ਤਲਾਕ ਦੀਆਂ ਅਫਵਾਹਾਂ ਦੌਰਾਨ ਏਰਪੋਰਟ 'ਤੇ ਦਿਖਾਈ ਦਿੱਤੇ ਐਸ਼ਵਰਿਆ ਅਤੇ ਅਰਾਧਿਆ
ਤਸਵੀਰਾਂ 'ਚ ਆਪਣੀ ਮਾਂ ਨਾਲ ਏਅਰਪੋਰਟ ਤੋਂ ਬਾਹਰ ਆ ਰਹੀ ਆਰਾਧਿਆ ਬੱਚਨ ਕੈਮਰੇ ਦੇ ਵਿੱਚ ਕੈਦ ਹੋਏ ,ਦੋਵੇਂ ਕੈਮਰਿਆਂ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਵੀ ਨਜ਼ਰ ਆਏ ।;
ਮੁੰਬਈ : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਛਿੜੀ ਚਰਚਾ ਤੋਂ ਬਾਅਦ ਹੁਣ ਐਸ਼ਵਰਿਆ ਰਾਏ ਅਤੇ ਆਰਾਧਿਆ ਬੱਚਨ ਏਰਪੋਰਟ ਤੇ ਦਿਖਾਈ ਦਿੱਤੇ ਜਿੰਨ੍ਹਾਂ ਨੇ ਆਪਣੀ ਖੂਬਸੂਰਤ ਪਹਿਰਾਵੇ ਨਾਲ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ । ਤਸਵੀਰਾਂ 'ਚ ਆਪਣੀ ਮਾਂ ਨਾਲ ਏਅਰਪੋਰਟ ਤੋਂ ਬਾਹਰ ਆ ਰਹੀ ਆਰਾਧਿਆ ਬੱਚਨ ਕੈਮਰੇ ਦੇ ਵਿੱਚ ਕੈਦ ਹੋਏ ,ਦੋਵੇਂ ਕੈਮਰਿਆਂ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਵੀ ਨਜ਼ਰ ਆਏ । ਆਰਾਧਿਆ ਦੇ ਐਕਸਪ੍ਰੈਸ ਦੇਖਣ ਯੋਗ ਸਨ । ਆਪਣੀਆਂ ਵੱਡੀਆਂ ਅੱਖਾਂ ਨਾਲ, ਉਹ ਫਲੈਸ਼ ਲਾਈਟ ਵਿੱਚ ਵੀ ਹੱਸਦੀ ਨਜ਼ਰ ਆ ਰਹੀ ਸਨ । ਇਸ ਵਾਰ ਉਹ ਆਪਣੀ ਮਾਂ ਦਾ ਹੱਥ ਫੜੇ ਬਿਨਾਂ ਹੀ ਅੱਗੇ ਵਧਦੀ ਦਿਖਾਈ ਦਿੱਤੀ । ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਆਰਾਧਿਆ ਨੇ ਟਰੈਕ ਪੈਂਟ ਦੇ ਨਾਲ ਬੈਂਗਣੀ ਰੰਗ ਦੀ ਕੈਜ਼ੂਅਲ ਟੀ-ਸ਼ਰਟ ਪਾਈ ਹੈ ਜੋ ਉਨ੍ਹਾਂ ਤੇ ਕਾਫੀ ਜੱਚ ਦੀ ਨਜ਼ਰ ਆ ਰਹੀ ਹੈ । ਤਸਵੀਰਾਂ ਚ ਇਹ ਵੀ ਦੇਖਿਆ ਗਿਆ ਕਿ ਐਸ਼ਵਰਿਆ ਤੇਜ਼ੀ ਨਾਲ ਕਾਰ 'ਚ ਚੜ੍ਹਦੇ ਹੀ ਪੈਪਸ 'ਤੇ ਮੁਸਕਰਾਉਂਦੀ ਨਜ਼ਰ ਆਈ । ਜਦੋਂ ਕਿ ਨੈਟੀਜ਼ਨ ਨਿਰਾਸ਼ ਸਨ ਕਿ ਇਹ ਮਾਂ-ਧੀ ਦੀ ਜੋੜੀ ਜ਼ਿਆਦਾਤਰ ਅਭਿਸ਼ੇਕ ਤੋਂ ਬਿਨਾਂ ਦੇਖੀ ਜਾਂਦੀ ਹੈ ।
ਅਭਿਸ਼ੇਕ ਅਤੇ ਐਸ਼ਵਰਿਆ ਦੇ ਵਿੱਚਕਾਰ ਤਲਾਕ ਅਫਵਾਹਾਂ ਇੰਝ ਹੋਇਆਂ ਸਨ ਸ਼ੁਰੂ
ਪਿਛਲੇ ਇੱਕ ਸਾਲ ਵਿੱਚ ਕਈ ਵਾਰ ਬੱਚਨ ਪਰਿਵਾਰ ਅਤੇ ਐਸ਼ਵਰਿਆ ਰਾਏ ਵਿਚਕਾਰ ਤਣਾਅ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਕਈ ਮੌਕਿਆਂ 'ਤੇ ਐਸ਼ਵਰਿਆ ਰਾਏ ਇਕੱਲੀ ਨਜ਼ਰ ਆਈ, ਜੇਕਰ ਕੋਈ ਉਨ੍ਹਾਂ ਦੇ ਨਾਲ ਸੀ ਤਾਂ ਉਹ ਸਿਰਫ ਆਰਾਧਿਆ ਸੀ। ਪਿਛਲੇ ਸਾਲ ਪੈਰਿਸ ਫੈਸ਼ਨ ਵੀਕ 'ਚ ਸਿਰਫ ਆਰਾਧਿਆ ਹੀ ਐਸ਼ਵਰਿਆ ਰਾਏ ਨੂੰ ਸਪੋਰਟ ਕਰਦੀ ਨਜ਼ਰ ਆਈ ਸੀ, ਜਦਕਿ ਜੈ ਬੱਚਨ ਅਤੇ ਸ਼ਵੇਤਾ ਬੱਚਨ ਉਥੇ ਪੈਰਿਸ 'ਚ ਹੀ ਮੌਜੂਦ ਸਨ । ਉਦੋਂ ਤੋਂ ਅਜਿਹੀਆਂ ਗੱਲਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਵੱਖ ਹੋਣ ਦੀਆਂ ਸਾਰੀਆਂ ਅਫਵਾਹਾਂ ਦੇ ਵਿਚਕਾਰ ਅਭਿਸ਼ੇਕ ਬੱਚਨ ਨੇ ਤਲਾਕ ਨਾਲ ਜੁੜੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਪਸੰਦ ਕੀਤਾ ਹੈ। ਇਸ ਤੋਂ ਬਾਅਦ ਹੀ ਤਣਾਅ ਦੀਆਂ ਅਫਵਾਹਾਂ ਨੂੰ ਹੋਰ ਬਲ ਮਿਲਿਆ ।