ਕੈਨੇਡਾ ਵਿਚ ਡਿਪੋਰਟ ਹੋਵੇਗਾ ਪੰਜਾਬੀ ਨੌਜਵਾਨ

ਖ਼ਾਲਿਸਤਾਨ ਹਮਾਇਤੀ ਹੋਣ ਦਾ ਦਾਅਵਾ ਕਰਦਿਆਂ ਕੈਨੇਡਾ ਵਿਚ ਪਨਾਹ ਮੰਗਣ ਵਾਲੇ ਗਗਨਦੀਪ ਸਿੰਘ ਦੀ ਅਰਜ਼ੀ ਇਕ ਫ਼ੈਡਰਲ ਅਦਾਲਤ ਨੇ ਰੱਦ ਕਰ ਦਿਤੀ ਹੈ

Update: 2025-11-24 14:04 GMT

ਟੋਰਾਂਟੋ : ਖ਼ਾਲਿਸਤਾਨ ਹਮਾਇਤੀ ਹੋਣ ਦਾ ਦਾਅਵਾ ਕਰਦਿਆਂ ਕੈਨੇਡਾ ਵਿਚ ਪਨਾਹ ਮੰਗਣ ਵਾਲੇ ਗਗਨਦੀਪ ਸਿੰਘ ਦੀ ਅਰਜ਼ੀ ਇਕ ਫ਼ੈਡਰਲ ਅਦਾਲਤ ਨੇ ਰੱਦ ਕਰ ਦਿਤੀ ਹੈ। ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਗਗਨਦੀਪ ਸਿੰਘ ਨੇ 2018 ਤੋਂ ਬਾਅਦ ਕਿਸੇ ਵਿਦਿਅਕ ਸੰਸਥਾ ਵਿਚ ਹਾਜ਼ਰੀ ਨਹੀਂ ਲਾਈ ਅਤੇ ਆਖਰਕਾਰ ਅਸਾਇਲਮ ਕਲੇਮ ਕਰ ਦਿਤਾ। ਗਗਨਦੀਪ ਨੇ ਸਮÇਲੰਗੀ ਹੋਣ ਦਾ ਦਾਅਵਾ ਵੀ ਕੀਤਾ ਅਤੇ ਕਿਹਾ ਕਿ ਭਾਰਤ ਡਿਪੋਰਟ ਕੀਤੇ ਜਾਣ ’ਤੇ ਉਸ ਦੀ ਜਾਨ ਖ਼ਤਰੇ ਵਿਚ ਪੈ ਜਾਵੇਗੀ ਪਰ ਰਫ਼ਿਊਜੀ ਬੋਰਡ ਤੋਂ ਬਾਅਦ ਫੈਡਰਲ ਅਦਾਲਤ ਨੇ ਵੀ ਉਸ ਦੀਆਂ ਦਲੀਲਾਂ ਮੰਨਣ ਤੋਂ ਨਾਂਹ ਕਰ ਦਿਤੀ। ਗਗਨਦੀਪ ਵੱਲੋਂ ਅਦਾਲਤ ਵਿਚ ਪੇਸ਼ ਤੱਥਾਂ ਮੁਤਾਬਕ ਖੁਦ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਦੱਸ਼ਿਆ ਗਿਆ ਅਤੇ ਬਟਾਲਾ ਦੇ ਕਿਸੇ ਸ਼ਖਸ ਨਾਲ ਸਮÇਲੰਗੀ ਸਬੰਧ ਹੋਣ ਦਾ ਜ਼ਿਕਰ ਕੀਤਾ। ਗਗਨਦੀਪ ਮੁਤਾਬਕ ਪੰਜਾਬ ਵਿਚ ਸਮÇਲੰਗੀ ਸਬੰਧਾਂ ਨੂੰ ਮਾਨਤਾ ਨਹੀਂ ਜਿਸ ਦੇ ਮੱਦੇਨਜ਼ਰ ਉਸ ਨੂੰ ਡਿਪੋਰਟ ਕਰਨਾ ਉਸ ਦੀ ਜਾਨ ਵਾਸਤੇ ਵੱਡਾ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਫੈਡਰਲ ਅਦਾਲਤ ਨੇ ਰੱਦ ਕੀਤਾ ਪਨਾਹ ਦਾ ਦਾਅਵਾ

