Akshay Kumar: ਅਕਸ਼ੇ ਕੁਮਾਰ ਨਾਲ ਫੋਟੋ ਖਿਚਾਉਣ ਆਏ ਦਿਵਯੰਗ ਪ੍ਰਸ਼ੰਸਕ ਨਾਲ ਬਦਸਲੂਕੀ, ਸਕਿਊਰਟੀ ਨੇ ਕਮੀਜ਼ ਤੋਂ ਫੜ ਖਿੱਚਿਆ
ਵੀਡਿਓ ਵਾਇਰਲ
Akshay Kumar News: ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਦੇਖਿਆ ਗਿਆ। ਉਨ੍ਹਾਂ ਦੀ ਆਉਣ ਵਾਲੀ ਫਿਲਮ "ਵੈਲਕਮ ਟੂ ਦ ਜੰਗਲ" ਦੀ ਅਦਾਕਾਰਾ ਦਿਸ਼ਾ ਪਟਾਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਦੋਵਾਂ ਨੂੰ ਹਵਾਈ ਅੱਡੇ 'ਤੇ ਇਕੱਠੇ ਕੈਦ ਕੀਤਾ ਗਿਆ। ਇਸ ਦੌਰਾਨ, ਇੱਕ ਅਪਾਹਜ ਵਿਅਕਤੀ ਅਕਸ਼ੈ ਕੋਲ ਫੋਟੋ ਲਈ ਆਇਆ। ਆਓ ਜਾਣਦੇ ਹਾਂ ਅੱਗੇ ਕੀ ਹੋਇਆ।
ਅਕਸ਼ੈ ਕੁਮਾਰ ਅਤੇ ਦਿਸ਼ਾ ਪਟਾਨੀ ਕੈਜ਼ੁਅਲ ਕੱਪੜਿਆਂ ਵਿੱਚ ਦਿਖਾਈ ਦਿੱਤੇ। ਅਕਸ਼ੈ ਕਾਲੇ ਰੰਗ ਦਾ ਜੈਕਟ ਪਹਿਨੇ ਦਿਖਾਈ ਦਿੱਤੇ, ਜਦੋਂ ਕਿ ਦਿਸ਼ਾ ਨੇ ਚਾਕਲੇਟ ਰੰਗ ਦੀ ਪੈਂਟ ਅਤੇ ਚਿੱਟਾ ਟੈਂਕ ਟੌਪ ਪਾਇਆ ਹੋਇਆ ਸੀ। ਜਦੋਂ ਅਕਸ਼ੈ ਨੂੰ ਪਾਪਰਾਜ਼ੀ ਕੈਮਰਿਆਂ ਦੇ ਸਾਹਮਣੇ ਦੇਖਿਆ ਗਿਆ, ਤਾਂ ਇੱਕ ਦੀਵਿਆਂਗ ਵਿਅਕਤੀ ਫੋਟੋ ਲਈ ਐਕਟਰ ਕੋਲ ਆਇਆ। ਅਕਸ਼ੈ ਨੇ ਆਪਣਾ ਹੱਥ ਉਸ ਆਦਮੀ ਦੀ ਪਿੱਠ 'ਤੇ ਰੱਖਿਆ। ਸਭ ਠੀਕ ਹੀ ਚੱਲ ਰਿਹਾ ਦੀ ਕਿ ਅਕਸ਼ੈ ਦੀ ਸਕਿਊਰਟੀ ਨੇ ਤੁਰੰਤ ਉਸ ਆਦਮੀ ਨੂੰ ਹਟਾ ਦਿੱਤਾ। ਇਸਤੋਂ ਬਾਅਦ ਹੁਣ ਲੋਕ ਅਕਸ਼ੈ ਕੁਮਾਰ ਦਾ ਜਬਰਦਸਤ ਵਿਰੋਧ ਕਰ ਰਹੇ ਹਨ।
ਲੋਕਾਂ ਨੇ ਅਕਸ਼ੈ ਕੁਮਾਰ ਦੀ ਆਲੋਚਨਾ ਕੀਤੀ
ਜਿਵੇਂ ਹੀ ਵੀਡੀਓ ਸਾਹਮਣੇ ਆਇਆ, ਪ੍ਰਸ਼ੰਸਕਾਂ ਨੇ ਕਈ ਟਿੱਪਣੀਆਂ ਕੀਤੀਆਂ। ਇੱਕ ਯੂਜ਼ਰ ਨੇ ਲਿਖਿਆ, "ਅਕਸ਼ੈ ਕੁਮਾਰ ਨੇ ਆਪਣੇ ਫੈਨ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਅਕਸ਼ੈ ਕੁਮਾਰ ਨੇ ਸਹੀ ਨਹੀਂ ਕੀਤਾ। ਜੇਕਰ ਅਕਸ਼ੈ ਦੀ ਥਾਂ ਸਲਮਾਨ ਹੁੰਦਾ, ਤਾਂ ਇਹ ਕਦੇ ਨਾ ਹੁੰਦਾ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਸਲਮਾਨ ਖਾਨ ਅਜਿਹਾ ਕਦੇ ਨਾ ਕਰਦਾ।" ਸਪੱਸ਼ਟ ਤੌਰ 'ਤੇ, ਲੋਕਾਂ ਨੂੰ ਅਕਸ਼ੈ ਦਾ ਰਵੱਈਆ ਪਸੰਦ ਨਹੀਂ ਆਇਆ।