ਅਨੰਤ ਅੰਬਾਨੀ ਦੇ ਵਿਆਹ 'ਚ ਬੱਚਨ ਪਰਿਵਾਰ ਤੋਂ ਅਲਗ ਦਿਖਾਈ ਦਿੱਤੀ ਐਸ਼ਵਰਿਆ
ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਦਿਖਾਈ ਦਿੱਤੇ ਅਤੇ ਉਨ੍ਹਾਂ ਵੱਲੋਂ ਕੁਝ ਸਵਾਲ ਵੀ ਖੜ੍ਹੇ ਕੀਤੇ ਗਏ ਕਿ , “ਐਸ਼ਵਰਿਆ ਆਪਣੀ ਧੀ ਨਾਲ ਹਮੇਸ਼ਾ ਇਕੱਲੀ ਹੀ ਕਿਉਂ ਰਹਿੰਦੀ ਹੈ;
ਮੁੰਬਈ : ਜਿੱਥੇ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੇ ਵਿਆਹ ਵਿੱਚ ਦਰਾਰਾਂ ਬਾਰੇ ਲੋਕਾਂ ਵੱਲੋਂ ਕਈ ਅਨੁਮਾਨ ਲਾਏ ਜਾ ਰਹੇ ਨੇ ਜਿਸ ਤੋਂ ਬਾਅਦ ਮੁੰਬਈ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਬਾਅਦ ਇਹ ਚਰਚਾਵਾਂ ਹੋਰ ਤੇਜ਼ ਹੁੰਦਿਆਂ ਦਿਖਾਈ ਦਿੱਤੀਆਂ, ਦੱਸਦਈਏ ਕਿ ਇਸ ਵਿਆਹ ਮੌਕੇ ਐਸ਼ਵਰਿਆ ਆਪਣੇ ਪਤੀ ਜਾਂ ਬੱਚਨ ਪਰਿਵਾਰ ਦੇ ਕਿਸੇ ਹੋਰ ਮੈਂਬਰ ਤੋਂ ਬਿਨਾਂ ਆਪਣੀ ਬੇਟੀ ਆਰਾਧਿਆ ਬੱਚਨ ਦੇ ਨਾਲ ਵਿਆਹ 'ਚ ਪਹੁੰਚੇ ਦਿਖਾਈ ਦਿੱਤੇ । ਅਭਿਸ਼ੇਕ ਬੱਚਨ ਦੇ ਧਰਮ ਪਤਨੀ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਵੱਖਰੇ ਤੌਰ 'ਤੇ ਪਹੁੰਚੇ ਦਿਖਾਈ ਦਿੱਤੇ । ਵਿਆਹ ਲਈ ਪਹੁੰਚੇ ਅਮਿਤਾਭ ਬੱਚਨ ਆਪਣੀ ਧਰਮ ਪਤਨੀ ਜਯਾ ਬੱਚਨ ਦਾ ਹੱਥ ਫੜ ਚੱਲਦੇ ਨਜ਼ਰ ਆਏ । ਉਨ੍ਹਾਂ ਤੋਂ ਬਾਅਦ ਉਨ੍ਹਾਂ ਦਾ ਬੇਟਾ ਅਭਿਸ਼ੇਕ ਬੱਚਨ, ਬੇਟੀ ਸ਼ਵੇਤਾ ਨੰਦਾ, ਜਵਾਈ ਨਿਖਿਲ ਨੰਦਾ ਅਤੇ ਉਨ੍ਹਾਂ ਦੇ ਬੱਚੇ ਨਵਿਆ ਅਤੇ ਅਗਸਤਿਆ ਉਨ੍ਹਾਂ ਦੇ ਨਾਲ ਚੱਲਦੇ ਨਜ਼ਰ ਆਏ । ਪਿਛਲੇ ਕੁਝ ਸਾਲਾਂ ਤੋਂ ਇਸ ਜੋੜੇ ਬਾਰੇ ਕਈ ਅਫਵਾਹਾਂ ਉੱਡੀਆਂ ਸਨ ਪਰ 16 ਸਾਲ ਬਾਅਦ ਤਲਾਕ ਹੋਣ ਦੀ ਅਫਵਾਹ ਨੇ ਇਨ੍ਹਾਂ ਦੇ ਫੈਨਸ ਨੂੰ ਇਸ ਮੌਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਰ ਇਸ ਅਫਵਾਹਾਂ ਤੋਂ ਬਾਅਦ ਉਨ੍ਹਾਂ ਨੇ ਹਾਲ ਹੀ ਵਿੱਚ ਹੋਲੀ ਪੂਜਾ ਇਕੱਠੇ ਮਨਾ ਕੇ ਇਨ੍ਹਾਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਐਸ਼ਵਰਿਆ ਰਾਏ ਨੇ ਵੀ ਅਭਿਸ਼ੇਕ ਬੱਚਨ ਨਾਲ 17ਵੀਂ ਵਰ੍ਹੇਗੰਢ ਦੀ ਤਸਵੀਰ ਸ਼ੇਅਰ ਕੀਤੀ ਸੀ। ਆਪਣੇ ਸਦੀਵੀ ਪਿਆਰ ਅਤੇ ਸਾਂਝੇਦਾਰੀ ਦਾ ਜਸ਼ਨ ਮਨਾਉਂਦੇ ਹੋਏ, ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਨੇ 20 ਅਪ੍ਰੈਲ ਨੂੰ ਆਪਣੇ ਵਿਆਹ ਦੀ 17ਵੀਂ ਵਰ੍ਹੇਗੰਢ ਮਨਾਈ।
ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਦਿਖਾਈ ਦਿੱਤੇ ਅਤੇ ਉਨ੍ਹਾਂ ਵੱਲੋਂ ਕੁਝ ਸਵਾਲ ਵੀ ਖੜ੍ਹੇ ਕੀਤੇ ਗਏ ਕਿ , “ਐਸ਼ਵਰਿਆ ਆਪਣੀ ਧੀ ਨਾਲ ਹਮੇਸ਼ਾ ਇਕੱਲੀ ਕਿਉਂ ਰਹਿੰਦੀ ਹੈ ਜਦਕਿ ਬਾਕੀ ਪਰਿਵਾਰਕ ਮੈਂਬਰ ਇਕੱਠੇ ਹੁੰਦੇ ਹਨ? ਇੱਥੋਂ ਤੱਕ ਕਿ ਅਭਿਸ਼ੇਕ ਵੀ ਆਪਣੀ ਪਤਨੀ ਨਾਲ ਰਹਿਣ ਦੀ ਖੇਚਲ ਨਹੀਂ ਕਰਦੇ ਅਤੇ ਆਪਣੇ ਪਰਿਵਾਰ ਨਾਲ ਇੱਕਲੇ ਹੀ ਕਿਉਂ ਆਉਂਦੇ ਹਨ । ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਐਸ਼ਵਰਿਆ ਨੇ ਲਾਲ ਅਨਾਰਕਲੀ ਸੂਟ, ਇੱਕ ਚੰਕੀ ਐਮਰਾਲਡ ਹਾਰ ਅਤੇ ਮੰਗਟਿਕਾ ਪਹਿਨਿਆ ਹੋਇਆ ਸੀ। ਆਰਾਧਿਆ ਹਰੇ ਰੰਗ ਦੇ ਸੂਟ ਅਤੇ ਸਾਦੀ ਮਾਂਗਟਿਕਾ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ।