ਕੈਨੇਡਾ ਵਿਚ ਰੇਲ ਕਾਮਿਆਂ ਦੀ ਹੜਤਾਲ ਸ਼ੁਰੂ

ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਮਾਲ ਦੀ ਢੋਆ-ਢੁਆਈ ਕਰਨ ਵਾਲੀਆਂ ਦੋਵੇਂ ਪ੍ਰਮੁੱਖ ਰੇਲਵੇ ਕੰਪਨੀਆਂ ਦਾ ਚੱਕਾ ਜਾਮ ਹੋ ਗਿਆ।;

Update: 2024-08-22 11:59 GMT

ਟੋਰਾਂਟੋ : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਮਾਲ ਦੀ ਢੋਆ-ਢੁਆਈ ਕਰਨ ਵਾਲੀਆਂ ਦੋਵੇਂ ਪ੍ਰਮੁੱਖ ਰੇਲਵੇ ਕੰਪਨੀਆਂ ਦਾ ਚੱਕਾ ਜਾਮ ਹੋ ਗਿਆ। ਦੇਰ ਰਾਤ ਤੱਕ ਹੋਈ ਗੱਲਬਾਤ ਦੇ ਬਾਵਜੂਦ ਰੇਲਵੇ ਕੰਪਨੀਆਂ ਅਤੇ ਮੁਲਾਜ਼ਮ ਯੂਨੀਅਨ ਕਿਸੇ ਸਮਝੌਤੇ ’ਤੇ ਨਾ ਪੁੱਜ ਸਕੇ। ਹੜਤਾਲ ਕਾਰਨ ਰੋਜ਼ਾਨਾ ਇਕ ਅਰਬ ਡਾਲਰ ਦੇ ਮਾਲ ਦੀ ਢੋਆ-ਢੁਆਈ ਨਹੀਂ ਹੋ ਸਕੇਗੀ ਅਤੇ ਹਜ਼ਾਰਾਂ ਮੁਸਾਫਰਾਂ ਨੂੰ ਵੀ ਆਪਣੀ ਮੰਜ਼ਿਲ ’ਤੇ ਪੁੱਜਣ ਲਈ ਦਿੱਕਤਾਂ ਦਾ ਟਾਕਰਾ ਕਰਨਾ ਪਵੇਗਾ। ਮੌਂਟਰੀਅਲ ਅਤੇ ਕੈਲਗਰੀ ਦੇ ਹੋਟਲਾਂ ਵਿਚ ਅੱਧੀ ਰਾਤ ਤੱਕ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ ਤਾਂ ਹੜਤਾਲ ਨੂੰ ਟਾਲਿਆ ਜਾ ਸਕੇ ਪਰ ਦੋਵੇਂ ਧਿਰਾਂ ਇਕ-ਦੂਜੇ ਗੰਭੀਰ ਨਾ ਹੋਣ ਦਾ ਦੋਸ਼ ਲਾ ਰਹੀਆਂ ਹਨ।

ਰੇਲ ਕੰਪਨੀਆਂ ਅਤੇ ਮੁਲਾਜ਼ਮ ਯੂਨੀਅਨ ਵਿਚਾਲੇ ਨਾ ਹੋ ਸਕਿਆ ਸਮਝੌਤਾ

ਟੀਮਸਟਰਜ਼ ਦੇ ਪ੍ਰਧਾਨ ਪੌਲ ਬੂਸ਼ੇ ਨੇ ਦੋਸ਼ ਲਾਇਆ ਕਿ ਰੇਲਵੇ ਕੰਪਨੀਆਂ ਨੂੰ ਕਿਸਾਨਾਂ, ਛੋਟੇ ਕਾਰੋਬਾਰੀਆਂ ਜਾਂ ਆਪਣੇ ਮੁਲਾਜ਼ਮਾਂ ਦੀ ਕੋਈ ਪਰਵਾਹ ਨਹੀਂ। ਰੇਲ ਕੰਪਨੀਆਂ ਦਾ ਇਕੋ ਇਕ ਮਕਸਦ ਆਪਣੇ ਮੁਨਾਫੇ ਵਿਚ ਵਾਧਾ ਕਰਨਾ ਹੈ, ਭਾਵੇਂ ਇਸ ਨਾਲ ਮੁਲਕ ਦਾ ਅਰਥਚਾਰਾ ਹੀ ਪ੍ਰਭਾਵਤ ਕਿਉਂ ਨਾ ਹੁੰਦਾ ਹੋਵੇ। ਇਥੇ ਦਸਣਾ ਬਣਦਾ ਹੈ ਕਿ ਹੜਤਾਲ ਕਰ ਕੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣ ਵਾਲੇ ਖੇਤਰਾਂ ਵਿਚ ਖੇਤੀਬਾੜੀ, ਮਾਇਨਿੰਗ, ਐਨਰਜੀ, ਰਿਟੇਲ, ਆਟੋਮੇਕਿੰਗ ਅਤੇ ਕੰਸਟ੍ਰਕਸ਼ਨ ਸ਼ਾਮਲ ਹਨ। ਸਿਰਫ ਕੈਨੇਡਾ ਵਾਲੇ ਪਾਸੇ ਹੀ ਹੜਤਾਲ ਅਸਰ ਨਹੀਂ ਪਾਵੇਗੀ ਸਗੋਂ ਅਮਰੀਕਾ ਦੇ ਕਈ ਰਾਜਾਂ ਵਿਚ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਤ ਹੋਣਗੇ। ਕੈਨੇਡਾ ਦੀਆਂ ਬੰਦਰਗਾਹਾਂ ’ਤੇ ਕੰਟੇਨਰਾਂ ਦੇ ਢੇਰ ਲੱਗ ਜਾਣਗੇ ਅਤੇ ਇਨ੍ਹਾਂ ਨੂੰ ਲਿਜਾਣ ਵਾਲਾ ਕੋਈ ਨਹੀਂ ਹੋਵੇਗਾ। ਦੂਜੇ ਪਾਸੇ ਟੋਰਾਂਟੋ, ਮੌਂਟਰੀਅਲ ਅਤੇ ਵੈਨਕੂਵਰ ਸਟੇਸ਼ਨਾਂ ਰਾਹੀਂ ਰੋਜ਼ਾਨਾ ਸਫਰ ਕਰਨ ਵਾਲੇ 32 ਹਜ਼ਾਰ ਤੋਂ ਵੱਧ ਮੁਸਾਫਰਾਂ ਦੀਆਂ ਚਿੰਤਾਵਾਂ ਵਧ ਚੁੱਕੀਆਂ ਹਨ।

ਰੋਜ਼ਾਨਾ ਇਕ ਅਰਬ ਡਾਲਰ ਦੇ ਸਮਾਨ ਦੀ ਹੁੰਦੀ ਹੈ ਢੋਆ-ਢੁਆਈ

ਵੈਨਕੂਵਰ ਏਰੀਆ ਵਿਚ ਟ੍ਰਾਂਸÇਲੰਕ ਦੀ ਵੈਸਟ ਕੋਸਟ ਐਕਸਪ੍ਰੈਸ, ਮੈਟਰੋÇਲੰਕਸ ਦੀ ਮਿਲਟਨ ਲਾਈਨ ਅਤੇ ਗਰੇਟਰ ਟੋਰਾਂਟੋ ਐਂਡ ਹੈਮਿਲਟਨ ਏਰੀਆ ਵਿਚ ਹੈਮਿਲਟਨ ਗੋ ਸਟੇਸ਼ਨ ਅਤੇ ਮੌਂਟਰੀਅਲ ਇਲਾਕੇ ਵਿਚ ਹਡਸਨ ਲਾਈਨ ’ਤੇ ਆਵਾਜਾਈ ਬੰਦ ਰਹਿਣ ਦੇ ਆਸਾਰ ਹਨ। ਮੌਂਟਰੀਅਲ ਦੀਆਂ ਤਿੰਨ ਰੇਲਵੇ ਲਾਈਨਾਂਰਾਹੀਂ ਰੋਜ਼ਾਨਾ 21 ਹਜ਼ਾਰ ਮੁਸਾਫਰ ਸਫਰ ਕਰਦੇ ਹਨ ਜਦਕਿ ਗਰੇਟਰ ਟੋਰਾਂਟੋ ਏਰੀਆ ਵਿਚ ਇਹ ਗਿਣਤੀ 8 ਹਜ਼ਾਰ ਤੋਂ ਵੱਘ ਹੈ। ਵੈਨਕੂਵਰ ਵਿਖੇ ਤਿੰਨ ਹਜ਼ਾਰ ਮੁਸਾਫਰ ਰੋਜ਼ਾਨ ਵੈਸਟ ਕੋਸਟ ਐਕਸਪ੍ਰੈਸ ਦੀ ਵਰਤੋਂ ਕਰਦੇ ਹਨ। ਦੱਸ ਦੇਈਏ ਕਿ ਰੇਲਵੇ ਦੀ ਹੜਤਾਲ ਦੇ ਮੱਦੇਨਜ਼ਰ ਟ੍ਰਾਂਸਪੋਰਟ ਕੰਪਨੀਆਂ ਨੇ ਕਮਰ ਕਸ ਲਈ ਹੈ ਜਿਨ੍ਹਾਂ ਨੂੰ ਮਨਮਰਜ਼ੀ ਦਾ ਭਾੜਾ ਮਿਲਣਾ ਸ਼ੁਰੂ ਹੋ ਗਿਆ ਹੈ। ਟਰੱਕ ਡਰਾਈਵਰਾਂ ਨੇ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦਿਤੀ ਸੀ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਟਰੱਕ ਰਾਹੀਂ ਰੇਲਵੇ ਦਾ ਖੱਪਾ ਪੂਰਾ ਕਰਨਾ ਮੁਸ਼ਕਲ ਹੈ।

Similar News