ਟੋਰਾਂਟੋ ’ਚ ਪਤਨੀ ਨੂੰ ਤੇਲ ਪਾ ਕੇ ਸਾੜਨ ਵਾਲਾ ਪਤੀ ਦੋਸ਼ੀ ਠਹਿਰਾਇਆ

ਕੈਨੇਡਾ ਵਿਚ ਪਤਨੀ ਨੂੰ ਤੇਲ ਪਾ ਕੇ ਸਾੜਨ ਵਾਲੇ ਪਤੀ ਨੂੰ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ।;

Update: 2024-10-19 11:37 GMT

ਟੋਰਾਂਟੋ : ਕੈਨੇਡਾ ਵਿਚ ਪਤਨੀ ਨੂੰ ਤੇਲ ਪਾ ਕੇ ਸਾੜਨ ਵਾਲੇ ਪਤੀ ਨੂੰ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ। 17 ਜੂਨ 2022 ਨੂੰ ਸ਼ਰਾਬ ਅਤੇ ਫੈਂਟਾਨਿਲ ਦੇ ਨਸ਼ੇ ਵਿਚ ਚੂਰ ਪਤਨੀ ਵੱਲੋਂ ਕੀਤੀ ਵਾਰਦਾਤ ਨੂੰ ਅਦਾਲਤ ਨੇ ਹੌਲਨਾਕ ਕਰਾਰ ਦਿਤਾ। ਪਤੀ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਉਸ ਨੂੰ ਆਪਣੀ ਪਤਨੀ ਦੇ ਲਾਲ ਵਾਲਾਂ ਤੋਂ ਚਿੜ ਸੀ ਅਤੇ ਉਹ ਸਿਰਫ ਵਾਲ ਸਾੜਨਾ ਚਾਹੁੰਦਾ ਸੀ ਪਰ ਅਦਾਲਤ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ। ਉਨਟਾਰੀਓ ਦੀ ਸੁਪੀਰੀਅਰ ਕੋਰਟ ਦੀ ਜਸਟਿਸ ਜੇਨ ਕੈਲੀ ਨੇ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿਤਾ।

ਗੈਸੋਲੀਨ ਛਿੜਕ ਕੇ ਲਾ ਦਿਤੀ ਸੀ, ਵਾਲਾਂ ਦੇ ਰੰਗ ਤੋਂ ਆਉਂਦੀ ਸੀ ਚਿੜ੍ਹ

ਟੋਰਾਂਟੋ ਦੇ ਚੈਸਟਰ ਲਾ ਬੁਲੇਵਾਰਡ ਵਿਚ ਵਾਪਰੀ ਵਾਰਦਾਤ ਨਾਲ ਸਬੰਧਤ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਊਚ ’ਤੇ ਬੈਠੀ ਪਤਨੀ ਉਤੇ ਗੈਸੋਲੀਨ ਛਿੜਕ ਦਿੰਦਾ ਹੈ ਅਤੇ ਜਦੋਂ ਉਹ ਭੱਜਣ ਦਾ ਯਤਨ ਕਰਦੀ ਹੈ ਤਾਂ ਉਸ ਦਾ ਪਿੱਛਾ ਕਰਦਿਆਂ ਲਾਈਟਰ ਨਾਲ ਅੱਗ ਲਾ ਦਿੰਦਾ ਹੈ। ਪਤਨੀ ਦਾ 80 ਫੀ ਸਦੀ ਸਰੀਰ ਸੜ ਗਿਆ ਅਤੇ ਅਗਲੇ ਦਿਨ ਹਸਪਤਾਲ ਵਿਚ ਦਮ ਤੋੜ ਗਈ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਕੀਤੀ ਵਾਰਦਾਤ ਲਈ ਚੰਗੀ ਜਾਂ ਮਾੜੀ ਸੋਚ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਅਤੇ ਦੋਸ਼ੀ 25 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੁੰਦਾ। ਅਦਾਲਤ ਵੱਲੋਂ ਸਜ਼ਾ ਦਾ ਐਲਾਨ 7 ਨਵੰਬਰ ਨੂੰ ਕੀਤਾ ਜਾਵੇਗਾ।

Tags:    

Similar News