Amitabh Bachchan Birthday: ਸਾਈਕਲ ਚਲਾ ਕੇ ਦਿੱਲੀ ਤੋਂ ਚੰਡੀਗੜ੍ਹ ਕਿਉੰ ਗਏ ਅਮਿਤਾਭ ਬੱਚਨ?

ਵਜ੍ਹਾ ਕਰੇਗੀ ਹੈਰਾਨ

Update: 2025-10-11 07:03 GMT

Amitabh Bachchan 83rd Birthday: ਸਦੀ ਦੇ ਮਹਾਂਨਾਇਕ ਤੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਅੱਜ ਯਾਨੀ 11 ਅਕਤੂਬਰ ਨੂੰ ਅਪਣਾ 83ਵਾਂ ਜਨਮਦਿਨ ਮਨਾ ਰਹੇ ਹਨ। ਬਿੱਗ ਬੀ ਦੇ ਜਨਮਦਿਨ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਵੱਡੀ ਲਾਈਨ ਲੱਗੀ ਹੋਈ ਹੈ। ਬਿੱਗ ਬੀ ਦੇ ਘਰ ਦੇ ਬਾਹਰ ਫੈਨਜ਼ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਹੀ ਨਹੀਂ ਫਿਲਮੀ ਕਲਾਕਾਰ ਵੀ ਸੀਨੀਅਰ ਬੱਚਨ ਨੂੰ ਵਧਾਈਆਂ ਦੇ ਰਹੇ ਹਨ ਅਤੇ ਨਾਲ ਹੀ ਉਹਨਾਂ ਦੇ ਲਈ ਦੁਆਵਾਂ ਮੰਗ ਰਹੇ ਹਨ। ਇਸ ਮੌਕੇ ਅਸੀਂ ਤੁਹਾਨੂੰ ਅੱਜ ਅਮਿਤਾਭ ਬੱਚਨ ਨਾਲ ਜੁੜਿਆ ਇੱਕ ਕਿੱਸਾ ਸੁਣਾਉਣ ਜਾ ਰਹੇ ਹਾਂ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਓਗੇ। ਤਾਂ ਚੱਲੋ ਸ਼ੁਰੂ ਕਰਦੇ ਹਾਂ।

ਦਰਅਸਲ, ਇਹ ਕਿੱਸਾ 60 ਦੇ ਦਹਾਕਿਆਂ ਦਾ ਹੈ। ਜਦੋਂ ਬਿੱਗ ਬੀ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ। ਉਸ ਸਮੇਂ ਉਹਨਾਂ ਨੂੰ ਕਾਲਜ ਵਿੱਚ ਦਾਖਲਾ ਨਹੀਂ ਮਿਲ ਰਿਹਾ ਸੀ। ਅਮਿਤਾਭ ਬੱਚਨ ਨੇ ਖੁਦ ਇਕਲਸ ਕਿੱਸੇ ਦਾ ਜ਼ਿਕਰ ਕੀਤਾ ਦੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਗ੍ਰੈਜੂਏਸ਼ਨ ਵਿੱਚ ਦਾਖਲਾ ਨਹੀਂ ਮਿਲ ਰਿਹਾ ਸੀ। "ਕਿਸੇ ਨੇ ਮੈਨੂੰ ਕਿਹਾ ਕਿ ਮੈਂ ਚੰਡੀਗੜ੍ਹ ਵਿਚ ਦਾਖਲਾ ਲਵਾਂਗਾ ਅਤੇ ਇਸ ਲਈ ਮੈਂ ਸਾਈਕਲ 'ਤੇ ਚੰਡੀਗੜ੍ਹ ਚਲਾ ਗਿਆ। ਬਾਅਦ ਵਿਚ ਕੁਝ ਹੋਰ ਖੋਜ ਕਰਨ ਤੋਂ ਬਾਅਦ ਮੈਨੂੰ ਦਿੱਲੀ ਵਿਚ ਦਾਖਲਾ ਮਿਲ ਗਿਆ। ਇਸ ਤੋਂ ਬਾਅਦ ਮੈਂ ਬੀ.ਐਸ.ਸੀ. ਵਿੱਚ ਦਾਖਲਾ ਲਿਆ। ਇਸ ਤਰ੍ਹਾਂ ਬਿੱਗ ਬੀ ਦਾ ਪੜਾਈ ਦਾ ਜਨੂੰਨ ਉਹਨਾਂ ਨੂੰ ਸਾਈਕਲ ਤੇ ਦਿੱਲੀ ਤੋਂ ਚੰਡੀਗੜ੍ਹ ਲੈਕੇ ਚਲਾ ਗਿਆ। ਦੱਸ ਦਈਏ ਕਿ ਅਮਿਤਾਭ ਬੱਚਨ ਫਿਲਮ ਇੰਡਸਟਰੀ ਦੇ ਸਭ ਤੋਂ ਪੜ੍ਹੇ ਲਿਖੇ ਐਕਟਰਾਂ ਵਿੱਚੋਂ ਇੱਕ ਹਨ। ਉਹਨਾਂ ਨੇ ਐਮ ਐੱਸ ਸੀ ਕੀਤੀ ਹੋਈ ਹੈ।

Tags:    

Similar News