ਅਦਾਲਤ ਨੂੰ ਸਮÇਲੰਗੀ ਸਬੰਧਾਂ ਵਾਲੀ ਕਹਾਣੀ ਬਿਲਕੁਲ ਵੀ ਨਾ ਜਚੀ ਅਤੇ ਖਾਲਿਸਤਾਨ ਹਮਾਇਤੀ ਸਰਗਰਮੀਆਂ ਵਿਚ ਸ਼ਮੂਲੀਅਤ ਬਾਰੇ ਅਦਾਲਤ ਨੇ ਕਿਹਾ ਕਿ ਮੁਢਲੀ ਅਰਜ਼ੀ ਵਿਚ ਅਜਿਹੀ ਕੋਈ ਜਾਣਕਾਰੀ ਦਰਜ ਨਹੀਂ ਸੀ ਕੀਤੀ ਗਈ। ਦੱਸ ਦੇਈਏ ਕਿ ਭਾਰਤੀ, ਖ਼ਾਸ ਤੌਰ ’ਤੇ ਪੰਜਾਬੀ ਨੌਜਵਾਨਾਂ ਵੱਲੋਂ ਰਫ਼ਿਊਜੀ ਬੋਰਡ ਦੇ ਫੈਸਲਿਆਂ ਵਿਰੁੱਧ ਕੈਨੇਡੀਅਨ ਅਦਾਲਤਾਂ ਵਿਚ ਦਾਇਰ ਅਪੀਲਾਂ ਵੀ ਕਾਰਗਰ ਸਾਬਤ ਨਹੀਂ ਹੋ ਰਹੀਆਂ ਅਤੇ 90 ਫ਼ੀ ਸਦੀ ਫੈਸਲੇ ਨਾਂਹ ਵਿਚ ਆ ਰਹੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਸਾਹਮਣੇ ਆਏ 34 ਫੈਸਲਿਆਂ ਵਿਚੋਂ 30, ਪਨਾਹ ਮੰਗਣ ਵਾਲਿਆਂ ਦੇ ਵਿਰੁੱਧ ਰਹੇ। ਮਿਸਾਲ ਵਜੋਂ ਪ੍ਰਦੀਪ ਸਿੰਘ ਬਨਾਮ ਲੋਕ ਸੁਰੱਖਿਆ ਮੰਤਰੀ ਮਾਮਲੇ ਵਿਚ ਡਿਪੋਰਟੇਸ਼ਨ ਹੁਕਮਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਅਰਜ਼ੀ ਰੱਦ ਕਰ ਦਿਤੀ। ਪ੍ਰਦੀਪ ਸਿੰਘ ਨੇ ਖਾਲਿਸਤਾਨ ਹਮਾਇਤੀ ਹੋਣ ਅਤੇ ਭਾਰਤ ਡਿਪੋਰਟ ਕੀਤੇ ਜਾਣ ’ਤੇ ਜਾਨ ਦਾ ਖਤਰਾ ਹੋਣ ਦਾ ਦਾਅਵਾ ਸਾਬਤ ਕਰਦਿਆਂ ਆਪਣੇ ਮਾਪਿਆਂ ਦੇ ਹਲਫ਼ੀਆ ਬਿਆਨ ਅਤੇ ਸੋਸ਼ਲ ਮੀਡੀਆ ’ਤੇ ਆਧਾਰਤ ਸਬੂਤ ਪੇਸ਼ ਕੀਤੇ ਪਰ ਜੱਜ ਨੇ ਕੋਈ ਸਬੂਤ ਨਾ ਮੰਨਿਆ। ਪ੍ਰਦੀਪ ਸਿੰਘ ਪਹਿਲੀ ਵਾਰ ਫ਼ਰਵਰੀ 2023 ਵਿਚ ਸਪਾਊਜ਼ਲ ਵਰਕ ਪਰਮਿਟ ’ਤੇ ਕੈਨੇਡਾ ਪੁੱਜਾ ਸੀ। 10 ਨਵੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੱਲੋਂ ਮਿਆਦ ਵਧਾਉਣ ਦੀ ਅਰਜ਼ੀ ਦਾਇਰ ਨਾ ਕੀਤੀ ਗਈ।

