Avengers Doomsday: ਅਵੈਂਜਰਜ਼ ਫ਼ੈਨਜ਼ ਲਈ ਖੁਸ਼ਖ਼ਬਰੀ, ਕੈਪਟਨ ਅਮੈਰੀਕਾ ਤੇ ਥੌਰ ਦੀ ਧਮਾਕੇਦਾਰ ਵਾਪਸੀ, ਦੇਖੋ ਨਵਾਂ ਟੀਜ਼ਰ
ਜਾਣੋ ਕਦੋਂ ਰਿਲੀਜ਼ ਹੋਵੇਗੀ Avengers Doomsday
Avengers Doomsday New Teaser Out Now: ਮਾਰਵਲ ਸਿਨੇਮੈਟਿਕ ਯੂਨੀਵਰਸ ਦੀ "ਐਵੇਂਜਰਸ: ਡੂਮਸਡੇ" 2026 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ, ਜਿਸਦਾ ਵਿਦੇਸ਼ੀ ਦਰਸ਼ਕਾਂ ਅਤੇ ਭਾਰਤੀ ਪ੍ਰਸ਼ੰਸਕਾਂ ਦੋਵਾਂ ਦੁਆਰਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਪਹਿਲਾ ਟੀਜ਼ਰ ਰਿਲੀਜ਼ ਹੋਇਆ ਸੀ। ਪ੍ਰਸ਼ੰਸਕ ਨੂੰ ਫਿਲਮ ਦਾ ਪਹਿਲਾ ਟੀਜ਼ਰ ਕਾਫੀ ਪਸੰਦ ਆਇਆ ਦੀ। ਇਸਤੋਂ ਬਾਅਦ ਹੁਣ "ਐਵੇਂਜਰਸ: ਡੂਮਸਡੇ" ਦਾ ਇੱਕ ਹੋਰ ਟੀਜ਼ਰ ਰਿਲੀਜ਼ ਹੋਇਆ ਹੈ। ਯਕੀਨ ਮੰਨੋ ਇਹ ਤੁਹਾਨੂੰ ਬੇਹੱਦ ਪਸੰਦ ਆਉਣ ਵਾਲਾ ਹੈ।
ਪਹਿਲੇ ਟੀਜ਼ਰ ਵਿੱਚ ਕ੍ਰਿਸ ਇਵਾਨਸ, ਉਰਫ਼ ਕੈਪਟਨ ਅਮਰੀਕਾ, ਇੱਕ ਬੱਚੇ ਦੇ ਨਾਲ ਦਿਖਾਇਆ ਗਿਆ ਸੀ, "ਐਵੇਂਜਰਸ: ਡੂਮਸਡੇ" ਦੇ ਦੂਜੇ ਟੀਜ਼ਰ ਵਿੱਚ ਕ੍ਰਿਸ ਹੇਮਸਵਰਥ ਨੂੰ ਥੌਰ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਫਿਲਮ ਬਾਰੇ ਹੋਰ ਜਾਣਕਾਰੀ ਸਾਂਝੀ ਕਰੀਏ ਤੁਸੀਂ ਦੇਖੋ ਫਿਲਮ ਦਾ ਤਾਜ਼ਾ ਟੀਜ਼ਰ
ਜੰਗ ਤੇ ਨਿਕਲਣ ਦੀ ਤਿਆਰੀ ਕਰ ਰਿਹਾ ਥੌਰ
ਦੂਜਾ ਟੀਜ਼ਰ ਥੌਰ ਅਤੇ ਉਸਦੇ ਉੱਪਰ ਕੇਂਦ੍ਰਿਤ ਹੈ, ਜਿਸ ਵਿੱਚ ਥੌਰ ਨੂੰ ਆਪਣੀ ਗੋਦ ਲਈ ਧੀ, ਆਪਣੇ ਪਿਆਰ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹੋਏ ਦਿਖਾਇਆ ਗਿਆ ਹੈ, ਕਿਉਂਕਿ ਉਹ ਜੰਗ ਤੇ ਨਿਕਲਣ ਦੀ ਤਿਆਰੀ ਕਰ ਰਿਹਾ ਹੈ। ਥੌਰ ਦੀ ਪ੍ਰੇਮਿਕਾ ਨੂੰ ਪਹਿਲੀ ਦਫ਼ਾ 2022 ਦੀ ਫਿਲਮ, ਥੌਰ: ਲਵ ਐਂਡ ਥੰਡਰ ਵਿੱਚ ਦਿਖਾਇਆ ਗਿਆ ਸੀ।
ਟੀਜ਼ਰ ਸ਼ਾਂਤ ਜੰਗਲ ਅਤੇ ਥੌਰ ਦੀ ਅਵਾਜ਼ ਨਾਲ ਸ਼ੁਰੂ ਹੁੰਦਾ ਹੈ। ਜੰਗਲ ਦੇ ਵਿਚਕਾਰ, ਥੌਰ ਆਪਣੇ ਸਵਰਗਵਾਸੀ ਪਿਤਾ, ਓਡਿਨ ਨੂੰ ਪ੍ਰਾਰਥਨਾ ਕਰਦਾ ਹੈ ਕਿ ਉਹ ਉਸਨੂੰ ਆਪਣੀ ਧੀ ਦੀ ਰੱਖਿਆ ਕਰਨ ਦੀ ਹਿੰਮਤ ਦੇਵੇ ਕਿਉਂਕਿ ਉਹ ਡਾਕਟਰ ਡੂਮ ਨਾਲ ਲੜਨ ਲਈ ਐਵੇਂਜਰਸ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਹੈ।
ਕਦੋਂ ਰਿਲੀਜ਼ ਹੋਵੇਗੀ ਫਿਲਮ
ਦੱਸ ਦਈਏ ਕਿ ਇਹ ਫਿਲਮ 18 ਦਸੰਬਰ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਮਾਰਵਲ ਫ਼ੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿਉੰਕਿ ਇਸ ਫਿਲਮ ਵਿੱਚ ਇੱਕ ਵਾਰ ਫਿਰ ਤੋਂ ਸਾਰੇ ਅਵੈਂਜਰਜ਼ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਆਖਰੀ ਵਾਰ ਸਾਰੇ ਅਵੈਂਜਰਜ਼ ਨੂੰ "ਐਂਡਗੇਮ" ਵਿੱਚ ਇਕੱਠੇ ਦੇਖਿਆ ਗਿਆ ਸੀ।