Amitabh Bachchan: ਕੌਣ ਬਣੇਗਾ ਕਰੋੜਪਤੀ ਵਿੱਚ ਅਮਿਤਾਭ ਬੱਚਨ ਨਾਲ ਬਦਤਮੀਜ਼ੀ, ਵੀਡਿਓ ਵਾਇਰਲ

ਅਮਿਤਾਭ ਨੇ ਖਿਝ ਕੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ

Update: 2025-10-13 17:22 GMT

Kaun Banega Crorepati: ਅਮਿਤਾਭ ਬੱਚਨ ਦੇ ਰਿਐਲਿਟੀ ਕੁਇਜ਼ ਸ਼ੋਅ "ਕੌਨ ਬਨੇਗਾ ਕਰੋੜਪਤੀ" ਦੇ ਵਿਸ਼ੇਸ਼ ਸੈਗਮੈਂਟ "ਕੇਬੀਸੀ ਜੂਨੀਅਰ" ਵਿੱਚ ਇੱਕ ਬੱਚਾ ਆਇਆ। ਇਹ ਬੱਚਾ ਬੇਹੱਦ ਬਦਤਮੀਜ਼ ਸੀ। ਉਸਨੇ ਅਮਿਤਾਭ ਬੱਚਨ ਨਾਲ ਸਹੀ ਢੰਗ ਨਾਲ ਗੱਲ ਨਹੀਂ ਕੀਤੀ। ਇਹੀ ਨਹੀਂ ਕਈ ਥਾਵਾਂ ਤੇ ਉਹ ਬਿੱਗ ਬੀ ਦੇ ਨਾਲ ਬਦਤਮੀਜ਼ੀ ਕਰਦਾ ਨਜ਼ਰ ਆਇਆ। ਇਸਦਾ ਵੀਡਿਓ ਹੁਣ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ ਅਤੇ ਦਰਸ਼ਕ ਕਾਫੀ ਗ਼ੁੱਸੇ ਵਿੱਚ ਹਨ। 

ਇਸ਼ਿਤ ਭੱਟ ਨਾਮ ਦਾ ਇਹ ਬੱਚਾ ਗੁਜਰਾਤ ਦੇ ਗਾਂਧੀਨਗਰ ਤੋਂ ਆਇਆ ਸੀ ਅਤੇ ਉਹ ਫਾਸਟੈਸਟ ਫਿੰਗਰ ਫਰਸਟ ਜਿੱਤ ਕੇ ਹੌਟ ਸੀਟ 'ਤੇ ਬੈਠਾ, ਤਾਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਇੰਨਾ ਵਿਗੜਿਆ ਹੋਇਆ ਹੋਵੇਗਾ ਅਤੇ ਬਦਸਲੂਕੀ ਕਰੇਗਾ। ਪੰਜਵੀਂ ਜਮਾਤ ਦੇ ਵਿਦਿਆਰਥੀ ਇਸ਼ਿਤ ਨੇ ਅਮਿਤਾਭ ਬੱਚਨ ਪ੍ਰਤੀ ਆਪਣੇ ਵਿਵਹਾਰ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਹੁਣ ਇਸ ਬੱਚੇ ਨੂੰ ਸੋਸ਼ਲ ਮੀਡੀਆ 'ਤੇ ਭਾਰੀ ਟ੍ਰੋਲ ਕੀਤਾ ਜਾ ਰਿਹਾ ਹੈ। ਮੈਗਾਸਟਾਰ ਅਮਿਤਾਭ ਬੱਚਨ ਨੇ ਵੀ ਇਸ ਬੱਚੇ ਦਾ ਨਾਮ ਲਏ ਬਿਨਾਂ ਇਸ ਘਟਨਾ ਬਾਰੇ ਪੋਸਟ ਕੀਤਾ ਹੈ।

