Akshay Kumar: ਅਕਸ਼ੈ ਕੁਮਾਰ ਨਾਲ ਹੋਇਆ ਹਾਦਸਾ, ਐਕਟਰ ਦੇ ਕਾਫ਼ਿਲੇ ਨਾਲ ਟਕਰਾਈ ਕਾਰ
ਸੋਮਵਾਰ ਨੂੰ ਹੋਇਆ ਹਾਦਸਾ
Akshay Kumar Security Accident: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਸਕਿਊਰਟੀ ਵਾਲੀ ਕਾਰ ਸੋਮਵਾਰ ਨੂੰ ਮੁੰਬਈ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਹਵਾਈ ਅੱਡੇ ਤੋਂ ਆਪਣੇ ਜੁਹੂ ਘਰ ਵਾਪਸ ਆ ਰਹੇ ਸਨ। ਰਿਪੋਰਟਾਂ ਅਨੁਸਾਰ, ਇੱਕ ਤੇਜ਼ ਰਫ਼ਤਾਰ ਮਰਸੀਡੀਜ਼ ਨੇ ਇੱਕ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਅਦਾਕਾਰ ਦੀ ਸੁਰੱਖਿਆ ਟੀਮ ਦੀ ਗੱਡੀ ਨਾਲ ਟਕਰਾ ਗਈ। ਇਹ ਹਾਦਸਾ ਮੁੰਬਈ ਦੇ ਜੁਹੂ ਵਿੱਚ ਸਿਲਵਰ ਬੀਚ ਕੈਫੇ ਨੇੜੇ ਵਾਪਰਿਆ। ਇਸ ਦਾ ਇੱਕ ਵੀਡਿਓ ਵੀ ਸਾਹਮਣੇ ਆਇਆ ਹੈ। ਦੇਖੋ ਇਹ ਵੀਡੀਓ
ਕਿਸਮਤ ਨਾਲ ਬਚ ਗਿਆ ਅਦਾਕਾਰ ਤੇ ਉਸਦੀ ਪਤਨੀ, ਦੂਜੀ ਕਾਰ ਵਿੱਚ ਸਨ ਮੌਜੂਦ
ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਅੱਗੇ ਇੱਕ ਹੋਰ ਕਾਰ ਵਿੱਚ ਸਨ। ਟੱਕਰ ਮਾਰਨ ਵਾਲੀ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅਜੇ ਤੱਕ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਆਟੋ-ਰਿਕਸ਼ਾ ਚਾਲਕ ਅਤੇ ਯਾਤਰੀ ਨੂੰ ਡਾਕਟਰੀ ਸਹਾਇਤਾ ਲਈ ਲਿਜਾਇਆ ਗਿਆ। ਕਿਸੇ ਨੂੰ ਵੀ ਗੰਭੀਰ ਸੱਟ ਦੀ ਰਿਪੋਰਟ ਨਹੀਂ ਮਿਲੀ ਹੈ। ਹਾਲਾਂਕਿ, ਆਟੋ-ਰਿਕਸ਼ਾ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਅਕਸ਼ੈ ਦੀ ਟੀਮ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਅਕਸ਼ੈ ਕੁਮਾਰ ਦਾ ਵਰਕ ਫਰੰਟ
ਦੱਸ ਦਈਏ ਕਿ ਅਕਸ਼ੈ ਪ੍ਰਿਯਦਰਸ਼ਨ ਦੀ ਆਉਣ ਵਾਲੀ ਫਿਲਮ, "ਹੈਵਾਨ" ਵਿੱਚ ਸੈਫ ਅਲੀ ਖਾਨ ਅਤੇ ਸੈਯਾਮੀ ਖੇਰ ਦੇ ਨਾਲ ਵੀ ਦਿਖਾਈ ਦੇਣਗੇ। ਰਿਪੋਰਟਾਂ ਦੇ ਅਨੁਸਾਰ, ਇਸਨੂੰ 2026 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਹੈ।