Canada ‘ਚ ਨਾਮੀ Businessman ਦੇ House‘ਤੇ ਤਾੜ-ਤਾੜ
ਕੈਨੇਡਾ 'ਚ ਇੱਕ ਵਾਰ ਫਿਰ ਤਾੜ-ਤਾੜ ਗੋਲੀਆਂ ਚੱਲੀਆਂ ਨੇ।ਜ਼ਬਰੀ ਵਸੂਲੀ ਨੂੰ ਲੈ ਕੇ ਨਿੱਤ ਹੁੰਦੀਆਂ ਇਨ੍ਹਾਂ ਹੌਲਨਾਕ ਘਟਨਾਵਾਂ ਨਾਲ ਹਾਲਾਤ ਇਹ ਹਨ ਕਿ ਲੋਕ ਹੁਣ ਆਪਣੇ ਘਰਾਂ ‘ਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।ਅਜੇ ਪਿਛਲੀ ਦਿਨੀ ਇੱਕ ਪੰਜਾਬੀ ਪਰਿਵਾਰ ’ਤੇ ਹੋਈ ਗੋਲੀਬਾਰੀ ਮਗਰੋਂ ਫਿਰੌਤੀ ਦਾ ਮਾਮਲਾ ਠੰਡਾ ਵੀ ਨਹੀਂ ਸੀ ਹੋਇਆ ਜਿਸ ਦੇ ਚਲਦੇ ਪਰਿਵਾਰ ਵੱਲੋਂ ਕੈਨੇਡਾ ਵੀ ਛੱਡ ਦਿੱਤਾ ਗਿਆ। ਹੁਣ ਇਕ ਹੋਰ ਕਾਰੋਬਾਰੀ ਦੇ ਘਰ ਨੂੰ ਟਾਰਗੇਟ ਕੀਤਾ ਗਿਆ।
ਬੀਸੀ (ਪਰਵਿੰਦਰ ਕੁਮਾਰ): ਕੈਨੇਡਾ 'ਚ ਇੱਕ ਵਾਰ ਫਿਰ ਤਾੜ-ਤਾੜ ਗੋਲੀਆਂ ਚੱਲੀਆਂ ਨੇ।ਜ਼ਬਰੀ ਵਸੂਲੀ ਨੂੰ ਲੈ ਕੇ ਨਿੱਤ ਹੁੰਦੀਆਂ ਇਨ੍ਹਾਂ ਹੌਲਨਾਕ ਘਟਨਾਵਾਂ ਨਾਲ ਹਾਲਾਤ ਇਹ ਹਨ ਕਿ ਲੋਕ ਹੁਣ ਆਪਣੇ ਘਰਾਂ ‘ਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ।ਅਜੇ ਪਿਛਲੀ ਦਿਨੀ ਇੱਕ ਪੰਜਾਬੀ ਪਰਿਵਾਰ ’ਤੇ ਹੋਈ ਗੋਲੀਬਾਰੀ ਮਗਰੋਂ ਫਿਰੌਤੀ ਦਾ ਮਾਮਲਾ ਠੰਡਾ ਵੀ ਨਹੀਂ ਸੀ ਹੋਇਆ ਜਿਸ ਦੇ ਚਲਦੇ ਪਰਿਵਾਰ ਵੱਲੋਂ ਕੈਨੇਡਾ ਵੀ ਛੱਡ ਦਿੱਤਾ ਗਿਆ। ਹੁਣ ਇਕ ਹੋਰ ਕਾਰੋਬਾਰੀ ਦੇ ਘਰ ਨੂੰ ਟਾਰਗੇਟ ਕੀਤਾ ਗਿਆ।
ਆਰਸੀਐੱਮਪੀ ਦੇ ਮੁਤਾਬਕ ਲੈਂਗਲੀ ਵਿੱਚ 232 ਸਟ੍ਰੀਟ ਦੇ 6900 ਬਲਾਕ ਦੇ ਤੜਕ ਸਵਾਰ ਫਾਇਰਿੰਗ ਦੀ ਰਿਪੋਰਟ ਹੋਈ।ਟਰੱਕਿੰਗ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ।ਸ਼ੁਰੂਆਤ ਜਾਂਚ ਦੇ ਵਿੱਚ ਇਸ ਨੂੰ ਜ਼ਬਰੀ ਵਸੂਲੀ ਨਾਲ ਸਬੰਧਤ ਮਾਮਲਾ ਦੱਸਿਆ ਜਾ ਰਿਹਾ।
ਪੂਰੇ ਘਟਨਾਕ੍ਰਮ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਕਿ ਹਮਲਾਵਰ ਇੱਕ ਗੂੜੇ ਰੰਗ ਦੀ ਸੇਡਾਨ ਵਿੱਚ ਆਉਂਦੇ ਹਨ ਤੇ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇਸ ਹੌਲਨਾਕ ਘਟਨਾ ਨੰੁ ਅੰਜ਼ਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਿਸ ਤਰ੍ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ।
ਕਾਬਲੇਗੌਰ ਹੈ ਕਿ ਨਿਸ਼ਾਨਾ ਬਣਾਈ ਗਈ ਜਾਇਦਾਦ ’ਤੇ ਦੋ ਘਰਾਂ ਚੋਂ ਇੱਕ ਟਰੱਕਿੰਗ ਕੰਪਨੀ ਚੌਹਾਨ ਫਰੇਟ ਫਾਰ-ਵਰਡਰਜ਼ ਦੀ ਮਲਕੀਅਤ ਹੈ।ਹਾਲਾਕਿ ਇਸ ਗੋਲੀਬਾਰੀ ਦੀ ਘਟਨਾ ਵਿੱਚ ਗਣੀਮਤ ਇਹ ਰਹੀ ਕਿ ਕੋਈ ਵੀ ਪਰਿਵਾਰ ਮੈਂਬਰ ਜ਼ਖਮੀ ਨਹੀਂ ਹੋਇਆ।ਪਰ ਡਰ ਤੇ ਦਹਿਸ਼ਤ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ।ਘਟਨਾ ਦੀ ਸੂਚਨਾ ਮਿਲਦੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਹੁਣ ਹਰ ਪੱਖ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਗੋਲੀਬਾਰੀ ਕਿਉਂ ਕੀਤੀ ਗਈ ਇਸ ਸਬੰਧੀ ਜਾਂਚ ਪੜਤਾਲ ਜਾਰੀ ਹੈ।ਪੁਲਿਸ ਨੂੰ ਮੌਕੇ ਤੋਂ ਫਰਾਰ ਹੋਏ ਹਮਲਾਵਰਾਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ।ਆਸ ਪਾਸ ਦੇ ਇਲਾਕੇ ‘ਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਤਾਂ ਜੋ ਹਮਲਾਵਰਾਂ ਦਾ ਕੋਈ ਸੁਰਾਗ ਮਿਲ ਸਕੇ।ਅਜਿਹੇ ‘ਚ ਆਰਸੀਐੱਮਪੀ ਵੱਲੋਂ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਜੇਕਰ ਤੁਸੀਂ ਸੀਸੀਟੀਵੀ ਤਸਵੀਰਾਂ ‘ਚ ਨਜ਼ਰ ਆ ਰਹੇ ਹਮਲਾਵਰਾਂ ਨਾਲ ਕੋਈ ਜਾਣਕਾਰੀ ਦੇਣਾ ਚਾਹੋ ਤਾਂ 604-532-322 ਤੇ ਕਾਲ ਕਰ ਸਕਦੇ ਹੋ।
ਤੁਹਾਨੂੰ ਦੱਸਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਇਸ ਤਰ੍ਹਾਂ ਕਾਰੋਬਾਰੀਆਂ ਨੂੰ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਇਸ ਘਟਨਾ ਇਕ ਕੁਝ ਘੰਟੇ ਪਹਿਲਾਂ ਡੈਲਟਾ ਦੇ ਇੱਕ ਘਰ ‘ਤੇ ਵੀ ਫਾਇਰਿੰਗ ਹੋਈ ਸੀ ।ਉਸ ਮਾਮਲੇ ਨੂੰ ਜ਼ਬਰੀ ਵਸੂਲੀ ਨਾਲ ਜੋੜ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।