Sunny Deol: ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਆਜ਼ਾਦੀ ਦਿਵਸ 'ਤੇ ਫ਼ੈਨਜ਼ ਨੂੰ ਦਿੱਤਾ ਖ਼ਾਸ ਤੋਹਫ਼ਾ, 'ਬਾਰਡਰ 2' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਫਿਲਮ ਦਾ ਪਹਿਲਾ ਪੋਸਟਰ ਵੀ ਕੀਤਾ ਰਿਲੀਜ਼, ਫੈਨਜ਼ ਬੋਲੇ- 'ਇੰਤਜ਼ਾਰ ਨਹੀਂ ਕਰ ਸਕਦੇ'
Sunny Deol Border 2 Release Date: 79ਵੇਂ ਆਜ਼ਾਦੀ ਦਿਵਸ ਦੇ ਮੌਕੇ ਪੂਰਾ ਭਾਰਤ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਸੈਲੇਬ੍ਰਿਟੀ ਤੱਕ ਅੱਜ ਆਜ਼ਾਦੀ ਦਿਹਾੜੇ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ। ਅੱਜ ਦੇ ਇਸ ਖ਼ਾਸ ਮੌਕੇ 'ਤੇ ਬਾਲੀਵੁੱਡ ਦੇ ਸੁਪਰਸਟਾਰ ਸੰਨੀ ਦਿਓਲ ਨੇ ਆਪਣੇ ਫ਼ੈਨਜ਼ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਦਰਅਸਲ, ਐਕਟਰ ਨੇ ਆਪਣੀ ਆਉਣ ਵਾਲੀ ਫ਼ਿਲਮ 'ਬਾਰਡਰ 2' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।
ਸੰਨੀ ਦਿਓਲ ਦੀ ਫਿਲਮ 'ਬਾਰਡਰ' ਹਿੱਟ ਸਾਬਤ ਹੋਈ। ਹੁਣ ਕਈ ਸਾਲਾਂ ਬਾਅਦ, ਸੰਨੀ ਦਿਓਲ 'ਬਾਰਡਰ 2' ਲੈ ਕੇ ਆ ਰਹੇ ਹਨ। ਜਦੋਂ ਤੋਂ ਉਨ੍ਹਾਂ ਨੇ ਫਿਲਮ ਦਾ ਐਲਾਨ ਕੀਤਾ ਹੈ, ਪ੍ਰਸ਼ੰਸਕ ਇਸਦੇ ਅਪਡੇਟ ਨੂੰ ਲੈ ਕੇ ਉਤਸ਼ਾਹਿਤ ਸਨ। ਆਖ਼ਰ ਸੰਨੀ ਦਿਓਲ ਨੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਆਪਣੇ ਫ਼ੈਨਜ਼ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ ਹੈ।
ਬਾਰਡਰ 2' ਦੇ ਪੋਸਟਰ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਫੌਜੀ ਪਹਿਰਾਵੇ ਵਿੱਚ ਸਭ ਤੋਂ ਅੱਗੇ ਖੜ੍ਹੇ ਹਨ ਅਤੇ ਦੁਸ਼ਮਣਾਂ ਨਾਲ ਲੜਦੇ ਦਿਖਾਈ ਦੇ ਰਹੇ ਹਨ। ਪੋਸਟਰ ਦੇ ਵਿੱਚ ਸੰਨੀ ਪਾਜੀ ਦਾ ਗ਼ਜ਼ਬ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਪੋਸਟਰ ਸਾਂਝਾ ਕਰਦੇ ਹੋਏ ਐਕਟਰ ਨੇ ਲਿਖਿਆ - 'ਅਸੀਂ ਇੱਕ ਵਾਰ ਫਿਰ ਹਿੰਦੁਸਤਾਨ ਲਈ ਲੜਾਂਗੇ। 'ਬਾਰਡਰ 2' 22 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।' ਪ੍ਰਸ਼ੰਸਕ ਸੰਨੀ ਦਿਓਲ ਦੀ ਪੋਸਟ 'ਤੇ ਕਮੈਂਟ ਕਰਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਇੱਕ ਨੇ ਲਿਖਿਆ - 'ਇੱਕ ਵਾਰ ਫਿਰ ਤਬਾਹੀ ਲਈ ਤਿਆਰ ਹੋ ਜਾਓ।' ਦੂਜੇ ਨੇ ਲਿਖਿਆ - 'ਹਿੰਦੁਸਤਾਨ ਜ਼ਿੰਦਾਬਾਦ।' ਜਦਕਿ ਇੱਕ ਹੋਰ ਨੇ ਲਿਿਖਿਆ, 'ਮੈਂ ਫ਼ਿਲਮ ਰਿਲੀਜ਼ ਹੋਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ'
ਸੰਨੀ ਦਿਓਲ ਨੇ 15 ਅਗਸਤ ਦੇ ਖਾਸ ਮੌਕੇ 'ਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਸੰਨੀ ਦਿਓਲ ਸ਼ੂਟਿੰਗ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। ਰਿਲੀਜ਼ ਡੇਟ ਸਾਹਮਣੇ ਆਉਣ ਤੋਂ ਬਾਅਦ, ਪ੍ਰਸ਼ੰਸਕ ਪਹਿਲਾਂ ਹੀ 22 ਜਨਵਰੀ ਦੀ ਉਡੀਕ ਕਰ ਰਹੇ ਹਨ।
'ਬਾਰਡਰ 2' ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਸੰਨੀ ਦਿਓਲ ਦੇ ਨਾਲ ਵਰੁਣ ਧਵਨ, ਅਹਾਨ ਸ਼ੈੱਟੀ, ਦਿਲਜੀਤ ਦੋਸਾਂਝ, ਮੇਧਾ ਰਾਣਾ, ਮੋਨਾ ਸਿੰਘ ਅਤੇ ਸੋਨਮ ਬਾਜਵਾ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ, ਵਰੁਣ ਧਵਨ ਦਾ ਫਿਲਮ ਤੋਂ ਮੁੱਛਾਂ ਵਾਲਾ ਪਹਿਲਾ ਲੁੱਕ ਸਾਹਮਣੇ ਆਇਆ ਸੀ। ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ।