‘ਕੁਝ ਲੋਕਾਂ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਜੇਬਾਂ ਭਰਨ ਲਈ ਕੈਨੇਡਾ ਸੱਦਿਆ’

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਹੈਰਾਨਕੁੰਨ ਟਿੱਪਣੀ ਕਰਦਿਆਂ ਕਿਹਾ ਹੈ ਕਿ ਕੁਝ ਲੋਕਾਂ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਥੇ ਪੜ੍ਹਨ ਵਾਸਤੇ ਨਹੀਂ ਸਗੋਂ ਆਪਣੇ ਮਕਸਦ ਪੂਰੇ ਕਰਨ ਵਾਸਤੇ ਸੱਦਿਆ ਅਤੇ ਵੱਡੇ ਪੱਧਰ ’ਤੇ ਇਸ ਯੋਜਨਾ ਦੀ ਦੁਰਵਰਤੋਂ ਕੀਤੀ

Update: 2024-08-30 12:04 GMT

ਟੋਰਾਂਟੋ : ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਹੈਰਾਨਕੁੰਨ ਟਿੱਪਣੀ ਕਰਦਿਆਂ ਕਿਹਾ ਹੈ ਕਿ ਕੁਝ ਲੋਕਾਂ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਥੇ ਪੜ੍ਹਨ ਵਾਸਤੇ ਨਹੀਂ ਸਗੋਂ ਆਪਣੇ ਮਕਸਦ ਪੂਰੇ ਕਰਨ ਵਾਸਤੇ ਸੱਦਿਆ ਅਤੇ ਵੱਡੇ ਪੱਧਰ ’ਤੇ ਇਸ ਯੋਜਨਾ ਦੀ ਦੁਰਵਰਤੋਂ ਕੀਤੀ ਗਈ। ਇਹੋ ਹਾਲ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਮਾਮਲੇ ਵਿਚ ਰਿਹਾ ਅਤੇ ਵੱਡੇ ਪੱਧਰ ਇਸ ਯੋਜਨਾ ਦੀ ਵੀ ਰੱਜ ਕੇ ਦੁਰਵਰਤੋਂ ਕੀਤੀ ਗਈ। ਕ੍ਰਿਸਟੀਆ ਫਰੀਲੈਂਡ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਫੌਰਨ ਵਰਕਰਜ਼ ਭਖਵੀਂ ਬਹਿਸ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਨਵੇਂ ਕੈਨੇਡੀਅਨ ਵਜੋਂ ਦੇਖਿਆ ਜੋ ਮੁਲਕ ਵਾਸਤੇ ਵੱਧ ਤੋਂ ਵੱਧ ਯੋਗਦਾਨ ਦੀ ਸਮਰੱਥਾ ਰਖਦੇ ਸਨ। ਜ਼ਿਆਦਾਤਰ ਮਾਮਲਿਆਂ ਵਿਚ ਸਭ ਠੀਕ-ਠਾਕ ਵੀ ਰਿਹਾ ਪਰ ਕੁਝ ਲੋਕ ਸਿਸਟਮ ਦੀ ਦੁਰਵਰਤੋਂ ਕਰਨ ਤੋਂ ਬਾਜ਼ ਨਾ ਆਏ।’’

ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤੀ ਹੈਰਾਨਕੁੰਨ ਟਿੱਪਣੀ

ਫਰੀਲੈਂਡ ਦਾ ਇਸ਼ਾਰਾ ਉਨ੍ਹਾਂ ਵਿਦਿਅਕ ਅਦਾਰਿਆਂ ਵੱਲ ਸੀ ਜੋ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਨਹੀਂ ਸਗੋਂ ਮੋਟੀਆਂ ਫੀਸਾਂ ਵਸੂਲਣ ਵਾਸਤੇ ਸੱਦ ਰਹੇ ਸਨ। ਆਰਜ਼ੀ ਵਿਦੇਸ਼ੀ ਕਾਮਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਮਗਰੋਂ ਪੈਦਾ ਹੋਏ ਗੈਰਸਾਧਾਰਣ ਹਾਲਾਤ ਨੂੰ ਵੇਖਦਿਆਂ ਗਿਣਤੀ ਵਧਾਈ ਗਈ ਜਿਸ ਨੂੰ ਹੁਣ ਮੁੜ ਬੰਦਿਸ਼ਾਂ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ ਹੈ। ਜਿਹੜੀਆਂ ਥਾਵਾਂ ’ਤੇ ਬੇਰੁਜ਼ਗਾਰੀ ਦਰ 6 ਫੀ ਸਦੀ ਜਾਂ ਇਸ ਤੋਂ ਵੱਧ ਹੋਵੇਗੀ, ਉਥੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਿਆ ਨਹੀਂ ਜਾ ਸਕੇਗਾ। ਦੂਜੇ ਪਾਸੇ ਮਾਇਗ੍ਰੈਂਟ ਵਰਕਰਜ਼ ਅਲਾਇੰਸ ਫੌਰ ਚੇਂਜ ਦੇ ਕਾਰਜਕਾਰੀ ਡਾਇਰੈਕਟਰ ਸਈਅਦ ਹੁਸੈਨ ਨੇ ਕਿਹਾ ਕਿ ਬੇਰੁਜ਼ਗਾਰੀ, ਘੱਟ ਉਜਰਤਾਂ ਅਤੇ ਮਹਿੰਗੇ ਘਰਾਂ ਵਾਸਤੇ ਪ੍ਰਵਾਸੀ ਬਿਲਕੁਲ ਜ਼ਿੰਮੇਵਾਰ ਨਹੀਂ। ਇਨ੍ਹਾਂ ਸਮੱਸਿਆਵਾਂ ਦੀ ਜੜ ਇੰਪਲੌਇਰਜ਼ ਵੱਲੋਂ ਕੀਤਾ ਜਾਣ ਵਾਲਾ ਸ਼ੋਸ਼ਣ ਅਤੇ ਅਸਫਲ ਨੀਤੀਆਂ ਹਨ।

ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ ਦੀ ਦੁਰਵਰਤੋਂ ਦਾ ਜ਼ਿਕਰ ਵੀ ਕੀਤਾ

ਆਰਜ਼ੀ ਤੌਰ ’ਤੇ ਆਉਣ ਵਾਲੇ ਪ੍ਰਵਾਸੀ ਵੀ ਸਮਾਜ ਦੀ ਸਿਰਜਣਾਂ ਕਰਨ ਵਿਚ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਬਲੀ ਕਾ ਬੱਕਰਾ ਬਣਾਉਣ ਦੀ ਬਜਾਏ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ। ਇਥੇ ਦਸਣਾ ਬਣਦਾ ਹੈ ਕਿ ਆਉਂਦੀ 26 ਸਤੰਬਰ ਤੋਂ ਉਨ੍ਹਾਂ ਖਿਤਿਆਂ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ ਜਿਥੇ ਬੇਰੁਜ਼ਗਾਰੀ ਦਰ 6 ਫੀ ਸਦੀ ਜਾਂ ਇਸ ਤੋਂ ਵੱਧ ਹੋਵੇਗੀ। ਇਸ ਤੋਂ ਪਹਿਲਾਂ ਮੌਂਟਰੀਅਲ ਵਿਖੇ ਪਹਿਲਾਂ ਹੀ ਘੱਟ ਉਜਰਤ ਵਾਲੇ ਵਿਦੇਸ਼ੀ ਕਾਮਿਆਂ ਆਮਦ ਕਿਊਬੈਕ ਸਰਕਾਰ ਵੱਲੋਂ ਬੰਦ ਕੀਤੀ ਜਾ ਚੁੱਕੀ ਹੈ।

Tags:    

Similar News