ਖ਼ਾ.ਲਿ.ਸਤਾਨ ਹਮਾਇਤੀ ਹੋਣ ਦਾ ਟੋਟਕਾ ਨਹੀਂ ਕਰ ਰਿਹਾ ਕੰਮ

ਇਸੇ ਦੌਰਾਨ 16 ਨਵੰਬਰ ਨੂੰ 2024 ਨੂੰ ਅਸਾਇਲਮ ਕਲੇਮ ਕਰ ਦਿਤਾ। ਟੋਰਾਂਟੋ ਦੀ ਇਸੇ ਅਦਾਲਤ ਵੱਲੋਂ ਇਕ ਹੋਰ ਪੰਜਾਬੀ ਨੌਜਵਾਨ ਜਗਜੀਤ ਸਿੰਘ ਨੂੰ ਡਿਪੋਰਟ ਕਰਨ ਦੇ ਹੁਕਮਾਂ ’ਤੇ ਰੋਕ ਲਾ ਦਿਤੀ ਗਈ ਜੋ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ ਪਰ ਬਾਅਦ ਵਿਚ ਪਨਾਹ ਦਾ ਦਾਅਵਾ ਪੇਸ਼ ਕਰ ਦਿਤਾ। ਇਸੇ ਦੌਰਾਨ ਉਸ ਨੇ ਕੈਨੇਡੀਅਨ ਸਿਟੀਜ਼ਨ ਨਾਲ ਵਿਆਹ ਕਰਵਾ ਲਿਆ ਪਰ ਪੀ.ਆਰ. ਮਿਲਣ ਤੋਂ ਪਹਿਲਾਂ ਹੀ ਉਸ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਸਨ। ਦੂਜੇ ਪਾਸੇ 2024 ਦੌਰਾਨ ਇੰਮੀਗ੍ਰੇਸ਼ਨ ਵਿਭਾਗ ਵੱਲੋਂ 46,480 ਅਸਾਇਲਮ ਦਾਅਵੇ ਪ੍ਰਵਾਨ ਕੀਤੇ ਗਏ ਅਤੇ ਇਹ ਗਿਣਤੀ 2018 ਦੇ ਮੁਕਾਬਲੇ 200 ਫੀ ਸਦੀ ਵੱਧ ਬਣਦੀ ਹੈ ਜਦੋਂ ਮੁਲਕ ਵਿਚ ਸਭ ਤੋਂ ਵੱਧ ਰਫਿਊਜੀਆਂ ਨੂੰ ਪੱਕਾ ਕੀਤਾ ਗਿਆ। ਅਤੀਤ ਵਿਚ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਪੁੱਜੇ ਵਿਦੇਸ਼ੀ ਨਾਗਰਿਕਾਂ ਨੇ ਵੀ ਪਨਾਹ ਦੇ ਦਾਅਵੇ ਪੇਸ਼ ਕੀਤੇ ਅਤੇ ਸਟੱਡੀ ਵੀਜ਼ਾ ’ਤੇ ਆਉਣ ਮਗਰੋਂ ਪੀ.ਆਰ. ਲੈਣ ਵਿਚ ਅਸਫ਼ਲ ਰਹੇ ਕੌਮਾਂਤਰੀ ਵਿਦਿਆਰਥੀ ਵੀ ਇਸ ਰਾਹ ਤੁਰ ਪਏ। ਕੈਨੇਡਾ ਵਿਚ 2023 ਦੌਰਾਨ ਇਕ ਲੱਖ 38 ਹਜ਼ਾਰ ਅਸਾਇਲਮ ਕਲੇਮ ਦਾਖਲ ਕੀਤੇ ਗਏ ਜਿਨ੍ਹਾਂ ਵਿਚੋਂ ਵਿਜ਼ਟਰ ਵੀਜ਼ਾ ਵਾਲੇ ਤਕਰੀਬਨ 14 ਫੀ ਸਦੀ ਬਣਦੇ ਹਨ।

Tags:    

Similar News