US-Canada ਦੇ ਬਾਰਡਰ ’ਤੇ ਪੰਜਾਬੀ truck driver ਗ੍ਰਿਫ਼ਤਾਰ
ਬ੍ਰਿਟਿਸ਼ ਕੋਲੰਬੀਆ ਦੇ ਐਬਸਫ਼ੋਰਡ-ਹੰਟਿੰਗਡਨ ਸਰਹੱਦੀ ਲਾਂਘੇ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪੰਜਾਬ ਟਰੱਕ ਡਰਾਈਵਰ ਕੋਲੋਂ 314 ਕਿਲੋ ਚਿੱਟਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ
ਐਬਸਫੋਰਡ : ਬ੍ਰਿਟਿਸ਼ ਕੋਲੰਬੀਆ ਦੇ ਐਬਸਫ਼ੋਰਡ-ਹੰਟਿੰਗਡਨ ਸਰਹੱਦੀ ਲਾਂਘੇ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪੰਜਾਬ ਟਰੱਕ ਡਰਾਈਵਰ ਕੋਲੋਂ 314 ਕਿਲੋ ਚਿੱਟਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਸਨਿਫ਼ਰ ਡੌਗਜ਼ ਦੀ ਮਦਦ ਨਾਲ ਸਤਨਾਮ ਸਿੰਘ ਦੇ ਟਰੱਕ ਵਿਚੋਂ 12 ਸ਼ੱਕੀ ਬਕਸੇ ਬਰਾਮਦ ਕੀਤੇ ਗਏ ਜਿਨ੍ਹਾਂ ਵਿਚ ਮੈਥਮਫੈਟਾਮਿਨ ਰੂਪੀ ਚਿੱਟਾ ਭਰਿਆ ਹੋਇਆ ਸੀ। ਐਬਸਫੋਰਡ-ਹੰਟਿੰਗਡਨ ਪੋਰਟ ਆਫ਼ ਐਂਟਰੀ ’ਤੇ ਬਰਾਮਦ ਕੀਤੀ ਗਈ ਇਹ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਦੱਸੀ ਜਾ ਰਹੀ ਹੈ।
ਸਤਨਾਮ ਸਿੰਘ ਕੋਲੋਂ 314 ਕਿਲੋ ਚਿੱਟਾ ਬਰਾਮਦ ਕਰਨ ਦਾ ਦਾਅਵਾ
ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਆਰ.ਸੀ.ਐਮ.ਪੀ. ਦੇ ਹਵਾਲੇ ਕਰ ਦਿਤਾ ਗਿਆ ਜਿਸ ਵਿਰੁੱਧ ਕੈਨੇਡਾ ਇੰਪੋਰਟ ਕਰਨ ਦੇ ਇਰਾਦੇ ਨਾਲ ਮੈਥਮਫੈਟਾਮਿਨ ਰੱਖਣ ਅਤੇ ਤਸਕਰੀ ਦੇ ਇਰਾਦੇ ਨਾਲ ਮੈਥਮਫੈਟਾਮਿਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਇਸ ਬਰਾਮਦਗੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਨਸ਼ਿਆਂ ਨੂੰ ਸਾਡੀਆਂ ਕਮਿਊਨਿਟੀਜ਼ ਵਿਚ ਵੇਚਿਆ ਜਾਣਾ ਸੀ ਪਰ ਸੀ.ਬੀ.ਐਸ.ਏ. ਅਤੇ ਆਰ.ਸੀ.ਐਮ.ਪੀ. ਦੇ ਤਾਲਮੇਲ ਸਦਕਾ ਕੌਮਾਂਤਰੀ ਨਸ਼ਾ ਤਸਕਰ ਗਿਰੋਹਾਂ ਦੇ ਇਰਾਦੇ ਬੇਨਾਬ ਕੀਤੇ ਜਾ ਸਕੇ ਅਤੇ ਕੈਨੇਡੀਅਨਜ਼ ਨੂੰ ਸੁਰੱਖਿਅਤ ਰੱਖਣ ਵਿਚ ਸਫ਼ਲਤਾ ਮਿਲੀ। ਉਧਰ ਸੀ.ਬੀ.ਐਸ.ਏ. ਦੇ ਪੈਸੇਫ਼ਿਕ ਰੀਜਨ ਨੇ ਕਿਹਾ ਕਿ ਪਿਛਲੇ ਵਰ੍ਹੇ ਦੌਰਾਨ ਇਕ ਅਨ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।