"ਕੌਨ ਬਨੇਗਾ ਕਰੋੜਪਤੀ" ਵਿੱਚ ਹੌਟ ਸੀਟ 'ਤੇ ਪਹੁੰਚਣ ਵਾਲਾ ਇਹ ਬੱਚਾ ਇੱਕ ਰੁਪਿਆ ਵੀ ਨਾ ਜਿੱਤ ਸਕਿਆ, ਪਰ ਆਪਣੇ ਮਾਪਿਆਂ ਦਾ ਨਾਮ ਜ਼ਰੂਰ ਡਾੱਬਕੇ ਚਲਾ ਗਿਆ। ਇਸ਼ਿਤ ਪੂਰੇ ਸਮੇਂ ਦੌਰਾਨ ਓਵਰ ਕਾਨਫੀਡੇਂਟ ਦਿਖਾਈ ਦਿੱਤਾ ਅਤੇ 83 ਸਾਲਾ ਅਮਿਤਾਭ ਬੱਚਨ ਨਾਲ ਬਦਤਮੀਜ਼ੀ ਕਰਦਾ ਰਿਹਾ। ਉਸਨੇ ਅਮਿਤਾਭ ਬੱਚਨ ਨੂੰ ਕਿਹਾ, "ਅਰੇ, ਸਰ, ਆਪਣਾ ਮੂੰਹ ਬੰਦ ਕਰੋ, ਜਵਾਬ ਦੱਸੋ।" ਕਈ ਵਾਰ ਆਪਣੇ ਰਵੱਈਏ ਨਾਲ ਅਤੇ ਕਈ ਵਾਰ ਆਪਣੇ ਲਹਿਜੇ ਨਾਲ, ਉਸਨੇ ਅਮਿਤਾਭ ਬੱਚਨ ਦੇ ਨਾਲ ਨਾਲ ਦਰਸ਼ਕਾਂ ਨੂੰ ਵੀ ਗੁੱਸਾ ਦਿਵਾਇਆ। ਇਸ਼ਿਤ ਨੇ ਅਮਿਤਾਭ ਨੂੰ ਕਿਹਾ, "ਮੈਨੂੰ ਗੇਮ ਦੇ ਰੂਲਜ਼ ਸਮਝਾਉਣਾ ਸ਼ੁਰੂ ਨਾ ਕਰੋ, ਮੈਂ ਸਾਰੇ ਰੂਲਜ਼  ਜਾਣਦਾ ਹਾਂ।" ਇਸ ਬੱਚੇ ਦੀ ਵੀਡਿਓ ਅੱਗ ਵਾਂਗ ਵਾਇਰਲ ਹੋ ਰਹੀ ਹੈ ਅਤੇ ਲੋਕ ਇਸਨੂੰ ਰੱਜ ਕੇ ਟਰੋਲ ਕਰ ਰਹੇ ਹਨ। ਹੇਠਾਂ ਲਿੰਕ 'ਤੇ ਕਲਿੱਕ ਕਰ ਦੇਖੋ ਵੀਡਿਓ;

Child Misbehaved With Amitabh Bachchan At KBC

ਬੱਚੇ ਦੀ ਬਦਤਮੀਜ਼ੀ ਤੋਂ ਖਿਝ ਗਏ ਬਿੱਗ ਬੀ ਦੇ ਫੈਨਜ਼ 

ਅਮਿਤਾਭ ਬੱਚਨ ਨੇ ਨਾਮ ਲਏ ਬਿਨਾਂ ਆਪਣੀ X ਪੋਸਟ ਵਿੱਚ ਲਿਖਿਆ, "ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ, ਮੈਂ ਸਿਰਫ਼ ਹੈਰਾਨ ਹਾਂ।"




 

ਇਸ 'ਤੇ ਕਈ ਲੋਕਾਂ ਨੇ ਕਮੈਂਟਸ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ, "ਤੁਹਾਨੂੰ ਹੈਰਾਨ ਹੋਣਾ ਚਾਹੀਦਾ ਹੈ, ਸਰ, ਕਿ ਅਜਿਹੇ ਬੱਚੇ ਕਨਟੈਸਟੈਂਟ ਵਜੋਂ ਆਉਂਦੇ ਹਨ।" ਇੱਕ ਹੋਰ ਨੇ ਲਿਖਿਆ, "ਕਹਿਣ ਲਈ ਕੁਝ ਨਹੀਂ ਹੈ, ਤੁਹਾਨੂੰ ਉਸਨੂੰ ਉੱਥੇ ਹੀ ਦੋ ਥੱਪੜ ਮਾਰਨੇ ਚਾਹੀਦੇ ਸੀ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਸਰ, ਤੁਹਾਨੂੰ ਇਸ ਬੱਚੇ ਨੂੰ ਆਪਣਾ ਅਸਲੀ ਭੂਤਨਾਥ ਰੂਪ ਦਿਖਾਉਣਾ ਚਾਹੀਦਾ ਸੀ।" 

Tags:    

Similar News