਸ਼ਾਹਿਦ ਕਪੂਰ ਅਤੇ ਹੋਰ ਕਈ ਵੱਡੇ ਵੱਡੇ ਫਿਲਮ ਸਿਤਾਰਿਆਂ ਦੇ ਨਾਮ ਸ਼ਾਮਲ ਹਨ। ਹੁਣ ਇਸ ਲਿਸਟ 'ਚ ਤਾਜ਼ਾ ਨਾਮ ਬਾਲੀਵੁੱਡ ਸਟਾਰ ਵਰੁਣ ਧਵਨ ਦਾ ਜੁੜਿਆ ਹੈ। ਵਰੁਣ ਧਵਨ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਬਾਰਡਰ 2' ਨੂੰ ਲੈਕੇ ਸੁਰਖ਼ੀਆਂ ਵਿੱਚ ਹਨ।

ਇਸ ਦਰਮਿਆਨ ਵਰੁਣ ਧਵਨ ਨੇ ਪੰਜਾਬ ਦੇ ਖੇਤਾਂ 'ਚ ਆਪਣੀਆਂ ਬੇਹੱਦ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਨਾਲ ਹੀ ਇਨ੍ਹਾਂ ਫੋਟੋਆਂ ਦੀ ਕੈਪਸ਼ਨ ਨੇ ਸਭ ਦਾ ਦਿਲ ਜਿੱਤ ਲਿਆ ਹੈ। ਦਰਅਸਲ, ਉਨ੍ਹਾਂ ਨੇ ਪੰਜਾਬ ਵਿੱਚ ਬਿਤਾਏ ਆਪਣੇ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ, ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖਾਸ ਗੱਲ ਵੀ ਸਾਂਝੀ ਕੀਤੀ ਹੈ।

ਵਰੁਣ ਧਵਨ ਦੀ ਪੋਸਟ

ਇਸ ਪੋਸਟ ਤੋਂ ਪਹਿਲਾਂ, ਵਰੁਣ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ "ਬਾਰਡਰ 2" ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਮੌਕੇ ਟੀਮ ਨੇ ਕੇਕ ਕੱਟ ਕੇ ਜਸ਼ਨ ਮਨਾਇਆ ਅਤੇ ਅਸ਼ੀਰਵਾਦ ਲੈਣ ਲਈ ਹਰਿਮੰਦਰ ਸਾਹਿਬ ਗਏ। ਵਰੁਣ ਨੇ ਉਤਸ਼ਾਹ ਵਿੱਚ "ਭਾਰਤ ਮਾਤਾ ਕੀ ਜੈ" ਵੀ ਕਿਹਾ। ਇਸ ਤੋਂ ਪਹਿਲਾਂ ਵੀ ਵਰੁਣ ਨੇ ਪੰਜਾਬ ਦੇ ਖੇਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਲਿਖਿਆ ਸੀ, "ਪੰਜਾਬ ਪੰਜਾਬ ਪੰਜਾਬ, ਬਾਰਡਰ 2।"

"ਬਾਰਡਰ 2" ਫਿਲਮ "ਬਾਰਡਰ" ਦਾ ਸੀਕਵਲ

ਫਿਲਮ 'ਬਾਰਡਰ 2' ਬਾਲੀਵੁੱਡ ਸਟਾਰ ਨੇ ਹਰਮੰਦਿਰ ਸਾਹਿਬ ਟੇਕਿਆ ਮੱਥਾ 1997 ਦੀ ਸੁਪਰਹਿੱਟ ਜੰਗੀ ਫਿਲਮ "ਬਾਰਡਰ" ਦਾ ਸੀਕਵਲ ਹੈ, ਜੋ 1971 ਦੀ ਭਾਰਤ-ਪਾਕਿਸਤਾਨੀ ਜੰਗ ਅਤੇ ਲੌਂਗੇਵਾਲਾ ਦੀ ਲੜਾਈ 'ਤੇ ਆਧਾਰਿਤ ਸੀ। ਇਸ ਫਿਲਮ ਵਿੱਚ ਸੰਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਅਕਸ਼ੈ ਖੰਨਾ ਵਰਗੇ ਸਿਤਾਰੇ ਸਨ। "ਬਾਰਡਰ 2" ਦਾ ਨਿਰਦੇਸ਼ਨ ਅਨੁਰਾਗ ਸਿੰਘ ਦੁਆਰਾ ਕੀਤਾ ਗਿਆ ਹੈ। ਬਾਰਡਰ 2 ਵਿੱਚ ਸੰਨੀ ਦਿਓਲ, ਦਿਲਜੀਤ ਦੋਸਾਂਝ, ਅਹਾਨ ਸ਼ੈੱਟੀ ਅਤੇ ਵਰੁਣ ਧਵਨ ਨਜ਼ਰ ਆਉਣਗੇ।

Tags:    

Similar News