LMIA ਤੋਂ ਬਗੈਰ Work permit ਜਾਰੀ ਰਹਿਣਗੇ
ਕੈਨੇਡਾ ਸਰਕਾਰ ਨੇ ਪੰਜਾਬੀ ਨੌਜਵਾਨਾਂ ਦੇ ਦਿਲ ਦੀ ਗੱਲ ਸੁਣਦਿਆਂ ਐਲ.ਐਮ.ਆਈ.ਏ. ਤੋਂ ਬਗੈਰ ਵਰਕ ਪਰਮਿਟ ਜਾਰੀ ਕਰਨ ਵਾਲੀ ਇੰਮੀਗ੍ਰੇਸ਼ਨ ਯੋਜਨਾ 2 ਸਾਲ ਵਾਸਤੇ ਵਧਾ ਦਿਤੀ ਹੈ
ਟੋਰਾਂਟੋ : ਕੈਨੇਡਾ ਸਰਕਾਰ ਨੇ ਪੰਜਾਬੀ ਨੌਜਵਾਨਾਂ ਦੇ ਦਿਲ ਦੀ ਗੱਲ ਸੁਣਦਿਆਂ ਐਲ.ਐਮ.ਆਈ.ਏ. ਤੋਂ ਬਗੈਰ ਵਰਕ ਪਰਮਿਟ ਜਾਰੀ ਕਰਨ ਵਾਲੀ ਇੰਮੀਗ੍ਰੇਸ਼ਨ ਯੋਜਨਾ 2 ਸਾਲ ਵਾਸਤੇ ਵਧਾ ਦਿਤੀ ਹੈ। ਜੀ ਹਾਂ, ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਤੋਂ ਬਿਨਾਂ ਵਰਕ ਪਰਮਿਟ ਵਾਲਾ ਪ੍ਰੋਗਰਾਮ ਹੁਣ 22 ਮਾਰਚ 2028 ਤੱਕ ਜਾਰੀ ਰਹੇਗਾ ਅਤੇ ਟੀਅਰ 0 ਜਾਂ ਟੀਅਰ 1 ਵਿਚ ਸ਼ਾਮਲ ਕਿੱਤਿਆਂ ਅਧੀਨ ਵਰਕ ਪਰਮਿਟ ਮੰਗਣ ਵਾਲਿਆਂ ਦੀਆਂ ਅਰਜ਼ੀਆਂ ਫ਼ਾਸਟ ਪ੍ਰੋਸੈਸਿੰਗ ਸ਼੍ਰੇਣੀ ਤਹਿਤ ਵਿਚਾਰੀਆਂ ਜਾਣਗੀਆਂ। ਇਨੋਵੇਸ਼ਨ ਸਟ੍ਰੀਮ ਵਾਲੇ ਵਰਕ ਪਰਮਿਟ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਮਿਲਦੇ ਹਨ ਜੋ ਗਲੋਬਲ ਹਾਈਪਰ ਗ੍ਰੋਥ ਪ੍ਰੋਜੈਕਟ ਦਾ ਹਿੱਸਾ ਬਣੀਆਂ ਕੰਪਨੀਆਂ ਵਿਚ ਨੌਕਰੀ ਚਾਹੁੰਦੇ ਹੋਣ।
ਕੈਨੇਡਾ ਸਰਕਾਰ ਨੇ ਇੰਮੀਗ੍ਰੇਸ਼ਨ ਯੋਜਨਾ 2 ਸਾਲ ਵਧਾਈ
ਇਸ ਵੇਲੇ ਲਾਈਟ ਸਪੀਡ ਕਾਮਰਸ, ਵੀਵੋ ਕ੍ਰੌਪ ਪ੍ਰੋਟੈਕਸ਼ਨ, ਡੂਸ਼ੇਨੇ ਫ਼ਾਰਮਾਸੂਟੀਕਲ ਗਰੂਪ, ਕਲੀਓ, ਕਲੇਰੀਅਸ ਮੋਬਾਈਲ ਹੈਲਥ ਅਤੇ ਸੈੱਲ ਕਾਰਟ ਵਰਗੀਆਂ ਅੱਠ ਕੰਪਨੀਆਂ ਪ੍ਰੋਜੈਕਟ ਵਿਚ ਸ਼ਾਮਲ ਹਨ। ਵਰਕ ਪਰਮਿਟ ਦੀ ਇਸ ਯੋਜਨਾ ਅਧੀਨ ਟੀਅਰ 0 ਜਾਂ ਟੀਅਰ 1 ਕਿੱਤਿਆਂ ਅਧੀਨ ਵਰਕ ਪਰਮਿਟ ਹਾਸਲ ਕਰਨ ਵਾਲੇ ਵਿਦੇਸ਼ ਨਾਗਰਿਕਾਂ ਦੇ ਜੀਵਨ ਸਾਥੀ ਓਪਨ ਵਰਕ ਪਰਮਿਟ ਦੇ ਹੱਕਦਾਰ ਬਣ ਜਾਂਦੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਜ਼ਿਆਦਾਤਰ ਨੌਕਰੀਆਂ ਵਾਸਤੇ ਵਰਕ ਪਰਮਿਟ ਜਾਰੀ ਕਰਦਿਆਂ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਤੋਂ ਹਾਂਪੱਖੀ ਐਲ.ਐਮ.ਆਈ.ਏ. ਹਾਸਲ ਕਰਨਾ ਹੁੰਦਾ ਹੈ।
ਜੀਵਨ ਸਾਥੀਆਂ ਨੂੰ ਓਪਨ ਵਰਕ ਪਰਮਿਟ ਦੀ ਸਹੂਲਤ ਵੀ ਮਿਲੇਗੀ
ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦੀ ਹਰੀ ਝੰਡੀ ਦਰਸਾਉਂਦੀ ਹੈ ਕਿ ਸਬੰਧਤ ਕੰਪਨੀ ਜਾਂ ਇੰਪਲੌਇਰ ਨੂੰ ਕੈਨੇਡਾ ਵਿਚ ਢੁਕਵੇਂ ਕਿਰਤੀ ਨਹੀਂ ਮਿਲ ਰਹੇ ਅਤੇ ਉਹ ਵਿਦੇਸ਼ੀ ਕਾਮੇ ਨੂੰ ਭਰਤੀ ਕਰਨਾ ਚਾਹੁੰਦੇ ਹਨ ਪਰ ਇਸ ਨਾਲ ਕੈਨੇਡੀਅਨ ਕਿਰਤੀ ਬਾਜ਼ਾਰ ਉਤੇ ਕੋਈ ਮਾੜਾ ਅਸਰ ਨਹੀਂ ਪਵੇਗਾ। 6 ਫ਼ੀ ਸਦੀ ਤੋਂ ਵੱਧ ਬੇਰੁਜ਼ਗਾਰੀ ਵਾਲੇ ਇਲਾਕਿਆਂ ਵਿਚ ਇਸ ਵੇਲੇ ਐਲ.ਐਮ.ਆਈ.ਏ. ’ਤੇ ਪਾਬੰਦੀ ਲੱਗੀ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪਿਛਲੇ ਦਿਨੀਂ ਐਚ-1ਬੀ ਕਾਮਿਆਂ ਨੂੰ ਮੁਲਕ ਵਿਚ ਸੱਦਣ ਦੀ ਇੱਛਾ ਜ਼ਾਹਰ ਕੀਤੀ ਗਈ ਜੋ ਇਕ ਲੱਖ ਡਾਲਰ ਦੀ ਫ਼ੀਸ ਲਾਗੂ ਹੋਣ ਕਰ ਕੇ ਅਮਰੀਕਾ ਜਾਣ ਦੇ ਸਮਰੱਥ ਨਹੀਂ। ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਵਿਚ ਸ਼੍ਰੇਣੀਆਂ ਦੇ ਆਧਾਰ ’ਤੇ ਪਰਮਾਨੈਂਟ ਰੈਜ਼ੀਡੈਂਸੀ ਦਾ ਘੇਰਾ ਵਧਾਇਆ ਗਿਆ ਹੈ ਅਤੇ ਕੈਨੇਡੀਅਨ ਤਜਰਬੇ ਵਾਲੇ ਟੈਕ ਕਾਮਿਆਂ ਜਾਂ ਖੋਜੀ ਵਿਗਿਆਨੀਆਂ ਨੂੰ ਤਰਜੀਹ ਦਿਤੀ ਜਾ ਰਹੀ ਹੈ।